ਭਾਰੀ ਮੀਂਹ ਦੇ ਚੱਲਦੇ ਗੁੜ੍ਹੀਆ ਖੇੜਾ ’ਚ ਟੁੱਟ ਗਈ ਸੀ ਹਿਸਾਰ-ਘੱਗਰ ਡਰੇਨ
(ਸੱਚ ਕਹੂੰ ਨਿਊਜ਼) ਸਰਸਾ। ਪਿੰਡ ਗੁੜ੍ਹੀਆ ਖੇੜਾ ਇਲਾਕੇ ’ਚ ਹਿਸਾਰ ਘੱਗਰ ਡਰੇਨ ’ਚ ਆਏ ਪਾੜ ਨੂੰ ਭਰਨ ਲਈ ਵੀਰਵਾਰ ਨੂੰ ਚੌਥੇ ਦਿਨ ਵੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਰਾਹਤ ਕਾਰਜ ’ਚ ਜੁਟੇ ਰਹੇ ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਪ੍ਰਸ਼ਾਸਨ ਨਾਲ ਪਾੜ ਨੂੰ ਭਰਨ ’ਚ ਪੂਰੀ ਤਨਦੇਹੀ ਨਾਲ ਜੁਟੇ ਹੋਏ ਹਨ। ਪਿੰਡ ਦੇ ਮਨਰੇਗਾ ਮਜ਼ਦੂਰਾਂ ਨੇ ਮਿੱਟੇ ਦੀਆਂ ਬੋਰੀਆਂ ਭਰ ਕੇ ਸੇਵਾਦਾਰ ਕੋਲ ਪਹੁੰਚਾਉਣ ਦਾ ਕਾਰਜ ਕਰ ਰਹੇ ਹਨ ਤੇ ਡੂੰਘੇ ਪਾਣੀ ’ਚ ਉੱਤਰ ਕੇ ਡਰੇਨ ਦੇ ਪਾੜ ਨੂੰ ਭਰਦੇ ਹੋਏ ਅੱਗੇ ਵਧ ਰਹੇ ਹਨ।
ਇਸ ਦੌਰਾਨ ਥੋੜੀ ਜਿਹੀ ਮੁਸ਼ਕਿਲ ਉਸ ਸਮੇਂ ਵਧ ਗਈ, ਜਦੋਂ ਹਿਸਾਰ-ਘੱਗਰ ਡਰੇਨ ’ਚ ਸਵੇਰੇ ਦੇ ਮੁਕਾਬਲੇ ਸ਼ਾਮ ਨੂੰ ਪਾਣੀ ਦਾ ਵਹਾਅ ਤੇਜ਼ ਹੋ ਗਿਆ ਪਰ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਰੀ ਤਨਦੇਹੀ ਨਾਲ ਰਾਹਤ ਕਾਰਜ ’ਚ ਲੱਗੇ ਰਹੇ। ਸਰਸਾ, ਕਲਿਆਣ ਨਗਰ ਸਮੇਤ ਕਈ ਬਲਾਕਾਂ ਦੇ ਸੈਂਕੜੇ ਸੇਵਾਦਾਰ ਡੂੰਘੇ ਪਾੜ ਦੇ ਦੋਵਾਂ ਪਾਸੇ ਵਹਿੰਦੇ ਪਾਣੀ ਵਿਚਕਾਰ ਜਾ ਕੇ ਮੋਟੇ ਲੱਕੜੀ ਦੇ ਕਿਲੇ ਗੱਡ ਕੇ ਅਤੇ ਲੱਕੜੀ ਦੀਆਂ ਜਾਲੀਆਂ ਨਾਲ ਰੁਕਾਵਟ ਲਗਾ ਕੇ ਪਾਣੀ ਦੇ ਵਹਾਅ ਨੂੰ ਘੱਟ ਕਰ ਰਹੇ ਸਨ ਤਾਂ ਸੇਵਾਦਾਰ ਰੱਸੀ ਦੀ ਸਹਾਇਤਾ ਨਾਲ ਮਨੁੱਖੀ ਚੇਨ ਬਣਾ ਕੇ ਪਾੜ ’ਚ ਮਿੱਟੀ ਦੀਆਂ ਬੋਰੀਆਂ ਦੀ ਭਰਤ ਪਾਈ। ਸੇਵਾਦਾਰਾਂ ਦੇ ਮੁਤਾਬਿਕ 100 ਫੁੱਟ ਦੇ ਪਾੜ ’ਚ ਕਰੀਬ 50 ਫੁੱਟ ਦੇ ਪਾੜ ਨੂੰ 4 ਵਜੇ ਤੱਕ ਭਰ ਦਿੱਤਾ ਗਿਆ।
ਸੇਵਾਦਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਦੇ ਸਹਿਯੋਗ ਨਾਲ ਜਲਦ ਹੀ ਇਸ ਪਾੜ ਨੂੰ ਭਰ ਦਿੱਤਾ ਜਾਵੇਗਾ ਇਸ ਦੇ ਨਾਲ ਹੀ ਇਸ ਦੌਰਾਨ ਪਿੰਡ ਵਾਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਭਰਪੂਰ ਸ਼ਲਾਘਾ ਕੀਤੀ। ਡੇਰਾ ਸੱਚਾ ਸੌਦਾ ਦੇ ਬੁਲਾਰੇ ਸੰਦੀਪ ਕੌਰ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਅਮਲ ਕਰਦੇ ਹੋਏ ਸਾਧ-ਸੰਗਤ ਹਮੇਸ਼ਾ ਜ਼ਰੂਰਤਮੰਦ ਲੋਕਾਂ ਦੀ ਮੱਦਦ ਲਈ ਤਿਆਰ ਰਹਿੰਦੀ ਹੈ ਅਤੇ ਸਾਧ-ਸੰਗਤ ਹਿਸਾਰ-ਘੱਗਰ ਡਰੇਨ ’ਚ ਆਏ ਪਾੜ ਨੂੰ ਭਰਨ ’ਚ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਦੀ ਹਰ ਸਭੰਵ ਮੱਦਦ ਕਰ ਰਹੀ ਹੈ।
ਸਰਪੰਚ ਬੋਲੇ, ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ :
ਪਿੰਡ ਗੁੜ੍ਹੀਆ ਖੇੜਾ ਦੇ ਸਾਬਕਾ ਸਰਪੰਚ ਭਰਤ ਸਿੰਘ ਬਿਰੜਾ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦੀ ਹਨ ਜੋ ਮੁਸ਼ਕਿਲ ਦੀ ਘੜੀ ’ਚ ਪਿੰਡ ਵਾਸੀਆਂ ਦੀ ਮੱਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਭਾਈਚਾਰਕ ਦੀ ਮਿਸਾਲ ਕਾਇਮ ਕਰ ਰਹੇ ਹਨ।
ਡੀਸੀ ਨੇ ਕੀਤੀ ਸ਼ਲਾਘਾ
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਜੇ ਸਿੰਘ ਤੋਮਰ ਨੇ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਗੁੜ੍ਹੀਆ ਖੇੜਾ ’ਚ ਆਏ ਪਾੜ ਨੂੰ ਭਰਨ ’ਚ ਹੋਰ ਸੰਸਥਾਵਾਂ ਨਾਲ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਵੱਡੀ ਗਿਣਤੀ ’ਚ ਲੱਗੇ ਹੋਏ ਹਨ ਅਤੇ ਸੇਵਾਦਾਰਾਂ ਨੇ ਡਰੇਨ ਦੇ ਕਮਜ਼ੋਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਪਾੜ ਨੂੰ ਭਰਨ ’ਚ ਮੱਦਦ ਕਰ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ