ਪਵਿੱਤਰ ਅਵਤਾਰ ਮਹੀਨੇ ਨੂੰ ਲੈ ਨਿਊਜ਼ੀਲੈਂਡ ਦੀ ਸਾਧ-ਸੰਗਤ ’ਚ ਖੁਸ਼ੀ ਦੀ ਲਹਿਰ 

newzland

6 ਅਗਸਤ ਨੂੰ ਧੂਮ-ਧਾਮ ਨਾਲ ਹੋਵੇਗੀ ਬਲਾਕ ਪੱਧਰੀ ਨਾਮ ਚਰਚਾ 

(ਰਣਜੀਤ ਇੰਸਾਂ) ਆਕਲੈਂਡ/ਨਿਊਜ਼ੀਲੈਂਡ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਵਿਸ਼ਵ ਭਰ ਦੀ ਸਾਧ-ਸੰਗਤ ਭਾਰੀ ਉਤਸ਼ਾਹ ਹੈ। ਆਪਣੇ ਮੁਰਸ਼ਿਦ ਦੇ ਇਸ ਪਵਿੱਤਰ ਅਵਤਾਰ ਮਹੀਨੇ ਨੂੰ ਲੈ ਕੇ ਨਿਊਜ਼ੀਲੈਂਡ ਦੀ ਸਾਧ-ਸੰਗਤ ਦੀਆਂ ਖੁਸ਼ੀਆਂ ਸੱਤਵੇਂ ਆਸਮਾਨ ’ਤੇ ਹਨ। ਸਾਧ-ਸੰਗਤ ਵੱਲੋਂ ਖੁਸ਼ੀ ਦੇ ਇਸ ਮਹੀਨੇ ਦੇ ਆਗਮਨ ਦਾ ਸਵਾਗਤ ਦੀਪ ਜਲਾ ਕੇ ਕੀਤਾ ਗਿਆ। ਸਾਧ-ਸੰਗਤ ਨੇ ਸਿਰ ’ਤੇ ਰੰਗ-ਬਿਰੰਗੀਆਂ ਟੋਪੀਆਂ ਪਹਿਨੀਆਂ ਤੇ ਹੈਪੀ ਬਰਥ ਡੇ ਟੂ ਯੂ ਪਾਪਾ ਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।

sadh sangta

ਜਾਣਕਾਰੀ ਦਿੰਦਿਆਂ ਪ੍ਰੇਮ ਭਰਪੂਰ ਸਿੰਘ ਨੇ ਦੱਸਿਆ ਕਿ ਸਾਧ-ਸੰਗਤ ਵੱਲੋਂ ਪੂਜਨੀਕ ਹਜ਼ੂਰ ਪਿਤਾ ਜੀ ਦਾ ਇਹ ਪਵਿੱਤਰ ਅਵਤਾਰ ਮਹੀਨਾ ਵੱਧ ਤੋਂ ਵੱਧ ਮਾਨਵਤਾ ਭਲਾਈ ਦੇ ਕਾਰਜ ਤੇ ਨਾਮ ਚਰਚ ਕਰਕੇ ਮਨਾਇਆ ਜਾਵੇਗਾ। ਜਿਕਰਯੋਗ ਹੈ ਕਿ ਸਾਧ-ਸੰਗਤ ਵੱਲੋਂ 6 ਅਗਸਤ ਨੂੰ ਬਲਾਕ ਪੱਧਰੀ ਨਾਮ ਚਰਚਾ ਕੀਤੀ ਜਾਵੇਗੀ। ਜਿਸ ’ਚ ਪੂਰੇ ਨਿਊਜ਼ੀਲੈਂਡ ਦੀ ਸਾਧ-ਸੰਗਤ ਪਹੁੰਚੇਗੀ।

ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ