ਭਾਰਤ ਦੇ ਨਾਂਅ ਹੁਣ ਤੱਕ 14 ਮੈਡਲ
ਬਰਮਿੰਘਮ। ਰਾਸ਼ਟਰਮੰਡਲ ਖੇਡਾਂ ਦੇ ਛੇਵੇਂ ਦਿਨ ਭਾਰਤ ਦੇ ਵੇਟਲਿਫਟਰ ਲਵਪ੍ਰੀਤ ਸਿੰਘ ਨੇ 109 ਕਿਲੋਗ੍ਰਾਮ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਤਮਗਾ ਜਿੱਤਣ ਤੋਂ ਬਾਅਦ ਲਵਪ੍ਰੀਤ ਸਿੰਘ ਨੇ ਸਿੱਧੂ ਮੂਸੇਵਾਲਾ ਦੇ ਅੰਦਾਜ਼ ’ਚ ਪੱਟ ’ਤੇ ਥਾਪੀ ਮਾਰ ਕੇ ਖੁਸ਼ੀ ਮਨਾਈ। ਲਵਪ੍ਰੀਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਝੋਲੀ ’ਚ ਕਾਂਸੀ ਦਾ ਤਮਗਾ ਪਾਇਆ ਹੈ।
ਉਸ ਨੇ ਸਨੈਚ ਵਿੱਚ 163 ਕਿਲੋ ਅਤੇ ਕਲੀਨ ਐਂਡ ਜਰਕ ਵਿੱਚ 192 ਕਿਲੋ ਭਾਰ ਚੁੱਕਿਆ। ਇਸ ਤਰ੍ਹਾਂ ਉਸ ਨੇ 355 ਕਿਲੋਗ੍ਰਾਮ ਭਾਰ ਚੁੱਕ ਕੇ ਤੀਜਾ ਸਥਾਨ ਹਾਸਲ ਕੀਤਾ। ਕੈਮਰੂਨ ਦੇ ਵੇਟਲਿਫਟਰ ਜੂਨੀਅਰ ਗਾਦਜ਼ਾ (361 ਕਿਲੋਗ੍ਰਾਮ) ਨੇ ਸੋਨ ਅਤੇ ਸਮੋਆ ਦੇ ਜੈਕ ਓਪਿਲੋਗੀ (358 ਕਿਲੋਗ੍ਰਾਮ) ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤ ਦੇ ਨਾਂਅ ਹੁਣ ਤੱਕ 14 ਮੈਡਲ ਹਨ।
ਲਵਪ੍ਰੀਤ ਨੇ ਸਨੈਚ ਦੀ ਆਪਣੀ ਪਹਿਲੀ ਕੋਸ਼ਿਸ਼ ਵਿੱਚ 157 ਕਿਲੋਗ੍ਰਾਮ, ਦੂਜੇ ਵਿੱਚ 161 ਅਤੇ ਤੀਜੇ ਵਿੱਚ 163 ਕਿਲੋਗ੍ਰਾਮ ਭਾਰ ਚੁੱਕਿਆ ਹੈ। ਉਸਨੇ ਕਲੀਨ ਐਂਡ ਜਰਕ ਰਾਊਂਡ ਦੀ ਪਹਿਲੀ ਕੋਸ਼ਿਸ਼ ਵਿੱਚ 185 ਕਿਲੋਗ੍ਰਾਮ, ਦੂਜੇ ਵਿੱਚ 189 ਅਤੇ ਤੀਜੇ ਵਿੱਚ 192 ਕਿਲੋਗ੍ਰਾਮ ਭਾਰ ਚੁੱਕਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ