ਭਾਰਤ ਪਾਕਿ ਸਰਹੱਦ ’ਤੇ ਹਥਿਆਰਾਂ ਦੀ ਜ਼ਖੀਰਾ ਬਰਾਮਦ
ਮਮਦੋਟ (ਸਤਪਾਲ ਥਿੰਦ) । ਫਿਰੋਜ਼ਪੁਰ ਜ਼ਿਲ੍ਹੇ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀ.ਐੱਸ.ਐੱਫ. ਨੇ ਭਾਰੀ ਗਿਣਤੀ ’ਚ ਹਥਿਆਰ ਬਰਾਮਦ ਕੀਤੇ ਹਨ, ਜਿਸ ’ਤੇ ਬੀ.ਐੱਸ.ਐੱਫ. ਵੱਲੋਂ ਸ਼ੱਕ ਜਤਾਇਆ ਦਾ ਰਿਹਾ ਹੈ ਕਿ ਇਹ ਹਥਿਆਰ ਪਾਕਿਸਤਾਨ ਵੱਲੋਂ ਭੇਜੇ ਗਏ ਹਨ। ਜਾਣਕਾਰੀ ਮੁਤਾਬਕ ਬੀ.ਐੱਸ.ਐੱਫ ਦੀ ਬਟਾਲੀਅਨ ਵੱਲੋਂ ਤਲਾਸ਼ੀ ਮੁਹਿੰਮ ਚਲਾਇਆ ਜਾ ਰਿਹਾ ਹੈ। ਹਿੰਦ-ਪਾਕਿ ਸੀਮਾ ‘ਤੇ ਕੰਡਿਆਲੀ ਤਾਰ ਦੇ ਉਸ ਪਾਰ ਤੋਂ ਭਾਰਤ ਵਾਲੇ ਸਿੱਟੇ ਗਏ ਅਸਲੇ ਦੀ ਖੇਪ ਨੂੰ ਸੀਮਾ ਸੁਰੱਖਿਆ ਬਲਾਂ ਨੇ ਖਤਰਨਾਕ ਹਥਿਆਰਾਂ ਸਮੇਤ ਗੋਲਾ ਬਰੂਦ ਪਿਸਟਲ ਆਦਿ ਕੀਤਾ ਬਰਾਮਦ ਹੈ। ਜਾਣਕਾਰੀ ਅਨੁਸਾਰ ਬੀ ਐੱਸ ਐੱਫ ਵੱਲੋਂ ਇਹ ਹਥੀਆਰਾਂ ਦਾ ਜ਼ਖੀਰਾ ਰਾਜਾ ਮੌਹਤਮ ਅਤੇ ਬੀ ਓ ਪੀ ਜੋਗਿੰਦਰ ਕੋਲੋ ਬਰਾਮਦ ਕੀਤਾ ਦੱਸਿਆ ਜਾ ਰਿਹਾ ਹੈ। ਬੀ ਐੱਸ ਐੱਫ ਨੇ ਪੰਜਾਬ ਵਿਚ ਭਾਰਤ ਪਾਕਿਸਤਾਨ ਸਰਹੱਦ ਤੇ ਹਥੀਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਹੈ। ਜਿਸ ਵਿਚ 6 ਮੈਗਜੀਨ,3 ਏ ਕੇ ਸੀਰੀਜ ਰਾਈਫਲ,4 ਮੈਗਜ਼ੀਨ ਵਾਲੀ 2 ਐੱਮ3 ਸਬ ਮਸ਼ੀਨ ਗੰਨ ਅਤੇ 2 ਹੋਰ ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕਰਨ ਦੀ ਸੂਚਨਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ