ਕੋਟੜਾ ਦੇ ਡੇਰਾ ਸ਼ਰਧਾਲੂਆਂ ਨੇ ਤਿਰੰਗੇ ਨੂੰ ਕੀਤਾ ਸਲੂਟ
ਕੋਟੜਾ (ਰਾਜਸਥਾਨ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਲਈ ਦੇਸ਼ ਪ੍ਰੇਮ ਤੇ ਦੇਸ਼ ਭਗਤੀ ਹਮੇਸ਼ਾ ਹੀ ਸਰਵਉੱਚ ਰਹੀ ਹੈ ਅਤੇ ਜੇਕਰ ਕਦੇ ਦੇਸ਼ ਦੇ ਬਹੁਪੱਖੀ ਵਿਕਾਸ ਵਿੱਚ ਯੋਗਦਾਨ ਪਾਉਣ ਦੀ ਗੱਲ ਆਉਂਦੀ ਹੈ ਤਾਂ ਪੂਜਨੀਕ ਗੁਰੂ ਜੀ ਮੂਹਰਲੀ ਕਤਾਰ ਵਿੱਚ ਖੜੇ ਪਾਏ ਜਾਂਦੇ ਹਨ। ਹੁਣ ਜਦੋਂ ਦੇਸ਼ ਆਜ਼ਾਦੀ ਦਾ 75ਵਾਂ ਅੰਮ੍ਰਿਤ-ਮਹਾਂਉਤਸਵ ਮਨਾ ਰਿਹਾ ਹੈ, ਤਾਂ ਗੁਰੂ ਜੀ ਨੇ ਵੀ ਵੀਰਵਾਰ ਨੂੰ ਸਾਧ ਸੰਗਤ ਨੂੰ 11 ਪੱਤਰ ਭੇਜ ਕੇ ਆਪਣੇ ਘਰਾਂ ਅਤੇ ਵਾਹਨਾਂ ’ਤੇ ਤਿਰੰਗਾ ਲਹਿਰਾ ਕੇ ਦੇਸ਼ ਲਈ ਕੁਰਬਾਨੀਆਂ ਕਰਨ ਵਾਲੇ ਫੌਜੀਆਂ ਨੂੰ ਸਲਾਮ ਕਰਨ ਲਈ ਕਿਹਾ ਹੈ।
ਇਸੇ ਕੜੀ ਵਿੱਚ ਬਲਾਕ ਕੋਟੜਾ (ਰਾਜਸਥਾਨ) ਦੇ ਡੇਰਾ ਸ਼ਰਧਾਲੂਆਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ ਅਤੇ ਧਰਤੀ ਮਾਤਾ ਦੀ ਰੱਖਿਆ ਲਈ ਸ਼ਹੀਦ ਹੋਏ ਦੇਸ਼ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਤੁਹਾਨੂੰ ਦੱਸ ਦੇਈਏ ਕਿ ਦੇਸ਼-ਵਿਦੇਸ਼ ਦੀ ਸਾਧ ਸੰਗਤ ਆਪਣੇ ਘਰਾਂ ਅਤੇ ਕਾਰਾਂ ਵਿੱਚ ਤਿਰੰਗੇ ਨੂੰ ਸਥਾਪਿਤ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ