ਕਾਰਤਿਕ ਨੇ ਖੇਡੀ 41 ਦੌੜਾਂ ਦੀ ਧਮਾਕੇਦਾਰ ਪਾਰੀ
ਤ੍ਰਿਨੀਦਾਦ । ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਪਹਿਲਾ ਟੀ-20 ਮੈਚ ਤ੍ਰਿਨੀਦਾਦ ਦੇ ਬ੍ਰਾਇਨ ਲਾਰਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 190 ਦੌੜਾਂ ਬਣਾਈਆਂ ਅਤੇ ਵੈਸਟਇੰਡੀਜ਼ ਨੂੰ 191 ਦੌੜਾਂ ਦਾ ਟੀਚਾ ਦਿੱਤਾ ਹੈ। ਭਾਰਤ ਲਈ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 64 ਦੌੜਾਂ ਦੀ ਪਾਰੀ ਖੇਡੀ।
ਦਿਨੇਸ਼ ਕਾਰਤਿਕ ਨੇ ਸਿਰਫ਼ 19 ਗੇਂਦਾਂ ਵਿੱਚ 41 ਦੌੜਾਂ ਬਣਾਈਆਂ। ਵੈਸਟਇੰਡੀਜ਼ ਲਈ ਅਲਜ਼ਾਰੀ ਜੋਸੇਫ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ। ਹਾਲਾਂਕਿ ਭਾਰਤ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਪਰ ਇੱਕ ਪਾਸੇ ਕਪਤਾਨ ਰੋਹਿਤ ਸ਼ਰਮਾ ਵਿਕਟ ’ਤੇ ਟਿਕੇ ਰਹੇ। ਰਿਸ਼ਭ ਪੰਤ ਤੇ ਹਾਰਦਿਕ ਪਾਂਡਿਆਂ ਤੋਂ ਵੱਡੀ ਪਾਰੀ ਦੀ ਉਮੀਦ ਸੀ ਪਰ ਉਹ ਵੀ ਜਿਆਦਾ ਦੇਰ ਵਿਕਟ ’ਤੇ ਨਹੀਂ ਟਿਕ ਸਕੇ। ਪੰਤ ਨੇ 12 ਦੌੜਾਂ ਤੇ ਪਾਂਡਿਆ ਨੇ ਸਿਰਫ 1 ਰਨ ਬਣਾਇਆ।
ਟੀ-20 ’ਚ ਸੀਨੀਅਰ ਖਿਡਾਰੀਆਂ ਦੀ ਵਾਪਸੀ
ਟੀ-20 ’ਚ ਭਾਰਤੀ ਟੀਮ ਵੱਖਰੀ ਨਜ਼ਰ ਆਵੇਗੀ। ਇਸ ਟੀਮ ’ਚ ਭਾਰਤ ਦੇ ਸੀਨੀਅਰ ਖਿਡਾਰੀ ਸ਼ਾਮਲ ਹਨ। ਜਿਨ੍ਹਾਂ ’ਚ ਰੋਹਿਤ ਸ਼ਰਮਾ ਕਪਤਾਨ, ਹਾਰਦਿਕ ਪਾਂਡਿਆ, ਦਿਨੇਸ਼ ਕਾਰਤਿਕ, ਭੁਵਨੇਸ਼ਵਰ ਕੁਮਾਰ, ਰਿਸ਼ਭ ਪੰਤ ਤੇ ਆਰ ਅਸ਼ਵਿਨ ਸ਼ਾਮਲ ਹਨ। ਇਹ ਖਿਡਾਰੀ ਇੱਕ ਰੋਜ਼ਾ ਲੜੀ ਦਾ ਹਿੱਸਾ ਨਹੀਂ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ