ਯੂਥ ਵੀਰਾਂਗਣਾਵਾਂ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਵੰਡਿਆ ਰਾਸ਼ਨ
ਜਲਾਲਾਬਾਦ (ਰਜਨੀਸ਼ ਰਵੀ)। ਯੂਥ ਵੀਰਾਂਗਣਾਵਾਂ ਦੀ ਇਕਾਈ ਚੱਕ ਸਿੰਘ ਵਾਲਾ ਵੱਲੋਂ ਪਿੰਡ ਟਿੰਡਾ ਵਾਲਾ ਵਿਖੇ ਜ਼ਰੂਰਤਮੰਦ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਯੂਥ ਵੀਰਾਂਗਣਾਵਾਂ ਦੀ ਜ਼ਿੰਮੇਵਾਰ ਸੁਰਿੰਦਰ ਕੌਰ ਨੇ ਦੱਸਿਆ ਕਿ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤੇ ਗਏ ਰਾਸ਼ਨ ’ਚ ਘਰੇਲੂ ਜ਼ਰੂਰਤਾਂ ਦਾ ਸਾਰਾ ਸਾਮਾਨ ਮੌਜੂਦ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਸਮਾਜ ਸੇਵਾ ਦੇ ਕੰਮਾਂ ’ਚ ਲੱਗੀ ਹੋਈ ਹੈ।
ਜਿਸ ਦਾ ਮੁੱਖ ਕੰਮ ਸਮਾਜ ’ਚ ਫੈਲੀਆਂ ਕੁਰੀਤੀਆਂ ਦੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਮਾਨਵਤਾ ਭਲਾਈ ਦੇ ਹਰ ਕੰਮ ਨੂੰ ਕਰਨਾ ਹੈ। ਮਨੁਖਤਾ ਭਲਾਈ ਦੇ ਕੰਮ ਨਿਰੰਤਰ ਕੀਤੇ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਮਾਨਵਤਾ ਭਲਾਈ ਦੇ ਕਾਰਜਾਂ ਦੀ ਕੜੀ ਤਹਿਤ ਹੀ ਅੱਜ ਪਿੰਡ ਟਿੰਡਾਂ ਵਾਲੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੌਰ ਮਮਤਾ ਰਾਣੀ ਕ੍ਰਿਸ਼ਨਾ ਰਾਣੀ ਸੁਮਨ ਰਾਣੀ ਕਿਰਨਾ ਸਿਮਲਾ ਮਜੌਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ