ਪ੍ਰਦੂਸ਼ਣ ਘਟਾਉਣ ਲਈ ਹਾਈਡਰੋਜਨ ਨਾਲ ਚਲਾਈ ਬੱਸ

ਧੂੰਏ ਦੀ ਬਜਾਇ ਨਿਕਲੇਗਾ ਸਿਰਫ਼ ਪਾਣੀ

  • ਪੂਨੇ ਦੀਆਂ ਸੜਕਾਂ ’ਤੇ ਉਤਰੀ ਦੇਸ਼ ਦੀ ਪਹਿਲੀ ਹਾਈਡੋ੍ਰਜਨ ਈਧਨ ਨਾਲ ਚੱਲਣ ਵਾਲੀ ਬੱਸ

(ਸੱਚ ਕਹੂੰ ਨਿਊਜ) ਨਵੀਂ ਦਿੱਲੀ। ਡੀਜਲ ਵਾਹਨਾਂ ਦਾ ਦਮ ਘੁੱਟਦਾ ਪ੍ਰਦੂਸ਼ਣ ਜਿੱਥੇ ਆਮ ਜਨਤਾ ਲਈ ਮੁਸ਼ਕਲਾਂ ਪੈਦਾ ਕਰ ਰਿਹਾ ਹੈ ਉਥੇ ਸਰਕਾਰਾਂ ਦੀ ਵੀ ਚਿੰਤਾ ਵਧਾ ਰਿਹਾ ਹੈ ਇਸ ਭਿਆਨਕ ਸਮੱਸਿਆ ਤੋਂ ਨਿਜਾਤ ਲਈ ਪੂਨੇ ਦੀ ਕੇਪੀਆਈਟੀ-ਸੀਐਸਆਈਆਰ ਨੇ ਉਮੀਦ ਦੀ ਕਿਰਨ ਦਿਖਾਈ ਹੈ। ਇਸ ਸੰਸਥਾਨ ਨੇ ਭਾਰਤ ਦੀ ਪਹਿਲੀ ਮੇਡ-ਇੰਨ-ਇੰਡੀਆ ਹਾਈਡੋ੍ਰਜਨ ਫ਼ਿਊਲ ਸੈਲ ਬੱਸ ਬਣਾਈ ਹੈ। ਇਹ ਬੱਸ ਸਿਰਫ਼ ਹਾਈਡੋ੍ਰਜਨ ਅਤੇ ਹਵਾ ਨਾਲ ਚੱਲੇਗੀ।


ਬੱਸ ਨੂੰ ਵਿਗਿਆਨ ਅਤੇ ਉਦਯੋਗਿਕੀ ਦੇ ਕੇਂਦਰੀ ਰਾਜ ਮੰਤਰੀ ਡਾ. ਜਿਤੰਦਰ ਸਿੰਘ ਨੇ ਲਾਂਚ ਕੀਤਾ ਬੱਸ ਸਬੰਧੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦਾ ਬਾਇ ਪ੍ਰੋਡਕਟ (ਉਤਸਰਜਿਤ ਉਤਪਾਦ) ਵਾਤਾਵਰਨ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਏਗਾ।  ਈਧਨ ਸੇਲ ਹਾਈਡੋ੍ਰਜਨ ਅਤੇ ਹਵਾ ਦਾ ਇਸਤੇਮਾਲ ਕਰਕੇ ਬੱਸ ਲਈ ਇਲੈਕਟ੍ਰਸਿਟੀ ਬਣਾਉਂਦਾ ਹੈ ਇਸ ’ਚ ਈਧਨ ਖਪਤ ਤੋਂ ਬਾਅਦ ਬੱਸ ’ਚੋਂ ਸਿਰਫ਼ ਪਾਣੀ ਬਾਹਰ ਆਉਂਦਾ ਹੈ ਇਸ ਲਈ ਇਹ ਸੰਭਾਵਿਤ : ਆਵਜਾਈ ਦਾ ਸਭ ਤੋਂ ਜਿਆਦਾ ਵਾਤਾਵਰਨ ਦੇ ਅਨੁਕੂਲ ਸਾਧਨ ਹੈ।

1937 ’ਚ ਹਾਈਡ੍ਰੋਜਨ ਈਧਨ ਨਾਲ ਉਡਿਆ ਸੀ ਜਹਾਜ਼

ਸਵੱਛ ਈਧਨ ਸਰੋਤ ਦੇ ਰੂਪ ’ਚ ਹਾਈਡ੍ਰੋਜਨ ਦੀ ਵਰਤੋਂ ਨਵੀਂ ਗੱਲ ਨਹੀਂ ਹੈ। ਸਾਲ 1937 ’ਚ ਜਰਮਨ ਪੈਸੇਂਜਰ ਏਅਰਸ਼ਿਪ ਐਲਜੇਡ 129 ਹਿੰਡਨਬਰਗ ’ਚ ਅਟਲਾਂਟਿਕ ਦੇ ਪਾਰ ਉਡਾਨ ਭਰਨ ਲਈ ਹਾਈਡੋ੍ਰਜਨ ਈਧਨ ਦਾ ਇਸਤੇਮਾਲ ਕੀਤਾ ਗਿਆ ਸੀ ਇਸ ਤੋਂ ਇਲਾਵਾ , 1960 ਦੇ ਦਹਾਕੇ ਦੇ ਅੰਤ ’ਚ ਹਾਈਡ੍ਰੋਜਨ ਈਧਨ ਸੇਲ ਨੇ ਨਾਸਾ ਦੇ ਅਪੋਲੋ ਮਿਸ਼ਨ ਨੂੰ ਚੰਦਰਮਾ ਤੱਕ ਪਹੁੰਚਾਉਣ ’ਚ ਮੱਦਦ ਕੀਤੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ