ਨਿਮਰਤਾ ਦੀ ਮਿਸਾਲ

ਨਿਮਰਤਾ ਦੀ ਮਿਸਾਲ

ਇਹ ਸੱਚ ਹੈ ਕਿ ਜਿਸ ਦਰੱਖਤ ’ਤੇ ਜਿੰਨੇ ਵੱਧ ਫਲ ਹੁੰਦੇ ਹਨ, ਉਸ ਦੀਆਂ ਟਾਹਣੀਆਂ ਵੀ ਓਨੀਆਂ ਵੱਧ ਝੁਕ ਜਾਂਦੀਆਂ ਹਨ ਬਿਨਾ ਫਲ ਵਾਲੇ ਦਰੱਖਤਾਂ ਦੀਆਂ ਟਾਹਣੀਆਂ ਸਦਾ ਉੱਪਰ ਨੂੰ ਉੱਠੀਆਂ ਰਹਿੰਦੀਆਂ ਹਨ ਇਹੀ ਗੱਲ ਹੈ ਮਨੁੱਖ ਦੀ ਜੋ ਵਿਅਕਤੀ ਜਿੰਨੇ ਵੱਧ ਉੱਚੇ ਅਹੁਦੇ, ਉੱਚ ਸ਼ਖ਼ਸੀਅਤ ਦਾ ਮਾਲਕ ਹੋਵੇਗਾ ਓਨਾ ਹੀ ਨਿਮਰਤਾ ਭਰਪੂਰ ਹੋਵੇਗਾ ਸਵਾਮੀ ਦਇਆਨੰਦ ਦੀ ਮਿਸਾਲ ਸਾਡੇ ਸਾਹਮਣੇ ਹੈ ਇੱਕ ਵਾਰ ਸਵਾਮੀ ਜੀ ਨੂੰ ਇੱਕ ਸਕੂਲ ’ਚ ਸੱਦਿਆ ਗਿਆ l

ਉਨ੍ਹਾਂ ਨੇ ਉੱਥੇ ਇੱਕ ਵਿਸ਼ੇ ’ਤੇ ਭਾਸ਼ਣ ਦੇਣਾ ਸੀ ਉਸੇ ਸਕੂਲ ਦੇ ਇੱਕ ਸ਼ਰਾਰਤੀ ਵਿਦਿਆਰਥੀ ਨੂੰ ਸਵਾਮੀ ਜੀ ਨਾਲ ਗੱਲਬਾਤ ਕਰਨ ਦਾ ਮੌਕਾ ਮਿਲ ਗਿਆ ਕੁਝ ਦੋਸਤਾਂ ਨੂੰ ਨਾਲ ਲੈ ਕੇ ਉਹ ਸਵਾਮੀ ਜੀ ਕੋਲ ਪਹੁੰਚਿਆ ਤੇ ਪੁੱਛਿਆ, ‘‘ਸਵਾਮੀ ਜੀ, ਸੱਚ-ਸੱਚ ਦੱਸੋ, ਤੁਸੀਂ ਵਿਦਵਾਨ ਹੋ ਜਾਂ ਮੂਰਖ?’’ ਸੁਣ ਕੇ ਸਵਾਮੀ ਜੀ ਸ਼ਾਂਤ ਰਹੇ ਉਨ੍ਹਾਂ ਨੇ ਵਿਦਿਆਰਥੀ ਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ ਉਸ ਦੇ ਚਿਹਰੇ ’ਤੇ ਉੱਭਰੇ ਸ਼ਰਾਰਤੀ ਭਾਵ ਨੂੰ ਵੀ ਟੋਹ ਲਿਆ ਉੱਥੋਂ ਦੇ ਪਿ੍ਰੰਸੀਪਲ ਤੇ ਅਧਿਆਪਕ ਬਹੁਤ ਸ਼ਰਮ ਮਹਿਸੂਸ ਕਰਨ ਲੱਗੇ ਸਵਾਮੀ ਜੀ ਨੇ ਬੜੇ ਧੀਰਜ ਨਾਲ ਕਿਹਾ, ‘‘ਬੇਟਾ! ਮੈਂ ਵਿਦਵਾਨ ਵੀ ਹਾਂ ਤੇ ਮੂਰਖ ਵੀ ਭਾਸ਼ਾ ਦਾ ਨਿਸ਼ਚਿਤ ਤੌਰ ’ਤੇ ਵਿਦਵਾਨ ਹਾਂ ਪਰ ਖੇਤੀਬਾੜੀ, ਡਾਕਟਰੀ, ਇੰਜੀਨੀਅਰਿੰਗ ਨਾਲ ਜੁੜੇ ਵਿਸ਼ੇ ਮੈਨੂੰ ਨਹੀਂ ਆਉਦੇ ਇਸ ਲਈ ਇਨ੍ਹਾਂ ਵਿਸ਼ਿਆਂ ’ਚ ਮੈਂ ਪੂਰੀ ਤਰ੍ਹਾਂ ਮੂਰਖ ਹਾਂ’’ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ