ਦਫਤਰੀਵਾਲਾ ਕੋਆਪਰੇਟ ਸੁਸਾਇਟੀ ਅੰਦਰ ਬਰਸਾਤੀ ਪਾਣੀ ਜਮ੍ਹਾਂ ਹੋਣ ਕਾਰਨ ਹੋਇਆ ਲੱਖਾਂ ਰੁਪਏ ਦਾ ਮਾਲ ਖਰਾਬ
(ਮਨੋਜ ਗੋਇਲ)
ਘੱਗਾ/ ਬਾਦਸ਼ਾਹਪੁਰ l ਭਾਰੀ ਬਰਸਾਤ ਹੋਣ ਕਾਰਨ ਪਿੰਡ ਦਫ਼ਤਰੀਵਾਲਾ ਕੋਆਪਰੇਟਿਵ ਸੁਸਾਇਟੀ ਅੰਦਰ ਪਾਣੀ ਜਮ੍ਹਾਂ ਹੋਣ ਕਾਰਨ ਲੱਖਾਂ ਰੁਪਏ ਦਾ ਹੋਇਆ ਮਾਲ ਖ਼ਰਾਬ ।ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸੁਸਾਇਟੀ ਦੇ ਸੇਲਜ਼ਮੈਨ ਜਗਸੀਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਦੀ ਬਣੀ ਬਿਲਡਿੰਗ ਕਾਫ਼ੀ ਜ਼ਿਆਦਾ ਪੁਰਾਣੀ ਹੋਣ ਕਾਰਨ ਕਾਫ਼ੀ ਜ਼ਿਆਦਾ ਨੀਵੀਂ ਵੀ ਹੈ ।
ਜਿਸ ਦੌਰਾਨ ਹੋਈ ਭਾਰੀ ਬਾਰਸ਼ ਕਾਰਨ ਅੰਦਰ ਕਾਫ਼ੀ ਜ਼ਿਆਦਾ ਪਾਣੀ ਜਮ੍ਹਾਂ ਹੋ ਗਿਆ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸੁਸਾਇਟੀ ਅੰਦਰ ਡੀਏਪੀ ਖਾਦ 86 ਬੈਗ, ਫਾਰਮਾਟੈੱਕ 48 ਬੈਗ ,ਪੋਟਾਸ਼ਿਕ ਜਿੰਕ 30 ਪੈਕੇਟ, ਭੂਮੀ ਸ਼ਕਤੀ 9 ਬੈਗ,5000 ਨੰਬਰ ਫੀਡ 5 ਬੈਗ,ਇਫਕੋ ਫੀਡ4 ਬੈਗ , ਪੋਟਾਸ਼ੀਅਮ 2 ਬੈਗ ਇਸ ਮਾਲ ਦੀ ਕੁੱਲ ਕੀਮਤ ਦੋ ਲੱਖ ਰੁਪਏ ਦੇ ਕਰੀਬ ਬਣਦੀ ਹੈ।ਜੋ ਕਿ ਇਸ ਬਰਸਾਤੀ ਪਾਣੀ ਕਾਰਨ ਬਿਲਕੁਲ ਹੀ ਖ਼ਰਾਬ ਹੋ ਗਿਆ ਹੈ । ਸੂਬਾ ਸਰਕਾਰ ਨਾਲ ਸਬੰਧਤ ਮਹਿਕਮੇ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਖ਼ਰਾਬੇ ਦਾ ਜੋ ਕਲੇਮ ਹੈ ਉਹ ਜਲਦ ਤੋਂ ਜਲਦ ਪਾਸ ਕਰਵਾਇਆ ਜਾਵੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ