ਤਿਰੰਗਾ ਲਹਿਰਾਉਣ ਦੇ ਨਾਲ-ਨਾਲ ਝੰਡਾ ਉਤਾਰਨ, ਰੱਖਣ ਦੇ ਵੀ ਹਨ ਨਿਯਮ
ਗੁਰੂਗ੍ਰਾਮ। (ਸੱਚ ਕਹੂੰ /ਸੰਜੇ ਮਹਿਰਾ)। ਜਿਸ ਜੋਸ਼ ਅਤੇ ਸਨਮਾਨ ਨਾਲ ਅਸੀਂ ਸਾਰਿਆਂ ਨੇ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਆਪਣਾ ਰਾਸ਼ਟਰੀ ਝੰਡਾ ਲਹਿਰਾਇਆ, ਹੁਣ ਉਸ ਨੂੰ ਉਤਾਰਨ ਅਤੇ ਸੁਰੱਖਿਅਤ ਰੱਖਣ ਦੀ ਵੀ ਸਾਡੀ ਜ਼ਿੰਮੇਵਾਰੀ ਹੈ। ਲਹਿਰਾਉਣ ਵਾਂਗ, ਉਸ ਨੂੰ ਉਤਾਰਨ ਦੇ ਵੀ ਨਿਯਮ ਹਨ, ਜਿਨ੍ਹਾਂ ਦੀ ਪਾਲਣਾ ਕਰਨਾ ਸਾਡਾ ਫਰਜ਼ ਹੈ। ਆਜ਼ਾਦੀ ਦੇ ਜਸ਼ਨ ਤੋਂ ਬਾਅਦ ਹੁਣ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਲੋਕ ਰਾਸ਼ਟਰੀ ਝੰਡੇ ਦਾ ਸਨਮਾਨ ਕਰਨ ਅਤੇ ਤਿਰੰਗੇ ਨੂੰ ਮੁੜ ਤੋਂ ਸਨਮਾਨ ਨਾਲ ਰੱਖਿਆ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਦੱਸਦੇ ਹਨ ਕਿ ਤਿਰੰਗੇ ਨੂੰ ਸਮੇਟਣ ਦੌਰਾਨ ਸਭ ਤੋਂ ਪਹਿਲਾਂ ਤਿਰੰਗੇ ਨੂੰ ਦੋ ਵਿਅਕਤੀ ਫੜਨਗੇ। ਉਸ ਤੋਂ ਬਾਅਦ ਸਭ ਤੋਂ ਪਹਿਲਾਂ ਹਰੇ ਰੰਗ ਵਾਲੀ ਪੱਟੀ ਨੂੰ ਮੋੜਿਆ ਜਾਵੇਗਾ। ਫਿਰ ਕੇਸਰੀਆ ਰੰਗ ਦੀ ਪੱਟੀ ਨੂੰ ਹਰੇ ਰੰਗ ਦੀ ਪੱਟੀ ’ਤੇ ਸਮੇਟਣ ਤੋਂ ਬਾਅਦ ਦੋਵੇਂ ਵਿਅਕਤੀ ਆਪਣੇ-ਆਪਣਏ ਵੱਲ ਤਿਰੰਗੇ ਨੂੰ ਫੋਲਡ ਕਰਨਗੇ। ਅਜਿਹਾ ਕਰਨ ’ਤੇ ਅਸ਼ੋਕ ਚੱਕਰ ਉੱਪਰ ਵੱਲ ਆ ਜਾਂਦਾ ਹੈ। ਇਸ ਤਰ੍ਹਾਂ ਨਾਲ ਤਿਰੰਗੇ ਨੂੰ ਸਮੇਟਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਈ ਸੰਗਠਨ ਝੰਡਾ ਵਾਪਸ ਲੈਣ ਦੀ ਮੁਹਿੰਮ ਚਲਾ ਰਹੇ ਹਨ ਜੇਕਰ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਵੀ ਦੇ ਸਕਦੇ ਹੋ।
ਤਿਰੰਗੇ ਨਾਲ ਸਬੰਧਿਤ ਕਾਨੂੰਨੀ ਵਿਵਸਥਾਵਾਂ
ਕਾਨੂੰਨ ਅਨੁਸਾਰ ਤਿਰੰਗੇ ਝੰਡੇ ਨੂੰ ਉਤਾਰਨ ਤੋਂ ਬਾਅਦ ਸਮੇਟ ਕੇ ਉਸ ਨੂੰ ਸੁਰੱਖਿਅਤ ਥਾਂ ’ਤੇ ਰੱਖ ਦਿਏ। ਇਹ ਤੁਹਾਡੀ ਜਿੰਮੇਵਾਰੀ ਹੈ ਕਿ ਤੁਹਾਡੇ ਘਰ ਜਾਂ ਤੁਹਾਡੇ ਆਸ-ਪਾਸ ਝੰਡੇ ਦਾ ਅਪਮਾਨ ਨੇ ਹੋਵੇ। ਜੇਕਰ ਕੋਈ ਝੰਡੇ ਦਾ ਅਪਮਾਨ ਕਰਦੇ ਹੋਏ ਪਾਇਆ ਜਾਂਦਾ ਹੈ ਤਾਂ ਤਿੰਨ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਤਿਰੰਗੇ ਨੂੰ ਲੈ ਕੇ ਸਖ਼ਤ ਕਾਨੂੰਨੀ ਵਿਵਸਥਾਵਾਂ ਹਨ। ਰਾਸ਼ਟਰੀ ਗੀਤ ਤੇ ਰਾਸ਼ਟਰੀ ਝੰਡੇ ਦਾ ਜੇਕਰ ਸਨਮਾਨ ਨਹੀਂ ਕੀਤਾ ਜਾਂਦਾ ਹੈ ਤਾਂ ਇਹ ਸਜ਼ਾਯੋਗ ਅਪਰਾਧ ਹੈ। ਭਾਰਤੀ ਕਾਨੂੰਨ ’ਚ ਅਜਿਹੇ ਵਿਅਕਤੀ ਖਿਲਾਫ ਸਖਤ ਕਦਮ ਚੁੱਕੇ ਜਾ ਸਕਦੇ ਹਨ। ਇਸ ਲਈ ਕੌਮੀ ਝੰਡੇ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।
ਜੇਕਰ ਤਿਰੰਗਾ ਫਟ ਜਾਵੇ ਤਾਂ ਕੀ ਕਰੀਏ
ਜੇਕਰ ਤਿਰੰਗਾ ਫਟ ਜਾਂਦਾ ਹੈ ਤਾਂ ਉਸ ਦਾ ਨਿਪਟਾਰਾ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤਿਰੰਗਾ ਫਟ ਗਿਆ ਹੈ, ਤਾਂ ਇਸ ਨੂੰ ਲੱਕੜ ਦੇ ਬਕਸੇ ਵਿੱਚ ਪੈਕ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਤਿਰੰਗੇ ਨੂੰ ਦਫਨਾਇਆ ਜਾ ਸਕਦਾ ਹੈ ਜਾਂ ਅੱਗ ਦੇ ਹਵਾਲੇ ਕੀਤਾ ਜਾ ਸਕਦਾ ਹੈ। ਦੋਵੇਂ ਸਥਿਤੀਆਂ ਬਹੁਤ ਸ਼ਾਂਤ ਜਗ੍ਹਾ ‘ਤੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਨਾਲ ਹੀ ਦਫ਼ਨਾਉਣ ਜਾਂ ਅਗਨੀ ਦੀ ਰਸਮ ਤੋਂ ਬਾਅਦ ਮੌਨ ਰੱਖਿਆ ਜਾਣਾ ਅਤਿ ਜ਼ਰੂਰੀ ਹੁੰਦਾ ਹੈ। ਇਸ ਨੂੰ ਡਸਟਬਿਨ ਜਾਂ ਹੋਰ ਥਾਵਾਂ ‘ਤੇ ਨਾ ਸੁੱਟੋ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਝੰਡਾ ਸਹੀ ਹੈ ਅਤੇ ਦੁਬਾਰਾ ਲਹਿਰਾਇਆ ਜਾ ਸਕਦਾ ਹੈ, ਤਾਂ ਇਸ ਨੂੰ ਆਪਣੇ ਕੋਲ ਸੰਭਾਲ ਕੇ ਰੱਖੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ