(ਨਰੇਸ਼ ਕੁਮਾਰ) ਸੰਗਰੂਰ। ਬਲਾਕ ਸੰਗਰੂਰ ਦੀ ਨਾਮ ਚਰਚਾ ਸਥਾਨਕ ਪਟਿਆਲਾ ਰੋਡ ਨਾਮ ਚਰਚਾ ਘਰ ਵਿਖੇ ਹੋਈ। ਇਸ ਮੌਕੇ ਵੱਡੀ ਗਿਣਤੀ ’ਚ ਪਿੰਡਾਂ/ਸ਼ਹਿਰਾਂ ਦੀ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਕੀਤੀ ਤੇ ਕਵੀਰਾਜ ਵੀਰਾਂ ਨੇ ਪਵਿੱਤਰ ਗ੍ਰੰਥਾਂ ’ਚੋਂ ਸ਼ਬਦ ਬਾਣੀ ਕੀਤੀ ਤੇ ਸੰਤ ਮਹਾਤਮਾਵਾਂ ਦੇ ਅਨਮੋਲ ਬਚਨ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਏ ਗਏ।
ਨਾਮ ਚਰਚਾ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗਾਏ ਨਵੇਂ ਭਜਨ ਨੂੰ ਯੂਟਿਊਬ ’ਤੇ ਸਾਧ-ਸੰਗਤ ਨੂੰ ਸੁਣਾਇਆ ਗਿਆ। ਨਾਮ ਚਰਚਾ ਤੋਂ ਬਾਅਦ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਸਾਧ-ਸੰਗਤ ਵੱਲੋਂ 7 ਜ਼ਰੂਰਤਮੰਦ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਖੁਰਾਕ ਦਿੱਤੀ ਗਈ।
ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਦੇਣ ਲਈ ਬਚਨ ਫਰਮਾਏ ਸਨ। ਅੱਜ ਦੀ ਨਾਮਚਰਚਾ ’ਚ 25 ਮੈਂਬਰ, 15 ਮੈਂਬਰ, ਪਿੰਡਾਂ/ਸ਼ਹਿਰਾਂ ਦੇ ਭੰਗੀਦਾਸ, ਬਜ਼ੁਰਗ ਸੰਮਤੀ, ਨੌਜਵਾਨ ਸੰਮਤੀ, ਯੂਥ ਵਿਰਾਂਗਣਾਏ, ਸੁਜਾਨ ਭੈਣਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਆਈ.ਟੀ ਵਿੰਗ ਦੇ ਸੇਵਾਦਾਰ, ਪੱਕੀ ਸੰਮਤੀਆਂ ਦੇ ਸੇਵਾਦਾਰ ’ਤੇ ਵੱਡੀ ਗਿਣਤੀ ’ਚ ਸਾਧ ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ