ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਦੀ ਸ਼ੁਰੂਆਤ
ਮੁੰਬਈ (ਏਜੰਸੀ)। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ’ਚ ਵਾਧੇ ਨਾਲ ਕਾਰੋਬਾਰ ਸ਼ੁਰੂ ਹੋਇਆ। ਮੁੰਬਈ ਸਟਾਕ ਐਕਸਚੇਂਜ (ਬੀਐਸਈ) ਦਾ ਸੈਂਸੈਕਸ 400.34 ਅੰਕ ਵਧ ਕੇ 57,258.13 ਅੰਕ ’ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 149.9 ਅੰਕ ਵਧ ਕੇ 17,029.50 ਅੰਕ ’ਤੇ ਪਹੁੰਚ ਗਿਆ। ਖੁੱਲ੍ਹੇ ਸ਼ੇਅਰ ਬਾਜ਼ਾਰ ’ਚ ਹਰੇ ਨਿਸ਼ਾਨ ਦੇ ਨਾਲ ਮਿਡਕੈਪ ਅਤੇ ਸਮਾਲਕੈਪ ’ਚ ਵੀ ਵਾਧਾ ਦੇਖਣ ਨੂੰ ਮਿਲਿਆ।
ਬੀਐੱਸਈ ਦਾ ਮਿਡਕੈਪ ਇੰਡੈਕਸ 139.64 ਅੰਕ ਵਧ ਕੇ 23,951.12 ਅੰਕਾਂ ’ਤੇ ਅਤੇ ਸਮਾਲਕੈਪ ਸੂਚਕਾਂਕ 139.79 ਅੰਕ ਵਧ ਕੇ 26,829.10 ’ਤੇ ਖੁੱਲ੍ਹਿਆ। ਵੀਰਵਾਰ ਨੂੰ ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਸੰਵੇਦਨਸ਼ੀਲ ਸੂਚਕ ਅੰਕ ਸੈਂਸੈਕਸ 1041.47 ਅੰਕ ਵਧ ਕੇ 56 ਹਜ਼ਾਰ ਅੰਕਾਂ ਦੇ ਮਨੋਵਿਗਿਆਨਕ ਪੱਧਰ ਨੂੰ ਪਾਰ ਕਰਕੇ 56857.79 ਅੰਕਾਂ ’ਤੇ ਪਹੁੰਚ ਗਿਆ ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 287.80 ਅੰਕਾਂ ਦੀ ਛਾਲ ਮਾਰ ਕੇ 26929 ਅੰਕ ’ਤੇ ਪਹੁੰਚ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ