ਅਨਮੋਲ ਤੋਹਫ਼ਾ

ਅਨਮੋਲ ਤੋਹਫ਼ਾ

ਕਮਾਲਪਾਸ਼ਾ ਉਨ੍ਹੀਂ ਦਿਨੀਂ ਤੁਰਕੀ ਦੇ ਰਾਸ਼ਟਰਪਤੀ ਸਨ ਰਾਜਧਾਨੀ ’ਚ ਉਨ੍ਹਾਂ ਦਾ ਜਨਮਦਿਨ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ ਉਨ੍ਹਾਂ ਨੂੰ ਬਹੁਤ ਸਾਰੇ ਤੋਹਫ਼ੇ ਦਿੱਤੇ ਗਏ ਜਿਸ ਤਰ੍ਹਾਂ ਦਾ ਕਿਸੇ ਨੂੰ ਉਨ੍ਹਾਂ ਨਾਲ ਕੰਮ-ਮਤਲਬ ਸੀ ਉਸ ਹਿਸਾਬ ਨਾਲ ਉਨ੍ਹਾਂ ਨੂੰ ਤੋਹਫ਼ੇ ਦਿੱਤੇ ਗਏ ਪਰ ਇਨ੍ਹਾਂ ਤੋਹਫ਼ਿਆਂ ਨੇ ਉਨ੍ਹਾਂ ਦੇ ਦਿਲ ਨੂੰ ਨਹੀਂ ਛੂਹਿਆ ਸੀ

ਜਨਮ ਦਿਨ ਦੀ ਪਾਰਟੀ ਦੀ ਸਮਾਪਤੀ ’ਤੇ ਕਮਾਲਪਾਸ਼ਾ ਆਪਣੇ ਕਮਰੇ ਵਿਚ ਜਾ ਕੇ ਅਜੇ ਪਏ ਹੀ ਸਨ ਕਿ ਸੈਕਰੇਟਰੀ ਨੇ ਆ ਕੇ ਸੂਚਨਾ ਦਿੱਤੀ ਕਿ ਕੋਈ ਬਜ਼ੁਰਗ ਦੂਰੋਂ ਕਿਸੇ ਪਿੰਡੋਂ ਰਾਸ਼ਟਰਪਤੀ ਲਈ ਜਨਮਦਿਨ ਦੀ ਭੇਂਟ ਲੈ ਕੇ ਆਇਆ ਹੈ ਕਮਾਲਪਾਸ਼ਾ ਉਸੇ ਸਮੇਂ ਬਜ਼ੁਰਗ ਸੱਜਣ ਨੂੰ ਮਿਲਣ ਗੈਸਟ ਰੂਮ ਵਿਚ ਆਏ ਅਤੇ ਉਨ੍ਹਾਂ ਨੂੰ ਪ੍ਰਣਾਮ ਕਰਕੇ ਉਨ੍ਹਾਂ ਤੋਂ ਤੋਹਫ਼ਾ ਲਿਆ ਤੋਹਫ਼ੇ ਵਜੋਂ ਇੱਕ ਬੋਤਲ ’ਚ ਸ਼ਹਿਦ ਸੀ ਕਮਾਲਪਾਸ਼ਾ ਨੇ ਉਸੇ ਸਮੇਂ ਉਂਗਲ ਭਰ ਕੇ ਸ਼ਹਿਦ ਖੁਦ ਵੀ ਚੱਟਿਆ ਅਤੇ ਬਜ਼ੁਰਗ ਨੂੰ ਵੀ ਚਟਾਇਆ

ਮਹਿਮਾਨ ਨਿਵਾਜ਼ੀ ਤੋਂ ਬਾਅਦ ਰਾਸ਼ਟਰਪਤੀ ਨੇ ਹੁਕਮ ਦਿੱਤਾ ਕਿ ਸ਼ਾਹੀ ਬੱਘੀ ’ਚ ਸਵਾਰ ਕਰਕੇ ਬਜ਼ੁਰਗ ਨੂੰ ਉਸ ਦੇ ਪਿੰਡ ਪਹੁੰਚਾਇਆ ਜਾਵੇ ਸ੍ਰੇਸ਼ਟ ਤੋਹਫ਼ਾ ਉਹੀ ਹੁੰਦਾ ਹੈ, ਜਿਸ ਵਿਚ ਪਿਆਰ ਦੀਆਂ ਭਾਵਨਾਵਾਂ ਭਰੀਆਂ
ਹੋਈਆਂ ਹੋਣ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ