ਮਮਤਾ ਨੇ ਪਾਰਥ ਨੂੰ ਮੰਤਰੀ ਅਹੁਦੇ ਤੋਂ ਹਟਾਇਆ, ਗ੍ਰਿਫ਼ਤਾਰੀ ਤੋਂ 5 ਦਿਨ ਬਾਦ ਐਕਸ਼ਨ

ਮਮਤਾ ਨੇ ਪਾਰਥ ਨੂੰ ਮੰਤਰੀ ਅਹੁਦੇ ਤੋਂ ਹਟਾਇਆ, ਗ੍ਰਿਫ਼ਤਾਰੀ ਤੋਂ 5 ਦਿਨ ਬਾਦ ਐਕਸ਼ਨ

ਕੋਲਕਾਤਾ। ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੇ ਅਧਿਆਪਕ ਭਰਤੀ ਘੁਟਾਲੇ ਵਿੱਚ ਗਿ੍ਰਫਤਾਰ ਪਾਰਥ ਚੈਟਰਜੀ ਨੂੰ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਗਿ੍ਰਫਤਾਰੀ ਦੇ 5 ਦਿਨ ਬਾਅਦ ਮਮਤਾ ਸਰਕਾਰ ਨੇ ਇਹ ਕਾਰਵਾਈ ਕੀਤੀ ਹੈ। ਦਰਅਸਲ, ਬੁੱਧਵਾਰ ਤੋਂ ਵੀਰਵਾਰ ਤੱਕ ਚੱਲੀ 18 ਘੰਟੇ ਦੀ ਛਾਪੇਮਾਰੀ ਵਿੱਚ, ਈਡੀ ਨੇ ਪਾਰਥ ਦੀ ਕਰੀਬੀ ਅਰਪਿਤਾ ਮੁਖਰਜੀ ਦੇ ਦੂਜੇ ਘਰ ਤੋਂ 27.9 ਕਰੋੜ ਰੁਪਏ ਨਕਦ ਅਤੇ 5 ਕਿਲੋ ਸੋਨਾ ਜਬਤ ਕੀਤਾ।

ਨਕਦੀ ਬਾਰੇ ਈਡੀ ਦੇ ਸਵਾਲ ’ਤੇ ਅਰਪਿਤਾ ਨੇ ਦੱਸਿਆ ਕਿ ਇਹ ਸਾਰੇ ਪੈਸੇ ਪਾਰਥ ਚੈਟਰਜੀ ਦੇ ਹਨ। ਉਸ ਨੇ ਕਿਹਾ, ‘ਪਾਰਥ ਪੈਸੇ ਰੱਖਣ ਲਈ ਇਸ ਘਰ ਦੀ ਵਰਤੋਂ ਕਰਦੇ ਸਨ। ਮੈਨੂੰ ਨਹੀਂ ਸੀ ਪਤਾ ਕਿ ਘਰ ਵਿੱਚ ਇੰਨੀ ਨਕਦੀ ਰੱਖੀ ਹੋਵੇਗੀ। ਪਾਰਥ ਦੇ ਕਰੀਬੀ ਅਰਪਿਤਾ ਦੇ ਘਰ ਕਰੋੜਾਂ ਰੁਪਏ ਦੇ ਨਕਦੀ-ਗਹਿਣੇ ਮਿਲਣ ਤੋਂ ਬਾਅਦ ਟੀਐਮਸੀ ਵਿੱਚ ਹੀ ਪਾਰਥ ਨੂੰ ਹਟਾਉਣ ਦੀ ਮੰਗ ਉੱਠੀ ਸੀ। ਇਸ ਤੋਂ ਬਾਅਦ ਮਮਤਾ ਬੈਨਰਜੀ ਨੇ ਉਨ੍ਹਾਂ ਨੂੰ ਕੈਬਨਿਟ ਤੋਂ ਬਰਖਾਸਤ ਕਰ ਦਿੱਤਾ।

ਮਮਤਾ ਦੀ ਪਾਰਟੀ ’ਚ ਨੰਬਰ 2 ਦੀ ਜਗ੍ਹਾਂ ਰੱਖਦੇ ਸੀ ਪਾਰਥ

ਪਾਰਥ ਚੈਟਰਜੀ ਮਮਤਾ ਦੀ ਸਰਕਾਰ ਵਿੱਚ ਸਭ ਤੋਂ ਸੀਨੀਅਰ ਮੰਤਰੀ ਸਨ। ਉਹ ਦੱਖਣੀ 24 ਪਰਗਨਾ ਦੀ ਬੇਹਾਲਾ ਪੱਛਮੀ ਸੀਟ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ। ਪਾਰਥਾ ਚੈਟਰਜੀ 2011 ਤੋਂ ਲਗਾਤਾਰ ਮੰਤਰੀ ਸਨ। ਉਹ 2006 ਤੋਂ 2011 ਤੱਕ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ