ਐਸਸੀ ਕਮਿਸ਼ਨ ਦੇ ਚੇਅਰਮੈਨ ਸਾਂਪਲਾ ਨੇ ਆਮ ਆਦਮੀ ਪਾਰਟੀ ਦੀ ਦਿੱਤੀ ਸਿਕਾਇਤ
- ਆਮ ਆਦਮੀ ਪਾਰਟੀ ਸਰਕਾਰ ਦਲਿਤਾਂ ਨਾਲ ਜੁੜੇ ਕੰਮ ਨਹੀਂ ਕਰ ਰਹੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਨੈਸ਼ਨਲ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੈ ਸਾਂਪਲਾ ਨੇ ਅੱਜ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਮ ਆਦਮੀ ਪਾਰਟੀ ਸਰਕਾਰ ਦੀ ਸਿਕਾਇਤ ਕੀਤੀ ਹੈ। ਸਾਂਪਲਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਰਵੱਈਆ ਦਲਿਤ ਵਿਰੋਧੀ ਹੈ। ਗਵਰਨਰ ਇਸ ’ਤੇ ਕਾਰਵਾਈ ਕਰਨ। ਸਾਂਪਲਾ ਨੇ ਦਾਅਵਾ ਕੀਤਾ ਹੀ ਕਿ ਗਵਰਨਰ ਨੇ ਇਸ ਸਬੰਧੀ ਉਚਿਤ ਕਾਰਵਾਈ ਦਾ ਭੋਰਸਾ ਦਿੱਤਾ ਹੈ।
ਚੇਅਰਮੈਨ ਸਾਂਪਲਾ ਨੇ ਕਿਹਾ ਕਿ ਕੇਂਦਰ ਸਰਕਾਰ ਦਲਿਤ ਬੱਚਿਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਚਲਾ ਰਹੀ ਹੈ ਤਾਂ ਕਿ ਉਹ ਸਿੱਖਿਆ ਦੇ ਖੇਤਰ ’ਚ ਪਿੱਛੇ ਨਾ ਰਹਿਣ। ਕਮਿਸ਼ਨ ਨੂੰ ਬਹੁਤ ਸਿਕਾਇਤਾਂ ਮਿਲੀਆਂ ਹਨ ਕਿ ਉਨ੍ਹਾਂ ਨੂੰ ਸਕਾਲਰਸ਼ਿਪ ਨਹੀਂ ਮਿਲ ਰਹੀ ਹੈ। ਕੇਂਦਰ ਪੰਜਾਬ ਸਰਕਾਰ ਦਾ ਪੈਸਾ ਦੇ ਰਹੀ ਹੈ ਪਰ ਉਸ ਨੂੰ ਕਾਲਜਾਂ ਕੋਲ ਨਹੀਂ ਭੇਜਿਆ ਜਾ ਰਿਹਾ । ਇਸ ਨਾਲ ਡ੍ਰਾਪ ਰੇਟ 2 ਲੱਖ ਤੱਕ ਪਹੁੰਚ ਚੁੱਕਿਆ ਹੈ। ਕਮਿਸ਼ਨ ਨੇ ਜਵਾਬ ਮੰਗਿਆ ਪਰ ਸਰਕਾਰ ਨੇ ਕਾਰਵਾਈ ਕਰਕੇ ਕੋਈ ਐਕਸ਼ਨ ਨਹੀਂ ਲਿਆ।
ਸਾਂਪਲਾ ਨੇ ਅੱਗੇ ਕਿਹਾ ਕਿ ਹਾਲ ਹੀ ’ਚ ਪੰਜਾਬ ਸਰਕਾਰ ਨੂੰ ਕਾਨੂੰਨ ਤਹਿਤ ਲਾਅ ਅਫਸਰਾਂ ਦੀ ਨਿਯੁਕਤੀ ’ਚ ਰਿਜਰਵੇਸ਼ਨ ਦੇਣ ਲਈ ਕਿਹਾ ਗਿਆ ਸੀ। ਪੰਜਾਬ ਸਰਕਾਰ ਆਪਣੇ ਹੀ ਬਣਾਏ ਕਾਨੂੰਨ ਖਿਲਾਫ ਹਾਈਕੋਰਟ ਚਲੀ ਗਈ। ਬਾਅਦ ’ਚ ਅਨੁਸੂਚਿਤ ਜਾਤੀ ਦਾ ਰੋਹ ਵਧਿਆ ਤਾਂ ਕੇਸ ਵਾਪਸ ਲੈ ਲਿਆ। ਹਾਲਾਂਕਿ ਰਾਖਵਾਂਕਰਨ ਨੂੰ ਹਾਲੇ ਤੱਕ ਲਾਗੂ ਨਹੀਂ ਕੀਤਾ ਗਿਆ।
ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ