ਸੇਵਾ ਮੁਕਤੀ ਤੋਂ ਬਾਅਦ ਖਿਡਾਰੀਆਂ ਨੂੰ ਮਿਲੇ ਜੀਵਨ ਗੁਜ਼ਾਰੇ ਦੀ ਸੁਰੱਖਿਆ
ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਆਰਥਿਕ ਤੰਗੀ ਨਾਲ ਜੂਝ ਰਹੇ ਹਨ, ਪਿਛਲੇ ਦਿਨੀਂ ਇਹ ਖਬਰ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਉਨ੍ਹਾਂ ਨੇ ਇੱਕ ਅਖ਼ਬਾਰ ਨੂੰ ਦੱਸਿਆ ਕਿ ਉਨ੍ਹਾਂ ਕੋਲ ਭਾਰਤੀ ਕ੍ਰਿਕਟ ਬੋਰਡ ਤੋਂ ਮਿਲਣ ਵਾਲੀ 30 ਹਜ਼ਾਰ ਰੁਪਏ ਪੈਨਸ਼ਨ ਤੋਂ ਇਲਾਵਾ ਆਮਦਨ ਦਾ ਦੂਜਾ ਜ਼ਰੀਆ ਨਹੀਂ ਹੈ ਕਾਂਬਲੀ ਹਾਲੇ 50 ਸਾਲ ਦੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸੇਵਾ ਮੁਕਤੀ ਤੋਂ ਬਾਅਦ ਤੁਹਾਡੇ ਲਈ ਕ੍ਰਿਕਟ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ ਉਨ੍ਹਾਂ ਕਿਹਾ ਕਿ ਮੁੰਬਈ ਕ੍ਰਿਕਟ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ ਉਹ ਇਸ ਖੇਡ ਲਈ ਆਪਣੀ ਜ਼ਿੰਦਗੀ ਦੇ ਸਕਦੇ ਹਨ ਉਨ੍ਹਾਂ ਮੁੰਬਈ ਕ੍ਰਿਕਟ ਐਸੋਸੀਏਸ਼ਨ ਤੋਂ ਕੰਮ ਦੀ ਉਮੀਦ ਪ੍ਰਗਟਾਈ ਉਹ ਕ੍ਰਿਕਟ ਵਿਚ ਸੁਧਾਰ ਸਬੰਧੀ ਕਮੇਟੀ ਦਾ ਹਿੱਸਾ ਹਨ,
ਪਰ ਇਹ ਬਿਨਾ ਤਨਖ਼ਾਹ ਦਾ ਕੰਮ ਹੈ ਉਨ੍ਹਾਂ ਨੇ ਆਪਣੇ ਬਚਪਨ ਦੇ ਦੋਸਤ ਸਚਿਨ ਤੇਂਦੂਲਕਰ ਬਾਰੇ ਕਿਹਾ ਕਿ ਉਹ ਸਭ ਕੁਝ ਜਾਣਦੇ ਹਨ, ਪਰ ਉਹ ਉਨ੍ਹਾਂ ਤੋਂ ਉਮੀਦ ਨਹੀਂ ਕਰਦੇ ਹਨ ਆਪਣੇ ਦੇਸ਼ ’ਚ ਕ੍ਰਿਕਟ ਹੀ ਇੱਕੋ-ਇੱਕ ਅਜਿਹੀ ਖੇਡ ਹੈ, ਜਿਸ ’ਚ ਲੋੜੀਂਦਾ ਪੈਸਾ ਹੈ ਇਸ ’ਤੇ ਵਿਚਾਰ ਹੋ ਸਕਦਾ ਹੈ ਕਿ ਕਾਂਬਲੀ ਜੇਕਰ ਕਰੀਅਰ ’ਤੇ ਧਿਆਨ ਦਿੰਦੇ, ਤਾਂ ਉਹ ਨਾ ਸਿਰਫ਼ ਆਰਥਿਕ ਤੌਰ ’ਤੇ ਜ਼ਿਆਦਾ ਮਜ਼ਬੂਤ ਹੁੰਦੇ, ਸਗੋਂ ਖਿਡਾਰੀ ਦੇ ਰੂਪ ’ਚ ਵੀ ਉਨ੍ਹਾਂ ਨੂੰ ਜ਼ਿਆਦਾ ਸਨਮਾਨ ਮਿਲਦਾ ਟੀਮ ਵਿਚ ਥਾਂ ਬਣਾਉਣ ਵਾਲੇ ਕਈ ਖਿਡਾਰੀ ਬਹੁਤ ਮਾਮੂਲੀ ਪਿਛੋਕੜ ਤੋਂ ਆਉਂਦੇ ਹਨ ਅਤੇ ਭਾਰਤੀ ਕ੍ਰਿਕਟ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਉਂਦੇ ਸੁਨੀਲ ਗਾਵਸਕਰ, ਬਿਸ਼ਨ ਸਿੰਘ ਬੇਦੀ, ਸਚਿਨ ਤੇਂਦੂਲਕਰ ਅਤੇ ਕ੍ਰਿਸ਼ਨਾਮਚਾਰੀ ਸ਼੍ਰੀਕਾਂਤ ਵਰਗੇ ਮੰਨੇ-ਪ੍ਰਮੰਨੇ ਖਿਡਾਰੀਆਂ ਦੇ ਬੱਚਿਆਂ ਨੇ ਕੋਸ਼ਿਸ਼ ਤਾਂ ਬਹੁਤ ਕੀਤੀ,
ਪਰ ਉਹ ਕੋਈ ਕਮਾਲ ਨਹੀਂ ਦਿਖਾ ਸਕੇ ਕੁਝ ਅਰਸਾ ਪਹਿਲਾਂ ਤਾਂ ਸਥਿਤੀ ਇਹ ਸੀ ਕਿ ਭਾਰਤੀ ਕ੍ਰਿਕਟ ਟੀਮ ’ਚ ਦੇਸ਼ ਦੇ ਦੋ ਵੱਡੇ ਸ਼ਹਿਰਾਂ ਮੁੰਬਈ ਅਤੇ ਦਿੱਲੀ ਦੇ ਖਿਡਾਰੀਆਂ ਦਾ ਹੀ ਬੋਲਬਾਲਾ ਹੁੰਦਾ ਸੀ ਇਨ੍ਹਾਂ ’ਚੋਂ ਜ਼ਿਆਦਾਤਰ ਖਿਡਾਰੀ ਧਨਾਢ ਪਰਿਵਾਰਾਂ ਤੋਂ ਹੁੰਦੇ ਸਨ ਮੰਨਿਆ ਜਾਂਦਾ ਸੀ ਕਿ ਕ੍ਰਿਕਟ ਸਿਰਫ਼ ਗੋਰੇ ਲੋਕਾਂ ਦੀ ਖੇਡ ਹੈ ਕਪਿਲ ਦੇਵ ਤੋਂ ਇਹ ਪਰੰਪਰਾ ਬਦਲੀ ਅਤੇ ਧੋਨੀ ਦੀ ਸ਼ੁਰੂਆਤ ਤੋਂ ਬਾਅਦ ਤਾਂ ਭਾਰਤੀ ਕ੍ਰਿਕਟ ਟੀਮ ਦਾ ਪੂਰਾ ਚਰਿੱਤਰ ਹੀ ਬਦਲ ਗਿਆ ਧੋਨੀ ਨੇ ਤਾਂ ਤਿੰਨੇ ਫਾਰਮੈਟਾਂ ’ਚ ਨਾ ਸਿਰਫ਼ ਟੀਮ ਦੀ ਸਫਲ ਅਗਵਾਈ ਕੀਤੀ, ਸਗੋਂ ਛੋਟੀਆਂ ਥਾਵਾਂ ਤੋਂ ਆਉਣ ਵਾਲੇ ਪ੍ਰਤਿਭਾਸ਼ਾਲੀ ਖਿਡਾਰੀਆਂ ਲਈ ਟੀਮ ’ਚ ਆਉਣ ਦਾ ਰਸਤਾ ਵੀ ਖੋਲ੍ਹਿਆ ਚੰਗੀ ਗੱਲ ਇਹ ਹੈ ਕਿ ਆਈਪੀਐਲ ਟੀਮਾਂ ’ਚ ਛੋਟੇ ਸ਼ਹਿਰਾਂ ਅਤੇ ਕਸਬਿਆਂ ਦੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ ਕੁਝ ਸਮਾਂ ਪਹਿਲਾਂ ਤੱਕ ਭਾਰਤ ’ਚ ਸਾਂਝੇ ਪਰਿਵਾਰ ਦੀ ਵਿਵਸਥਾ ਸੀ,
ਜਿਸ ’ਚ ਬਜ਼ੁਰਗ ਪਰਿਵਾਰ ਦਾ ਅਨਿੱਖੜਵਾਂ ਹਿੱਸਾ ਸਨ ਨਵੀਂ ਵਿਵਸਥਾ ’ਚ ਪਰਿਵਾਰ ਇਕਹਰੇ ਹੋ ਗਏ ਪਤੀ-ਪਤਨੀ ਅਤੇ ਬੱਚੇ ਇਹ ਪੱਛਮ ਦਾ ਮਾਡਲ ਹੈ ਪੱਛਮ ਦੇ ਸਾਰੇ ਦੇਸ਼ਾਂ ’ਚ ਪਰਿਵਾਰ ਦੀ ਪ੍ਰੀਭਾਸ਼ਾ ਹੈ-ਪਤੀ-ਪਤਨੀ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਬੁੱਢੇ ਮਾਂ-ਬਾਪ ਅਤੇ 18 ਸਾਲ ਤੋਂ ਜ਼ਿਆਦਾ ਉਮਰ ਦੇ ਬੱਚੇ ਪਰਿਵਾਰ ਦਾ ਹਿੱਸਾ ਨਹੀਂ ਮੰਨੇ ਜਾਂਦੇ ਹਨ ਭਾਰਤ ’ਚ ਵੀ ਕਈ ਸੰਸਥਾਨ ਅਤੇ ਵਿਦੇਸ਼ੀ ਪੂੰਜੀ ਨਿਵੇਸ਼ ਵਾਲੀਆਂ ਕੰਪਨੀਆਂ ਇਸ ਪਰਿਭਾਸ਼ਾ ’ਤੇ ਕੰਮ ਕਰਨ ਲੱਗੀਆਂ ਹਨ ਕੇਂਦਰ ਅਤੇ ਸੂਬਾ ਸਰਕਾਰਾਂ ਬਜ਼ੁਰਗ ਅਵਸਥਾ ’ਚ ਪੈਨਸ਼ਨ ਦਿੰਦੀਆਂ ਹਨ, ਪਰ ਉਸ ਦੀ ਰਾਸ਼ੀ ਨਾਕਾਫ਼ੀ ਹੁੰਦੀ ਹੈ ਆਉਣ ਵਾਲੇ ਕੁਝ ਸਾਲਾਂ ’ਚ ਇਹ ਸਮੱਸਿਆ ਗੰਭੀਰ ਹੁੰਦੀ ਜਾਵੇਗੀ ਅਤੇ ਇਸ ਗੱਲ ’ਚ ਤਾਂ ਬਹਿਸ ਦੀ ਕੋਈ ਗੁੰਜਾਇਸ਼ ਨਹੀਂ ਹੈ ਕਿ ਸਾਨੂੰ ਆਪਣੇ ਸਾਰੇ ਖਿਡਾਰੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂ ਕਿ ਜ਼ਿੰਦਗੀ ਦੇ ਆਖ਼ਰੀ ਪੜਾਅ ’ਚ ਉਨ੍ਹਾਂ ਨੂੰ ਕੋਈ ਤਕਲੀਫ਼ ਨਾ ਹੋਵੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ