ਹਲਕਾ ਵਿਧਾਇਕ ਦੇ ਭਰਾ ਕਪਿਲ ਮਾਨ ਅਤੇ ਕੌਂਸਲਰ ਕ੍ਰਿਸ਼ਨ ਕੁਮਾਰ ਨੇ ਦਿੱਤੀ ਹਰੀ ਝੰਡੀ
(ਤਰੁਣ ਕੁਮਾਰ ਸ਼ਰਮਾ/ਸੁਰਿੰਦਰ ਸ਼ਰਮਾ) ਨਾਭਾ। ਬੀਤੀ ਰਾਤ ਅਚਾਨਕ ਦੇਹਾਂਤ ਹੋਣ ਤੋਂ ਬਾਅਦ ਨਾਭਾ ਦੀ ਰੋਮਿਕਾ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ ਰੋਮਿਕਾ ਇੰਸਾਂ ਦੀ ਮ੍ਰਿਤਕ ਦੇਹ ਉਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ਦੇ ਮੈਡੀਕਲ ਇੰਸਟੀਚਿਊਟ ਨੂੰ ਦਾਨ ਕੀਤੀ ਗਈ। ਇਸ ਮੌਕੇ ਬਲਾਕ ਭੰਗੀਦਾਸ ਰਾਜੇਸ਼ ਇੰਸਾਂ, 45 ਮੈਂਬਰ ਵਿਜੈ ਕੁਮਾਰ ਇੰਸਾਂ ਸਮੇਤ ਬਲਾਕ ਨਾਭਾ ਦੀਆਂ ਸਮੂਹ ਸੰਮਤੀਆਂ ਦੇ ਜ਼ਿੰਮੇਵਾਰਾਂ ਸਣੇ ਭਾਰੀ ਗਿਣਤੀ ’ਚ ਇਕੱਤਰ ਡੇਰਾ ਸ਼ਰਧਾਲੂਆਂ ਵੱਲੋਂ ਬੇਨਤੀ ਦਾ ਸ਼ਬਦ ਅਤੇ ਅਰਦਾਸ ਕਰ ਕੇ ਰੋਮਿਕਾ ਇੰਸਾਂ ਦੀ ਮ੍ਰਿਤਕ ਦੇਹ ਨੂੰ ਨਿੱਘੀ ਸ਼ਰਧਾਂਲੀ ਦਿੰਦਿਆਂ ਅੰਤਿਮ ਵਿਦਾਇਗੀ ਦਿੱਤੀ ਗਈ। (Body Donors )
ਮ੍ਰਿਤਕ ਰੋਮਿਕਾ ਇੰਸਾਂ ਦੀ ਮਾਤਾ ਬਲਵੀਰ ਕੌਰ ਇੰਸਾਂ ਅਤੇ ਪਿਤਾ ਭਗਵਾਨ ਇੰਸਾਂ ਨੇ ਭਿੱਜੀਆ ਅੱਖਾਂ ਨਾਲ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਉਨ੍ਹਾਂ ਦੀ ਬੇਟੀ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਭਾਰਤੀ ਮਹਿਲਾ ਦੀ ਸ਼ਿੰਗਾਰਯੁਕਤ ਆਪਣੇ ਹੱਥੀਂ ਤਿਆਰ ਪੇਂਟਿੰਗ ਭੇਂਟ ਕੀਤੀ ਸੀ, ਜਿਸ ਦੀ ਪੂਜਨੀਕ ਗੁਰੂ ਜੀ ਨੇ ਕਾਫੀ ਸ਼ਲਾਘਾ ਵੀ ਕੀਤੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਮਾਨਵਤਾ ਭਲਾਈ ਦੇ ਕੀਤੇ ਜਾਂਦੇ ਕਾਰਜਾਂ ਅਧੀਨ ਰੋਮਿਕਾ ਇੰਸਾਂ ਨੇ ਮਾਨਵਤਾ ਦੀ ਭਲਾਈ ਅਤੇ ਮੈਡੀਕਲ ਖੋਜਾਂ ਲਈ ਆਪਣੀ ਸਵੈ ਇੱਛਾ ਨਾਲ ਆਪਣੀ ਮ੍ਰਿਤਕ ਦੇਹ ਨੂੰ ਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ।
ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਰਾਜੇਸ਼ ਇੰਸਾਂ ਅਤੇ 45 ਮੈਂਬਰ ਵਿਜੈ ਇੰਸਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਰੋਮਿਕਾ ਇੰਸਾਂ ਬਹੁਤ ਹੋਣਹਾਰ ਲੜਕੀ ਸੀ, ਜਿਸ ਨੇ ਆਪਣੀ ਮੁੱਢਲੀ ਪੜ੍ਹਾਈ ਅਤੇ ਉੱਚ ਸਿੱਖਿਆ ਡੇਰਾ ਸੱਚਾ ਸੌਦਾ ਸਰਸਾ ਦੇ ਸਕੂਲ ਅਤੇ ਕਾਲਜ ਤੋਂ ਹੀ ਹਾਸਲ ਕੀਤੀ। ਸੱਚੇ ਦਿਲੋਂ ਸੇਵਾ ਅਤੇ ਸਿਮਰਨ ਨਾਲ ਜੁੜੀ ਰੋਮਿਕਾ ਇੰਸਾਂ ਦਾ ਵਿਆਹ ਬੀਤੇ ਸਾਲ ਹੋਇਆ ਸੀ, ਜਦੋਂਕਿ ਪਿਛਲੇ ਕੁਝ ਸਮੇਂ ਤੋਂ ਉਹ ਕਾਫ਼ੀ ਬਿਮਾਰ ਚੱਲ ਰਹੀ ਸੀ।
ਕਪਿਲ ਮਾਨ ਅਤੇ ਕੌਂਸਲਰ ਕ੍ਰਿਸ਼ਨ ਕੁਮਾਰ ਨੇ ਹਰੀ ਝੰਡੀ ਦੇ ਕੇ ਮ੍ਰਿਤਕ ਦੇਹ ਨੂੰ ਰਵਾਨਾ ਕੀਤਾ
ਉਨ੍ਹਾਂ ਕਿਹਾ ਕਿ ਅਸੀਂ ਰੋਮਿਕਾ ਇੰਸਾਂ ਲਈ ਦਿਲੋਂ ਸਲੂਟ ਕਰਦੇ ਹਾਂ , ਜਿਸ ਨੇ ਜਿਉਂਦੇ ਜੀਅ ਤਾਂ ਮਾਨਵਤਾ ਭਲਾਈ ਕਾਰਜਾਂ ’ਚ ਆਪਣਾ ਯੋਗਦਾਨ ਪਾਇਆ ਹੀ ਸਗੋਂ ਮੌਤ ਤੋਂ ਬਾਅਦ ਵੀ ਪੂਜਨੀਕ ਗੁਰੂ ਜੀ ਦੇ ਫ਼ਰਮਾਏ ਬਚਨਾਂ ਦੀ ਪਾਲਣਾ ਕਰਦਿਆਂ ਆਪਣੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਸਮਾਜਿਕ ਉਪਰਾਲਾ ਕੀਤਾ। ਰੋਮਿਕਾ ਇੰਸਾਂ ਦੀ ਮ੍ਰਿਤਕ ਦੇਹ ਦੀ ਰਵਾਨਗੀ ਸਮੇਂ ਹਲਕਾ ਵਿਧਾਇਕ ਦੇ ਭਰਾ ਕਪਿਲ ਮਾਨ ਅਤੇ ਕੌਂਸਲਰ ਕਿ੍ਰਸ਼ਨ ਕੁਮਾਰ ਹਰੀ ਝੰਡੀ ਦਿਖਾਈ।
ਡੇਰਾ ਸ਼ਰਧਾਲੂ ਮਾਨਵਤਾ ਭਲਾਈ ਲਈ ਰਹਿੰਦੇ ਨੇ ਸਦਾ ਹੀ ਤਿਆਰ : ਕਪਿਲ ਮਾਨ
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਹਲਕਾ ਵਿਧਾਇਕ ਦੇਵ ਮਾਨ ਦੇ ਭਰਾ ਕਪਿਲ ਮਾਨ ਨੇ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਕੀਤੇ ਜਾ ਰਹੇ 142 ਸਮਾਜਿਕ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਫਤ ਭਾਵੇਂ ਕੁਦਰਤੀ ਹੋਵੇ ਜਾਂ ਮਨੁੱਖੀ, ਡੇਰਾ ਸ਼ਰਧਾਲੂਆਂ ਸਮੇਂ ਸਿਰ ਰਾਹਤ ਕਾਰਜਾਂ ਸਮੇਂ ਪੁੱਜ ਹੀ ਜਾਂਦੇ ਹਨ। ਮੈਡੀਕਲ ਖੋਜਾਂ ਲਈ ਸ਼ਰੀਰ ਦਾਨ ਕਰਨਾ ਕਾਫੀ ਮਹਾਨ ਕਾਰਜ ਹੈ ਜਿਸ ਲਈ ਡੇਰਾ ਸ਼ਰਧਾਲੂਆ ਦੇ ਸਹਿਯੋਗ ਲਈ ਸ਼ਬਦ ਪੂਰੇ ਨਹੀਂ ਪੈਂਦੇ। ਉਨ੍ਹਾਂ ਕਿਹਾ ਕਿ ਇਹ ਸਮਾਜਿਕ ਉਪਰਾਲਾ ਲਗਭਗ ਹਰ ਵਿਅਕਤੀ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਸਰੀਰ ਨੂੰ ਦੱਬਣ ਜਾਂ ਫੂੁਕਣ ਨਾਲ ਸਰੀਰ ਨੇ ਨਸ਼ਟ ਹੀ ਹੋਣਾ ਹੁੰਦਾ ਹੈ ਜਦੋਂਕਿ ਉਸ ’ਤੇ ਕੀਤੀ ਮੈਡੀਕਲ ਖੋਜ ਨਾਲ ਸਮਾਜ ਨੂੰ ਨਵੇਂ 5 ਡਾਕਟਰ ਵੀ ਮਿਲਦੇ ਹਨ। ਡੇਰਾ ਸ਼ਰਧਾਲੂਆਂ ਦਾ ਉਪਰਾਲਾ ਸ਼ਲਾਘਾਯੋਗ ਵੀ ਹੈ ਅਤੇ ਮਾਨਵਤਾ ਭਲਾਈ ਵਾਲਾ ਵੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ