ਫਰਜ਼ ਦਾ ਪਾਲਣ
ਪੂਨਾ ਦੇ ‘ਨਿਊ ਇੰਗਲਿਸ਼ ਹਾਈ ਸਕੂਲ’ ’ਚ ਇੱਕ ਪ੍ਰੋਗਰਾਮ ਹੋ ਰਿਹਾ ਸੀ ਸਮਾਰੋਹ ਦੇ ਮੁੱਖ ਦਰਵਾਜ਼ੇ ’ਤੇ ਇੱਕ ਵਿਅਕਤੀ ਨੂੰ ਖੜ੍ਹਾ ਕੀਤਾ ਗਿਆ ਸੀ ਤਾਂ ਕਿ ਸਮਾਰੋਹ ’ਚ ਹਿੱਸਾ ਲੈਣ ਵਾਲੇ ਹਰੇਕ ਵਿਅਕਤੀ ਦਾ ਸੱਦਾ ਪੱਤਰ ਦੇਖ ਕੇ ਉਸ ਨੂੰ ਯੋਗ ਥਾਂ ਬਿਠਾਇਆ ਜਾ ਸਕੇ ਉਸ ਸਮੇਂ ਉਸ ਸਮਾਰੋਹ ਦੇ ਮੁੱਖ ਮਹਿਮਾਨ ਪਹੁੰਚੇ ਤਾਂ ਵਿਅਕਤੀ ਨੇ ਉਨ੍ਹਾਂ ਨੂੰ ਸੱਦਾ ਪੱਤਰ ਦਿਖਾਉਣ ਲਈ ਕਿਹਾ
ਇਸ ’ਤੇ ਮੁੱਖ ਮਹਿਮਾਨ ਨੇ ਜਵਾਬ ਦਿੱਤਾ, ‘‘ਉਹ ਤਾਂ ਮੈਂ ਲਿਆਇਆ ਨਹੀਂ’’ ਮੁੱਖ ਮਹਿਮਾਨ ਨੂੰ ਦਰਵਾਜ਼ੇ ’ਤੇ ਰੁਕਿਆ ਦੇਖ ਕੇ ਸਵਾਗਤ ਸੰਮਤੀ ਦੇ ਕਈ ਮੈਂਬਰ ਉੱਥੇ ਆ ਗਏ ਅਤੇ ਉਸ ਨੂੰ ਨਾਲ ਲਿਜਾਣ ਲੱਗੇ ਦਰਵਾਜ਼ੇ ’ਤੇ ਖੜ੍ਹੇ ਕੀਤੇ ਗਏ ਵਿਅਕਤੀ ਨੇ ਕਿਹਾ, ‘‘ਸ੍ਰੀਮਾਨ ਜੀ, ਜੇਕਰ ਮੇਰੇ ਕੰਮ ’ਚ ਸਵਾਗਤ ਸੰਮਤੀ ਦੇ ਮੈਂਬਰ ਅੜਿੱਕਾ ਪਾਉਣਗੇ ਤਾਂ ਫਿਰ ਭਲਾ ਮੈਂ ਆਪਣਾ ਫਰਜ਼ ਕਿਵੇਂ ਨਿਭਾਵਾਂਗਾ? ਭਾਵੇਂ ਕੋਈ ਵੀ ਹੋਵੇ ਮੈਂ ਉਸ ਨੂੰ ਬਿਨਾ ਸੱਦਾ ਪੱਤਰ ਦੇ ਅੰਦਰ ਨਹੀਂ ਜਾਣ ਦੇਵਾਂਗਾ’’
ਸਵਾਗਤ ਸੰਮਤੀ ਵਾਲੇ ਨਰਾਜ ਹੋਣ ਲੱਗੇ ਪਰ ਮੁੱਖ ਮਹਿਮਾਨ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਉਸ ਵਿਅਕਤੀ ਦੇ ਮੋਢੇ ’ਤੇ ਹੱਥ ਰੱਖ ਦੇ ਮੁਸਕੁਰਾ ਕੇ ਅੱਗੇ ਵਧ ਗਏ ਮੁੱਖ ਮਹਿਮਾਨ ਨੇ ਸਟੇਜ ’ਤੇ ਪਹੁੰਚ ਕੇ ਉਸ ਘਟਨਾ ਦਾ ਸਪੈਸ਼ਲ ਜਿਕਰ ਕੀਤਾ ਅਤੇ ਉਸ ਵਿਅਕਤੀ ਨੂੰ ਸਟੇਜ ’ਤੇ ਸੱਦ ਕੇ ਸਮਾਨਿਤ ਕੀਤਾ ਗਿਆ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਜੇਕਰ ਦੇਸ਼ ਦਾ ਹਰ ਨਾਗਰਿਕ ਅਤੇ ਸ਼ਾਸਨ-ਪ੍ਰਸ਼ਾਸਨ ਇਸ ਤਰ੍ਹਾਂ ਦਾ ਹੋ ਜਾਵੇ ਤਾਂ ਦੇਸ਼ ਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ