ਤੰਬਾਕੂ ’ਤੇ ਲੱਗੇ ਪੱਕੀ ਰੋਕ
ਕੇਂਦਰ ਸਰਕਾਰ ਨੇ ਤੰਬਾਕੂ ਨਾਲ ਸਿਹਤ ’ਤੇ ਪੈ ਰਹੇ ਮਾੜੇ ਅਸਰ ਨੂੰ ਰੋਕਣ ਲਈ ਇੱਕ ਨਵਾਂ ਫੈਸਲਾ ਲਿਆ ਹੈ ਇੱਕ ਦਸੰਬਰ ਤੋਂ ਤੰਬਾਕੂ ਵਾਲੀਆਂ ਚੀਜ਼ਾਂ (ਬੀੜੀ, ਸਿਗਰਟ, ਤੰਬਾਕੂ ਦੀ ਪੁੜੀ) ’ਤੇ ਇੱਕ ਤਸਵੀਰ ਛਪੇਗੀ ਜਿਸ ’ਤੇ ਇਹ ਇਬਾਰਤ- ‘ਤੰਬਾਕੂ ਦਾ ਸੇਵਨ ਕਰਨ ਵਾਲਾ ਛੋਟੀ ਉਮਰ ’ਚ ਮਰਦਾ ਹੈ’ ਲਿਖੀ ਹੋਵੇਗੀ ਕੇਂਦਰ ਸਰਕਾਰ ਦਾ ਇਹ ਫੈਸਲਾ ਚੰਗਾ ਹੈ ਕਿਉਂਕਿ ਤੰਬਾਕੂ ਕੈਂਸਰ ਦੀ ਵੀ ਵਜ੍ਹਾ ਹੈ ਹਰ ਸਾਲ ਲੱਖਾਂ ਲੋਕਾਂ ਦੀ ਮੌਤ ਤੰਬਾਕੂ ਵਾਲੇ ਪਦਾਰਥਾਂ ਦੀ ਵਰਤੋਂ ਕਰਕੇ ਹੁੰਦੀ ਹੈ ਪਰ ਮਾਮਲੇ ਦਾ ਦੂਜਾ ਪਹਿਲੂ ਵੀ ਵਿਚਾਰਨਯੋਗ ਹੈ ਕਿ ਜਿਹੜੀ ਚੀਜ਼ ਦੀ ਵਰਤੋਂ ਸਿਹਤ ਲਈ ਖਤਰਨਾਕ ਹੈ ਤਾਂ ਉਸ ਦੇ ਵੇਚਣ ’ਤੇ ਹੀ ਪਾਬੰਦੀ ਕਿਉਂ ਨਹੀਂ ਲਾ ਦਿੱਤੀ ਜਾਂਦੀ
ਪਤਾ ਨਹੀਂ ਤੰਬਾਕੂ ’ਚ ਉਹ ਕਿਹੜਾ ਗੁਣ ਹੈ ਜਿਸ ਦਾ ਤਰਕ ਦੇ ਕੇ ਤੰਬਾਕੂ ਵੇਚਿਆ ਜਾ ਰਿਹਾ ਹੈ ਤੰਬਾਕੂ ਤੋਂ ਮਿਲਣ ਵਾਲੇ ਟੈਕਸ ਦੀ ਕਮਾਈ ਦਾ ਲੋਭ ਵੀ ਛੱਡਣਾ ਚਾਹੀਦਾ ਹੈ ਕਿਉਂਕਿ ਸਿਹਤਮੰਦ ਨਾਗਰਿਕ ਹੀ ਦੇਸ਼ ਦਾ ਭਵਿੱਖ ਹਨ ਪੈਸੇ ਲਈ ਸਿਹਤ ਦਾਅ ’ਤੇ ਨਹੀਂ ਲਾਈ ਜਾ ਸਕਦੀ ਇਹ ਮਨੋਵਿਗਿਆਨ ਹੈ ਕਿ ਜਿਹੜੀ ਚੀਜ਼ ਸੌਖੀ ਮਿਲ ਜਾਂਦੀ ਹੈ ਜਾਂ ਜਿਸ ਦੀ ਵਰਤੋਂ ’ਤੇ ਪਾਬੰਦੀ ਨਹੀਂ ਹੁੰਦੀ, ਸਮਾਜ ਵਿਚ ਉਸ ਨੂੰ ਗੁਨਾਹ ਦੀ ਨਜ਼ਰ ਨਾਲ ਨਹੀਂ ਵੇਖਦੇ ਪਾਬੰਦੀ ਆਪਣੇ-ਆਪ ’ਚ ਕਿਸੇ ਬੁਰਾਈ ਨੂੰ ਰੋਕਣ ਦਾ ਪ੍ਰਤੀਕ ਹੈ
ਸਿਹਤ ਸਬੰਧੀ ਨੀਤੀਆਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਤੰਬਾਕੂਨੋਸ਼ੀ, ਸ਼ਰਾਬ ਤੇ ਕੈਮੀਕਲ ਨਸ਼ਿਆਂ ਕਾਰਨ ਭਾਰਤੀ ਨੌਜਵਾਨ ਸਿਹਤ ਪੱਖੋਂ ਕਮਜ਼ੋਰ ਤਾਂ ਹੋ ਹੀ ਰਿਹਾ ਹੈ ਸਗੋਂ ਬਿਮਾਰ ਵੀ ਹੋ ਰਿਹਾ ਹੈ ਨੌਜਵਾਨਾਂ ਦੀ ਦਿੱਖ ਤੇ ਸੋਚ ਬੁੱਢਿਆਂ ਵਾਲੀ ਹੋ ਰਹੀ ਹੈ ਪੁਲਿਸ ਤੇ ਫੌਜ ਦੀ ਭਰਤੀ ਵੇਲੇ ਥੋੜੇ੍ਹ ਨੌਜਵਾਨ ਹੀ ਰਵਾਇਤੀ ਡੀਲ-ਡੌਲ ਵਾਲੇ ਲੱਭਦੇ ਹਨ ਜੇਕਰ ਨੌਜਵਾਨਾਂ ਨੂੰ ਫ਼ਿਰ ਸਿਹਤਮੰਦ ਬਣਾਉਣਾ ਹੈ ਤਾਂ ਤੰਬਾਕੂ, ਅਤੇ ਹੋਰ ਨਸ਼ਿਆਂ ਨੂੰ ਰੋਕਣਾ ਪਵੇਗਾ ਜਿਹੜੀ ਚੀਜ਼ ਖਤਰਨਾਕ ਹੈ
ਉਸ ਨੂੰ ਵੇਚਣ ਦੀ ਮਨਾਹੀ ਹੋਣੀ ਚਾਹੀਦੀ ਹੈ ਸਰਕਾਰ ਨੂੰ ਸਿਹਤ ਸਬੰਧੀ ਨੀਤੀਆਂ ਤਿਆਰ ਕਰਨ ਸਮੇਂ ਦੁੱਧ, ਲੱਸੀ, ਘਿਓ, ਸ਼ੱਕਰ, ਗੁੜ, ਜਿਹੀਆਂ ਖੁਰਾਕਾਂ ਦਾ ਪ੍ਰਚੱਲਣ ਵਧਾਉਣ ’ਤੇ ਵਿਸ਼ੇਸ਼ ਜ਼ੋਰ ਦੇਣਾ ਚਾਹੀਦਾ ਹੈ ਕਦੇ ਪਿੰਡਾਂ ’ਚ ਘਿਓ ਆਮ ਗੱਲ ਸੀ ਪਰ ਹੁਣ ਪਿੰਡਾਂ ਅੰਦਰ ਗੈਰ-ਰਵਾਇਤੀ ਖਾਣਿਆਂ ਨੇ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਨਤੀਜਾ ਇਹ ਹੈ ਕਿ ਬਿਮਾਰੀਆਂ ਵਧ ਰਹੀਆਂ ਹਨ ਸਰਕਾਰਾਂ ਸਕੂਲਾਂ ਕਾਲਜਾਂ ਅੰਦਰ ਰਵਾਇਤੀ ਖੁਰਾਕਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਕਰਵਾਉਣ ਤਾਂ ਕਿ ਨੌਜਵਾਨ ਤੰਬਾਕੂ ਤੇ ਹੋਰ ਖਤਰਨਾਕ ਨਸ਼ਿਆਂ ਤੋਂ ਦੂਰ ਹੋ ਸਕਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ