ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ 15 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੀ ਟੀਮ ਨੇ ਲਗਾਇਆ ਲੈਬੋਰੇਟਰੀ ਟੈਸਟ ਕੈਂਪ
ਨਾਮ-ਚਰਚਾ ਪੰਡਾਲ ਨੂੰ ਸੁੰਦਰ-ਸੁੰਦਰ ਰੰਗ ਬਿਰੰਗੇ ਗੁਬਾਰਿਆਂ ਅਤੇ ਸਜਾਵਟੀ ਸਮਾਨ ਨਾਲ ਸਜਾਇਆ ਗਿਆ
ਮਲੋਟ, (ਮਨੋਜ)। ਪੂਜਨੀਕ ਗੁਰੂ ਜੀ ਦੇ 55ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿੱਚ ਬਲਾਕ ਮਲੋਟ ਦੀ ਭੰਡਾਰਾ ਰੂਪੀ ਨਾਮ-ਚਰਚਾ ਧੂਮਧਾਮ ਮਨਾਈ ਗਈ। ਜਿਸ ਵਿੱਚ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਇਸ ਮੌਕੇ 45 ਮੈਂਬਰ ਪੰਜਾਬ ਭੈਣ ਸੱਤਿਆ ਇੰਸਾਂ, ਭੈਣ ਰੀਟਾ ਇੰਸਾਂ, ਭੈਣ ਦਰਸ਼ਨਾਂ ਇੰਸਾਂ, ਭੈਣ ਸ਼ਿਮਲਾ ਇੰਸਾਂ, ਭੈਣ ਕਿਰਨਾ ਇੰਸਾਂ ਉਚੇਚੇ ਤੌਰ ਪਹੁੰਚੇ । ਇਸ ਮੌਕੇ ਨਾਮ-ਚਰਚਾ ਪੰਡਾਲ ਨੂੰ ਸੇਵਾਦਾਰਾਂ ਨੇ ਬਹੁਤ ਹੀ ਰੀਝਾਂ ਅਤੇ ਚਾਵਾਂ ਨਾਲ ਰੰਗ-ਬਰੰਗ ਸੁੰਦਰ-ਸੁੰਦਰ ਗੁਬਾਰਿਆਂ ਅਤੇ ਹੋਰ ਸਜਾਵਟੀ ਸਮਾਨ ਨਾਲ ਸਜਾਇਆ। ਇਸ ਮੌਕੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ 15 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ ਅਤੇ ਲੈਬੋਰੇਟਰੀ ਟੈਸਟ ਕੈਂਪ ਵੀ ਲਗਾਇਆ ਗਿਆ।
ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਕੀਤੀ ਇਸ ਤੋਂ ਵੱਖ-ਵੱਖ ਕਵੀਰਾਜ ਵੀਰਾਂ ਨੇ ‘ਬਣ ਕੇ ਪ੍ਰੇਮੀ ਫੇਰ ਦਿਲ ਨੂੰ ਡੁਲਾਉਣਾ ਕੀ’, ‘ਸਾਡੇ ਉਪਰ ਜੋ ਕੀਤੇ ਉਪਕਾਰ ਪਿਤਾ ਸ਼ਾਹ ਸਤਿਨਾਮ ਜੀ’ ਆਦਿ ਤੋਂ ਇਲਾਵਾ ਹੋਰ ਵੀ ਖੁਸ਼ੀ ਪ੍ਰਥਾਏ ਸ਼ਬਦਬਾਣੀ ਸੁਣਾਈ ਅਤੇ ਅੰਤ ਵਿੱਚ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਵੀ ਪੜ੍ਹੇ ਗਏ ।
ਇਸ ਤੋਂ ਪਹਿਲਾਂ 45 ਮੈਂਬਰ ਪੰਜਾਬ ਭੈਣ ਸੱਤਿਆ ਇੰਸਾਂ ਨੇ ਸਾਧ-ਸੰਗਤ ਨੂੰ ਜਿੱਥੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ ਉਥੇ ਪੂਜਨੀਕ ਗੁਰੂ ਜੀ ਦੁਆਰਾ ਚਲਾਏ 142 ਮਾਨਵਤਾ ਭਲਾਈ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਤੋਂ ਬਾਅਦ 45 ਮੈਂਬਰ ਪੰਜਾਬ ਭੈਣ ਰੀਟਾ ਇੰਸਾਂ ਨੇ ਸ਼ਾਹ ਸਤਿਨਾਮ ਜੀ ਗਰਲਜ਼ ਅਤੇ ਬੁਆਇਜ਼ ਕਾਲਜ ਵਿੱਚ ਚੱਲ ਰਹੇ ਦਾਖ਼ਲਿਆਂ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਰਾਜਿੰਦਰ ਸਿੰਘ ਇੰਸਾਂ ਨੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ’ਚ ਸਿਹਤ ਸਬੰਧੀ ਮਿਲ ਰਹੀਆਂ ਚੰਗੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ।
ਪਵਿੱਤਰ ਅਵਤਾਰ ਮਹੀਨੇ ’ਚ ਹੁਣ ਤੱਕ 70 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ
ਬਲਾਕ ਮਲੋਟ ਦੇ ਜਿੰਮੇਵਾਰਾਂ ਰਮੇਸ਼ ਠਕਰਾਲ ਇੰਸਾਂ, ਅਮਰਜੀਤ ਸਿੰਘ ਬਿੱਟਾ ਇੰਸਾਂ, ਸੱਤਪਾਲ ਇੰਸਾਂ, ਪ੍ਰਦੀਪ ਇੰਸਾਂ, ਸ਼ੰਭੂ ਇੰਸਾਂ, ਸੰਜੀਵ ਧਮੀਜਾ ਇੰਸਾਂ, ਗੋਪਾਲ ਇੰਸਾਂ, ਸੇਵਾਦਾਰ ਨਾਨਕ ਚੰਦ ਇੰਸਾਂ, ਸੁਰੇਸ਼ ਗੋਇਲ ਇੰਸਾਂ, ਵਿੱਕੀ ਸੋਨੀ ਇੰਸਾਂ, ਸ਼ੰਕਰ ਇੰਸਾਂ, ਰਿੰਕੂ ਬੁਰਜਾਂ ਇੰਸਾਂ, ਮੋਹਿਤ ਭੋਲਾ ਇੰਸਾਂ, ਸੁਨੀਲ ਜਿੰਦਲ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 55ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਜਿੱਥੇ 7 ਅਗਸਤ ਨੂੰ 55 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਉਥੇ ਅੱਜ 21 ਅਗਸਤ ਨੂੰ ਵੀ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ 15 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ ਅਤੇ ਪਵਿੱਤਰ ਅਵਤਾਰ ਮਹੀਨੇ ’ਚ 70 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ ਅਤੇ ਜਨਵਰੀ ਤੋਂ ਅਗਸਤ ਤੱਕ 8 ਮਹੀਨਿਆਂ ’ਚ ਕੁੱਲ 405 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਚੁੱਕਿਆ ਹੈ । ਸਰਸਾ ਹਸਪਤਾਲ ਦੀ ਟੀਮ ਨੇ ਲੈਬੋਰੇਟਰੀ ਟੈਸਟ ਕੀਤੇ ।
ਨਾਮ ਚਰਚਾ ਦੌਰਾਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੀ ਟੀਮ ਦੁਆਰਾ ਬਹੁਤ ਹੀ ਵਾਜ਼ਬ ਰੇਟਾਂ ’ਤੇ ਲੈਬੋਰੇਟਰੀ ਟੈਸਟ ਕਰਨ ਲਈ ਕੈਂਪ ਲਗਾਇਆ ਜਿਸ ਵਿੱਚ ਟੀਮ ਦੁਆਰਾ ਲੈਬੋਰੇਟਰੀ ਟੈਸਟ ਕੀਤੇ ਗਏ। ਟੀਮ ਵਿੱਚ ਰਾਜਿੰਦਰ ਸਿੰਘ ਇੰਸਾਂ, ਸੁਰਿੰਦਰ ਕੁਮਾਰ ਇੰਸਾਂ, ਚਰਨਜੀਤ ਇੰਸਾਂ, ਜੀਵਨ ਇੰਸਾਂ ਅਤੇ ਸੰਜੀਵ ਕੁਮਾਰ ਇੰਸਾਂ ਮੌਜੂਦ ਸਨ ।
ਇਸ ਮੌਕੇ ਬਲਾਕ ਮਲੋਟ ਦੇ ਜਿੰਮੇਵਾਰਾਂ ਜਿਲ੍ਹਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ, ਸੁਜਾਨ ਭੈਣਾਂ ਦੀ ਜਿੰਮੇਵਾਰ ਭੈਣ ਕਾਨਤਾ ਸ਼ਰਮਾ ਇੰਸਾਂ, ਸੁਜਾਨ ਭੈਣਾਂ ਨਗਮਾ ਇੰਸਾਂ, ਪ੍ਰਕਾਸ਼ ਕੌਰ ਇੰਸਾਂ, ਜਿੰਮੇਵਾਰ ਭੈਣਾਂ ਰੀਟਾ ਗਾਬਾ ਇੰਸਾਂ, ਪ੍ਰਵੀਨ ਇੰਸਾਂ, ਊਸ਼ਾ ਇੰਸਾਂ, ਸੁਮਨ ਇੰਸਾਂ, ਸਰੋਜ ਇੰਸਾਂ, ਬਾਲਾ ਇੰਸਾਂ, ਪੰਮੀ ਇੰਸਾਂ, ਆਸ਼ਾ ਗਰੋਵਰ ਇੰਸਾਂ, ਟੀਨਾ ਮਿਗਲਾਣੀ ਇੰਸਾਂ, ਨੀਸ਼ਾ ਇੰਸਾਂ ਅਤੇ ਅਨੁਰਾਧਾ ਇੰਸਾਂ ਮੌਜੂਦ ਸਨ। ਇਸ ਮੌਕੇ ਟੈਂਟ ਸੰਮਤੀ ਦੇ ਸੇਵਾਦਾਰਾਂ ਮੁਖਤਿਆਰ ਸਿੰਘ ਇੰਸਾਂ, ਪ੍ਰੇਮ ਚਾਵਲਾ ਇੰਸਾਂ, ਸੋਨੂੰ ਇੰਸਾਂ, ਪ੍ਰਿੰਸ ਇੰਸਾਂ ਅਤੇ ਡੈਕੋਰੇਸ਼ਨ ਦੀ ਸੇਵਾ ਮੋਹਿਤ ਭੋਲਾ ਇੰਸਾਂ, ਵਿਸ਼ਵਜੀਤ ਇੰਸਾਂ, ਵਿਕਾਸ ਇੰਸਾਂ, ਰੋਹਿਤ ਇੰਸਾਂ, ਰਾਹੁਲ ਇੰਸਾਂ, ਗੌਰਵ ਇੰਸਾਂ, ਰਾਜੂ ਇੰਸਾਂ, ਸ਼ਾਮ ਲਾਲ ਇੰਸਾਂ, ਕੁਲਦੀਪ ਇੰਸਾਂ, ਮਨੀ ਇੰਸਾਂ ਨੇ ਆਪਣੀ ਸੇਵਾ ਵੀ ਬਾਖ਼ੂਬੀ ਨਿਭਾਈ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ