ਮਾਨਵਤਾ ਭਲਾਈ ਕਾਰਜਾਂ ਦੇ ਲੇਖੇ ਲੱਗੇ ਸਰੀਰਦਾਨੀ ਦੀਨ ਦਿਆਲ ਇੰਸਾਂ
(ਰਾਮਪਾਲ ਸ਼ਾਦੀਹਰੀ) ਦਿੜ੍ਹਬਾ ਮੰਡੀ। ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਦਿੜ੍ਹਬਾ ਦੇ ਪਿੰਡ ਖਨਾਲ ਕਲਾਂ ਦੇ ਡੇਰਾ ਸ਼ਰਧਾਲੂ ਸੇਵਾਦਾਰ ਦੀਨ ਦਿਆਲ ਇੰਸਾਂ (58) ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕੀਤੀ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪ੍ਰੇਮੀ ਦੀਨ ਦਿਆਲ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਜਿਨ੍ਹਾਂ ਦਾ ਬੀਤੇ ਦਿਨ ਬਾਅਦ ਦੁਪਹਿਰ ਦੇਹਾਂਤ ਹੋ ਗਿਆ। ਪ੍ਰੇਮੀ ਦੀਨ ਦਿਆਲ ਇੰਸਾਂ ਨੇ 1995 ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ।
ਉਨ੍ਹਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਦਰਬਾਰ ਤੋਂ ਨਾਮ ਦੀ ਅਨਮੋਲ ਦਾਤ ਦਿਵਾ ਕੇ ਸਾਰੇ ਪਰਿਵਾਰ ਨੂੰ ਮਾਨਵਤਾ ਭਲਾਈ ਦੇ ਰਾਹ ਤੋਰਿਆ। ਅੱਜ ਉਸ ਦੇ ਸਾਰੇ ਪਰਿਵਾਰ ਨੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੀ ਵਰਦੀ ਲੈ ਕੇ ਮਾਨਵਤਾ ਭਲਾਈ ਦੇ ਕੰਮ ਕਰ ਰਿਹਾ ਹੈ। ਪ੍ਰੇਮੀ ਦੀਨ ਦਿਆਲ ਇੰਸਾਂ ਦਿੜ੍ਹਬਾ ਦੇ ਨਾਮ ਚਰਚਾ ਘਰ ਵਿਚ ਸਬਜ਼ੀ ਦੀ ਕੰਟੀਨ ’ਤੇ ਸੇਵਾ ਕਰਦਾ ਸੀ ਅਤੇ ਡੇਰਾ ਸੱਚਾ ਸੌਦਾ ਵਿੱਚ ਉਹ ਬਾਹਰਲੀ ਕੰਟੀਨ ’ਤੇ ਸੇਵਾ ਕਰਦਾ ਸੀ। ਪਰਿਵਾਰ ਨੇ ਉਨ੍ਹਾਂ ਦੇ ਜਿਊਂਦੇ ਜੀਅ ਕੀਤੇ ਸਰੀਰ ਦਾਨ ਅਤੇ ਅੱਖਾਂ ਦਾਨ ਦੇ ਫਾਰਮ ਭਰਨ ਦੀ ਅੰਤਿਮ ਇੱਛਾ ਨੂੰ ਪੂਰੇ ਕਰਦਿਆਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ।
ਪ੍ਰੇਮੀ ਦੀਨ ਦਿਆਲ ਇੰਸਾਂ ਦੀ ਅਰਥੀ ਨੂੰ ਉਨ੍ਹਾਂ ਦੀਆਂ ਪੁੱਤਰੀਆਂ ਨੇ ਮੋਢਾ ਲਾਇਆ। ਪ੍ਰੇਮੀ ਦੀਨ ਦਿਆਲ ਇੰਸਾਂ ਦੇ ਨੇਤਰ ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਦਾਨ ਕੀਤੇ ਗਏ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿਚ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਪਿੰਡ ਖਨਾਲ ਕਲਾਂ ਦੀ ਸਰਪੰਚ ਗੁਰਸ਼ਰਨ ਕੌਰ ਨੇ ਹਰੀ ਝੰਡੀ ਦੇ ਕੇ ਉਨ੍ਹਾਂ ਦਾ ਮ੍ਰਿਤਕ ਸਰੀਰ ਇੰਟਰਨੈਸ਼ਨਲ ਇੰਸਟੀਚਿਊਟ ਆਫ ਮੈਡੀਕਲ ਨੋਇਡਾ (ਉੱਤਰ ਪ੍ਰਦੇਸ਼) ਨੂੰ ਰਵਾਨਾ ਕੀਤਾ। ਸਰਪੰਚ ਗੁਰਸ਼ਰਨ ਕੌਰ ਨੇ ਡੇਰਾ ਸੱਚਾ ਸੌਦਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰੇਮੀ ਦੀਨ ਦਿਆਲ ਇੰਸਾਂ ਨੇ ਜਿੱਥੇ ਜਿਊਂਦੇ ਜੀਅ ਮਨੁੱਖਤਾ ਦੀ ਸੇਵਾ ਕੀਤੀ ਉੱਥੇ ਮਰਨ ਉਪਰੰਤ ਨੇਤਰ ਅਤੇ ਸਰੀਰ ਦਾਨ ਕੀਤਾ ਹੈ ’ਤੇ ਇਹ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ। ਪ੍ਰੇਮੀ ਦੀਨ ਦਿਆਲ ਇੰਸਾਂ ਵਰਗੇ ਇਨਸਾਨਾਂ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ ਜਿੰਨੀ ਉਨ੍ਹਾਂ ਦੀ ਸ਼ਲਾਘਾ ਕੀਤੀ ਜਾਵੇ ਓਨੀ ਹੀ ਥੋੜ੍ਹੀ ਹੈ। ਸਮਾਜ ਦੇ ਲੋਕਾਂ ਲਈ ਇਹ ਇੱਕ ਚੰਗਾ ਸੁਨੇਹਾ ਹੈ।
ਇਸ ਸਮੇਂ 45 ਮੈਂਬਰ ਨੇਕ ਸਿੰਘ ਇੰਸਾਂ, 25 ਮੈਂਬਰ ਪ੍ਰੇਮ ਸਿੰਘ ਕੈਂਪਰ, ਬਲਾਕ ਭੰਗੀਦਾਸ ਕਰਨੈਲ ਸਿੰਘ ਦਿੜ੍ਹਬਾ, ਜਲੌਰ ਇੰਸਾਂ, ਗੁਰਧਿਆਨ ਸਿੰਘ ਇੰਸਾਂ, ਗੁਲਾਬ ਸਿੰਘ ਇੰਸਾਂ, ਮੋਦਨ ਸਿੰਘ ਇੰਸਾਂ, ਮਲਕੀਤ ਸਿੰਘ ਇੰਸਾਂ, ਹਰਵਿੰਦਰ ਸਿੰਘ ਇੰਸਾਂ, ਨਰੰਜਣ ਸਿੰਘ ਇੰਸਾਂ ਸਾਰੇ (ਪੰਦਰਾਂ ਮੈਂਬਰ), ਹਰਬੰਸ ਸਿੰਘ ਜੰਡੂ ਭੰਗੀਦਾਸ ਦਿੜ੍ਹਬਾ, ਪਿੰਡ ਘਰਾਚੋਂ ਤੋਂ ਭੰਗੀਦਾਸ ਸੱਤਪਾਲ ਇੰਸਾਂ ਅਤੇ 15 ਮੈਂਬਰ ਦਰਸ਼ਨ ਸਿੰਘ ਇੰਸਾਂ, ਟੋਨੀ ਦਿੜ੍ਹਬਾ, ਸ਼ਿੰਦਰਪਾਲ ਸਿੰਘ ਤੂਰਵਣਜਾਰਾ, ਲੀਲਾ ਸਿੰਘ ਲਾਡਬਨਜਾਰਾ ਖੁਰਦ, ਬਲਕਾਰ ਸਿੰਘ ਲਾਡ ਬਨਜਾਰਾ, ਸੁਜਾਨ ਭੈਣਾਂ ਮਨਜੀਤ ਕੌਰ ਇੰਸਾਂ, ਛਿੰਦਰ ਕੌਰ ਇੰਸਾਂ, ਜਸਵਿੰਦਰ ਕੌਰ ਇੰਸਾਂ, ਸੁਨੀਤਾ ਕੌਰ ਇੰਸਾਂ, ਗੁਰਜੰਟ ਕੌਰ ਇੰਸਾਂ, ਰਾਜ ਕੌਰ ਇੰਸਾਂ (ਸਾਰੀਆਂ ਸੁਜਾਨ ਭੈਣਾਂ) ਪਰਮਜੀਤ ਕੌਰ ਸ਼ੇਰੋਂ, ਕੌਰ ਇੰਸਾਂ, ਰਣਜੀਤ ਕੌਰ ਇੰਸਾਂ, ਮਾਇਆ ਕੌਰ ਇੰਸਾਂ, ਬੱਗੋ ਕੌਰ, ਭੂਮੀ ਕੌਰ ਇੰਸਾਂ, ਕਾਂਤਾ ਕੌਰ ਇੰਸਾਂ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰ ਸਕੇ ਸਬੰਧੀ ਦੋਸਤ ਮਿੱਤਰ ਵੱਡੀ ਗਿਣਤੀ ’ਚ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ