ਸ਼ਰਧਾ ਤੇ ਭਗਤੀ-ਭਾਵਨਾ ਜ਼ਰੂਰੀ
ਮਹਾਂਰਾਸ਼ਟਰ ਦੇ ਮਸ਼ਹੂਰ ਮਹਾਤਮਾ ਗਾਡਗੇ ਇੱਕ ਵਾਰ ਘੁੰਮਦੇ-ਘੁੰਮਾਉਂਦੇ ਕਿਸੇ ਪਿੰਡ ਪਹੁੰਚੇ ਉੱਥੇ ਉਨ੍ਹਾਂ ਨੂੰ ਨਦੀ ਕਿਨਾਰੇ ਬਹੁਤ ਸਾਰੇ ਧਾਰਮਿਕ ਸਥਾਨ ਬਣੇ ਦਿਖਾਈ ਦਿੱਤੇ ਐਨੇ ਧਾਰਮਿਕ ਸਥਾਨ ਵੇਖ ਕੇ ਉਨ੍ਹਾਂ ਨੂੰ ਚੰਗਾ ਵੀ ਲੱਗਾ ਤੇ ਹੈਰਾਨੀ ਵੀ ਹੋਈ ਮਹਾਤਮਾ ਨੇ ਉਨ੍ਹਾਂ ਧਾਰਮਿਕ ਸਥਾਨਾਂ ਦੀ ਸੈਰ ਕਰਨ ਦੀ ਸੋਚੀ
ਰਾਹ ਆਦਿ ਦੀ ਜਾਣਕਾਰੀ ਦੇਣ ਲਈ ਪਿੰਡ ਦਾ ਇੱਕ ਆਦਮੀ ਵੀ ਉਨ੍ਹਾਂ ਦੇ ਨਾਲ ਗਿਆ ਮਹਾਤਮਾ ਨੇ ਉਸ ਵਿਅਕਤੀ ਤੋਂ ਪੁੱਛਿਆ ਕਿ ਪਿੰਡ ’ਚ ਐਨੇ ਧਾਰਮਿਕ ਸਥਾਨ ਕਿਵੇਂ ਬਣ ਗਏ? ਉਸ ਨੇ ਦੱਸਿਆ ਕਿ ਲੋਕਾਂ ਨੇ ਇਹ ਧਾਰਮਿਕ ਸਥਾਨ ਬਣਵਾਏ ਹਨ ਕਿਸੇ ਨੇ ਪੁੱਤਰ ਪ੍ਰਾਪਤੀ ਦੀ ਖੁਸ਼ੀ ’ਚ ਬਣਵਾਇਆ, ਕਿਸੇ ਨੇ ਪਤਨੀ ਦੀ ਯਾਦ ’ਚ ਬਣਵਾਇਆ ਗਾਡਗੇ ਨੇ ਵੇਖਿਆ ਕਿ ਉਨ੍ਹਾਂ ਧਾਰਮਿਕ ਸਥਾਨਾਂ ਦੀ ਹਾਲਤ ਬਹੁਤ ਖ਼ਰਾਬ ਸੀ ਧਾਰਮਿਕ ਸਥਾਨਾਂ ’ਚ ਸਫ਼ਾਈ ਦੀ ਘਾਟ ਸੀ ਕਿਸੇ ਧਾਰਮਿਕ ਸਥਾਨ ਦਾ ਦਰਵਾਜ਼ਾ ਟੁੱਟਿਆ ਸੀ ਤਾਂ ਕਿਸੇ ਦੀ ਕੰਧ ਡਿੱਗ ਗਈ ਸੀ ਸੈਰ ਦਾ ਉਨ੍ਹਾਂ ਦਾ ਸਾਰਾ ਉਤਸ਼ਾਹ ਖ਼ਤਮ ਹੋ ਗਿਆ ਸ਼ਾਮ ਨੂੰ ਲੋਕ ਜਦੋਂ ਕੀਰਤਨ ਸੁਣਨ ਲਈ ਇਕੱਠੇ ਹੋਏ ਤਾਂ ਗਾਡਗੇ ਨੂੰ ਹੋਰ ਵੀ ਹੈਰਾਨੀ ਹੋਈ
ਉਨ੍ਹਾਂ ਵੇਖਿਆ ਕਿ ਪਿੰਡ ’ਚ ਜਿੰਨੇ ਧਾਰਮਿਕ ਸਥਾਨ ਹਨ, ਉਸ ਤੋਂ ਵੀ ਘੱਟ ਲੋਕ ਪੂਜਾ ਅਤੇ ਪ੍ਰਾਰਥਨਾ ਲਈ ਆਉਂਦੇ ਹਨ ਗਾਡਗੇ ਨੇ ਉੱਥੇ ਮੌਜ਼ੂਦ ਲੋਕਾਂ ਨੂੰ ਕਿਹਾ, ‘‘ਧਾਰਮਿਕ ਸਥਾਨ ਦਾ ਨਿਰਮਾਣ ਵਧੀਆ ਗੱਲ ਹੈ ਪਰ ਉਸ ਤੋਂ ਵੱਡੀ ਜ਼ਿੰਮੇਵਾਰੀ ਉਸ ਦੀ ਦੇਖਭਾਲ ਦੀ ਹੁੰਦੀ ਹੈ ਉਦੇਸ਼ ਇਹ ਹੈ ਕਿ ਲੋਕਾਂ ਦੇ ਮਨ ’ਚ ਸ਼ਰਧਾ ਹੋਵੇ ਸ਼ਰਧਾ ਹੁੰਦੀ ਤਾਂ ਧਾਰਮਿਕ ਸਥਾਨ ਦੇ ਦਰਵਾਜ਼ੇ ਟੁੱਟੇ ਨਾ ਹੁੰਦੇ ਧਾਰਮਿਕ ਸਥਾਨ ਬਣਾ ਕੇ ਉਸ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਤੋਂ ਚੰਗਾ ਹੈ ਕਿ ਮਨ ਵਿੱਚ ਸ਼ਰਧਾ ਤੇ ਭਗਤੀ ਭਾਵਨਾ ਬਣਾਈ ਜਾਵੇ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ