ਨੀਤ ’ਚ ਖੋਟ

ਨੀਤ ’ਚ ਖੋਟ

ਇੱਕ ਵਾਰ ਇੱਕ ਰਾਜਾ ਸੀ ਉਹ ਆਪਣੀ ਪਰਜਾ ਦਾ ਬੜਾ ਧਿਆਨ ਰੱਖਦਾ ਸੀ ਪਰਜਾ ਦੀ ਕੋਈ ਪਰੇਸ਼ਾਨੀ ਹੁੰਦੀ ਤਾਂ ਉਸ ਨੂੰ ਤੁਰੰਤ ਦੂਰ ਕਰ ਦਿੰਦਾ ਇੱਕ ਵਾਰ ਦੀ ਗੱਲ ਹੈ ਕਿ ਰਾਜਾ ਸ਼ਿਕਾਰ ਖੇਡਣ ਜੰਗਲ ’ਚ ਗਿਆ ਘੁੰਮਦਿਆਂ-ਘੁੰਮਦਿਆਂ ਉਸ ਨੂੰ ਕਾਫ਼ੀ ਦੇਰ ਹੋ ਗਈ ਉਸ ਨੂੰ ਪਿਆਸ ਸਤਾਉਣ ਲੱਗੀ ਇੰਨੇ ’ਚ ਉਹ ਵੇਖਦਾ ਹੈ ਕਿ ਇੱਕ ਬਜ਼ੁਰਗ ਔਰਤ ਆਪਣੇ ਗੰਨੇ ਦੇ ਖੇਤ ’ਚ ਬੈਠੀ ਹੈ ਰਾਜਾ ਉੱਥੇ ਗਿਆ ਤੇ ਬਜ਼ੁਰਗ ਔਰਤ ਨੂੰ ਕਿਹਾ, ‘‘ਮਾਈ, ਮੈਨੂੰ ਇੱਕ ਗਲਾਸ ਪਾਣੀ ਦੇ ਦਿਓ’’l

ਬਜ਼ੁਰਗ ਔਰਤ ਉੱਠੀ, ਉਸ ਨੇ ਇੱਕ ਗੰਨਾ ਤੋੜਿਆ ਤੇ ਉਸ ਦਾ ਰਸ ਕੱਢ ਕੇ ਗਲਾਸ ਭਰ ਕੇ ਦੇ ਦਿੱਤਾ ਰਸ ਪੀ ਕੇ ਰਾਜੇ ਨੇ ਕਿਹਾ, ‘‘ਮਾਈ, ਅਜੇ ਪਿਆਸ ਬੁਝੀ ਨਹੀਂ, ਇੱਕ ਗਲਾਸ ਹੋਰ ਦੇ ਦਿਓ’’ ਬਜ਼ੁਰਗ ਔਰਤ ਫਿਰ ਰਸ ਕੱਢਣ ਲੱਗੀ ਰਾਜੇ ਦੇ ਦਿਲ ’ਚ ਆਇਆ ਕਿ ਇਹ ਖੇਤ ਤਾਂ ਬੜਾ ਉਪਜਾਊ ਹੈ ਵਧੀਆ ਫ਼ਸਲ ਹੁੰਦੀ ਹੈ ਪਰ ਬਜ਼ੁਰਗ ਔਰਤ ਲਗਾਨ ਨਹੀਂ ਦਿੰਦੀ ਹੋਵੇਗੀl

ਉਸ ਨੇ ਔਰਤ ਨੂੰ ਕਿਹਾ, ‘‘ਮਾਈ? ਇਸ ਖੇਤ ਦਾ ਲਗਾਨ ਕਿੰਨਾ ਦਿੰਦੇ ਹੋ?’’ ਔਰਤ ਨੇ ਕਿਹਾ, ‘‘ਸਾਡਾ ਰਾਜਾ ਬਹੁਤ ਚੰਗਾ ਹੈ, ਲਗਾਨ ਨਹੀਂ ਲੈਂਦਾ’’ ਇਸ ਤਰ੍ਹਾਂ ਦਾ ਜਵਾਬ ਸੁਣ ਕੇ ਰਾਜਾ ਸੋਚਣ ਲੱਗਾ ਕਿ ਔਰਤ ਬਹੁਤ ਚਲਾਕ ਹੈ ਸਾਰਾ ਮੁਨਾਫ਼ਾ ਖੁਦ ਲੈ ਜਾਂਦੀ ਹੈ ਇਸ ’ਤੇ ਮੈਂ ਟੈਕਸ ਲਾਵਾਂਗਾ? ਇਸ ਦਰਮਿਆਨ ਔਰਤ ਨੇ ਇੱਕ ਗੰਨਾ ਤੋੜਿਆ, ਦੋ ਤੋੜੇ, ਤਿੰਨ ਤੋੜੇ ਪਰ ਗਲਾਸ ਫਿਰ ਵੀ ਨਹੀਂ ਭਰਿਆ ਰਾਜੇ ਨੂੰ ਹੈਰਾਨੀ ਹੋਈ, ਉਸ ਨੇ ਪੁੱਛਿਆ, ‘‘ਮਾਈ ਕੀ ਹੋਇਆ, ਪਹਿਲਾਂ ਇੱਕ ਗੰਨੇ ਨਾਲ ਗਲਾਸ ਭਰ ਗਿਆ ਸੀl

ਹੁਣ ਤਿੰਨ ਨਾਲ ਵੀ ਨਹੀਂ ਭਰਿਆ?’’ ਔਰਤ ਨੇ ਕਿਹਾ ਕਿ ਇੰਜ ਲੱਗਦਾ ਹੈ ਕਿ ਸਾਡੇ ਰਾਜੇ ਦੀ ਨੀਤ ’ਚ ਖੋਟ ਆ ਗਈ ਹੈ ਹੁਣ ਰਾਜੇ ਦੀ ਸਮਝ ’ਚ ਆਇਆ ਕਿ ਉਹ ਮੇਰੀ ਬਦਨੀਅਤ ਕਾਰਨ ਹੈ ਉਸ ਨੇ ਤੁਰੰਤ ਉਸ ’ਤੇ ਟੈਕਸ ਲਾਉਣ ਦਾ ਵਿਚਾਰ ਤਿਆਗ ਦਿੱਤਾ ਕਿਸੇ ਨੇ ਠੀਕ ਹੀ ਕਿਹਾ ਹੈ, ‘‘ਜੈਸੀ ਨੀਤ, ਵੈਸੀ ਬਰਕਤ’’l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ