ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, February 26, 2026
More
    Home Breaking News ਬੇਰੁਜ਼ਗਾਰਾਂ ਲਾ...

    ਬੇਰੁਜ਼ਗਾਰਾਂ ਲਾਈਨਮੈਨਾਂ ਵੱਲੋਂ ਪਾਵਰਕੌਮ ਦੇ ਮੁੱਖ ਦਫਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ

    ਬੇਰੁਜ਼ਗਾਰਾਂ ਲਾਈਨਮੈਨਾਂ ਵੱਲੋਂ ਪਾਵਰਕੌਮ ਦੇ ਮੁੱਖ ਦਫਤਰ ਅੱਗੇ ਜ਼ੋਰਦਾਰ ਨਾਅਰੇਬਾਜ਼ੀ

    ਪਟਿਆਲਾ (ਖੁਸ਼ਵੀਰ ਸਿੰਘ ਤੂਰ) | ਬੇਰੁਜ਼ਗਾਰ ਲਾਈਨਮੈਨ ਅੱਜ ਸਵੇਰੇ ਹੀ ਪਾਵਰਕੌਮ ਦੇ ਮੁੱਖ ਦਫਤਰ ਦੇ ਅੰਦਰ ਜਾ ਵੜੇ ਅਤੇ ਉੱਥੇ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਨ੍ਹਾਂ ਬੇਰੁਜ਼ਗਾਰਾਂ ਦੀ ਮੰਗ ਹੈ ਕਿ ਪਾਵਰਕੌਮ ਵੱਲੋਂ ਉਨ੍ਹਾਂ ਉੱਪਰ ਲਿਖਤੀ ਪ੍ਰੀਖਿਆ ਥੋਪ ਦਿੱਤੀ ਗਈ ਹੈ ਇਹ ਲਿਖਤੀ ਪ੍ਰੀਖਿਆ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਬੇਰੁਜ਼ਗਾਰ ਲਾਈਨਮੈਨਾਂ ਦਾ ਤਰਕ ਹੈ ਕਿ ਜਦੋਂ ਖੰਬਿਆਂ ਤੇ ਚੜ੍ਹ ਕੇ ਤਾਰਾਂ ਹੀ ਕੱਸਣੀਆਂ ਹਨ ਤਾਂ ਫਿਰ ਪੇਪਰਾਂ ਦਾ ਕੀ ਕੰਮ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੀਆਂ ਜੋ ਭਰਤੀਆਂ ਹੋਈਆਂ ਹਨ ਉਨ੍ਹਾਂ ਵਿੱਚ ਕੋਈ ਲਿਖਤੀ ਪ੍ਰੀਖਿਆ ਨਹੀਂ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here