ਪ੍ਰੇਸ਼ਾਨ ਸ੍ਰੀਲੰਕਾ ਨੂੰ ਕੀ ਰਾਨਿਲ ਵਿਕਰਮਸਿੰਘੇ ਦੇ ਸਕਣਗੇ ਰਾਹਤ!
ਡੂੰਘੇ ਆਰਥਿਕ-ਸਮਾਜਿਕ ਸੰਕਟ ’ਚ ਫਸੇ ਸ੍ਰੀਲੰਕਾ ਨੂੰ ਨਵਾਂ ਰਾਸ਼ਟਰਪਤੀ ਮਿਲਣਾ ਹੱਲ ਵੱਲ ਉੱਠਿਆ ਇੱਕ ਕਦਮ ਹੈ ਖਾਸ ਗੱਲ ਇਹ ਹੈ ਕਿ ਨਵਾਂ ਰਾਸ਼ਟਰਪਤੀ ਦੇਸ਼ ’ਤੇ ਥੋਪਿਆ ਨਹੀਂ ਗਿਆ ਹੈ ਰਾਨਿਲ ਵਿਕਰਮਸਿੰਘੇ ਸ੍ਰੀਲੰਕਾਈ ਸੰਸਦ ’ਚ ਬਹੁਮਤ ਨਾਲ ਚੁਣੇ ਗਏ ਹਨ ਉਨ੍ਹਾਂ ਨੇ ਚੋਣਾਂ ’ਚ ਡਲਾਸ ਅਲਹਾਪੇਰੁਮਾ ਅਤੇ ਅਨੁਰਾ ਕੁਮਾਰਾ ਦਿਸਾਨਾਇਕੇ ਵਰਗੇ ਕੱਦਾਵਰ ਆਗੂਆਂ ਨੂੰ ਪਿੱਛੇ ਛੱਡ ਦਿੱਤਾ ਛੇ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਵਿਕਰਮਸਿੰਘੇ ਨੇ 134 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ ਚੋਣਾਂ ਜਿੱਤਣ ਤੋਂ ਬਾਅਦ ਉਨ੍ਹਾਂ ਨੇ ਸਹੀ ਹੀ ਦੇਸ਼ ਦੀ ਜਨਤਾ ਨੂੰ ਸੰਬੋਧਨ ਕੀਤਾ ਉਨ੍ਹਾਂ ਸਵੀਕਾਰ ਕੀਤਾ ਹੈ ਕਿ ਦੇਸ਼ ਬਹੁਤ ਮੁਸ਼ਕਲ ਸਥਿਤੀ ’ਚ ਹੈ, ਸਾਡੇ ਸਾਹਮਣੇ ਕਈ ਵੱਡੀਆਂ ਚੁਣੌਤੀਆਂ ਹਨ, ਪਰ ਉਨ੍ਹਾਂ ਨੂੰ ਇਹ ਧਿਆਨ ਰੱਖਣਾ ਹੋਵੇਗਾl
ਕਿ ਸੰਸਦ ਨੇ ਉਨ੍ਹਾਂ ਨੂੰ ਚੁਣੌਤੀਆਂ ਗਿਣਾਉਣ ਲਈ ਨਹੀਂ, ਸਗੋਂ ਚੁਣੌਤੀਆਂ ਨਾਲ ਨਜਿੱਠਣ ਲਈ ਚੁਣਿਆ ਹੈ ਬੁੱਧਵਾਰ ਨੂੰ ਹੋਈ ਇਸ ਚੋਣ ’ਚ ਜੇਕਰ ਸ੍ਰੀਲੰਕਾਈ ਸਾਂਸਦਾਂ ਨੇ ਰਨਿਲ ਵਿਕਰਮਸਿੰਘੇ ਦੇ ਤਜ਼ਰਬੇ ਨੂੰ ਤਰਜ਼ੀਹ ਦਿੱਤੀ ਹੈ, ਤਾਂ ਇਹ ਮੁਨਾਸਿਬ ਹੀ ਹੈ ਉਨ੍ਹਾਂ ਦੇ ਮੁਕਾਬਲੇਬਾਜ਼ ਸਿਆਸੀ ਆਗੂਆਂ ਕੋਲ ਓਨਾ ਤਜ਼ਰਬਾ ਨਹੀਂ ਸੀ, ਜਦੋਂ ਕਿ ਸਾਂਸਦਾਂ ਨੂੰ ਲੱਗਦਾ ਹੈl
ਕਿ ਇਹ ਸਮਾਂ ਤਜ਼ੁਰਬੇ ਦੇ ਇਸਤੇਮਾਲ ਦਾ ਹੈ ਪਤਾ ਨਹੀਂ ਕਿਉਂ ਦੇਸ਼ ਦੀ ਮੌਜੂਦਾ ਸਿਆਸੀ ਅਗਵਾਈ ਦੇਸ਼ਵਾਸੀਆਂ ਦੇ ਮੂਡ ਨੂੰ ਸਮਝ ਨਹੀਂ ਸਕੀ ਜਾਂ ਫ਼ਿਰ ਸਮਝਦਿਆਂ ਹੋਇਆਂ ਵੀ ਉਸ ਦੀ ਅਣਦੇਖੀ ਕਰਨ ’ਤੇ ਉੱਤਰ ਆਈ ਇਸ ਦਾ ਨਤੀਜਾ ਹੈ ਕਿ ਨਵੇਂ ਰਾਸ਼ਟਰਪਤੀ ਦਾ ਨਾਂਅ ਐਲਾਨ ਹੁੰਦਿਆਂ ਹੀ ਲੋਕ ਫ਼ਿਰ ਘਰਾਂ ’ਚੋਂ ਨਿੱਕਲ ਆਏ ਤਿੰਨ-ਚਾਰ ਦਿਨਾਂ ਤੋਂ ਸ਼ਾਂਤ ਨਜ਼ਰ ਆ ਰਹੀਆਂ ਕੋਲੰਬੋ ਦੀਆਂ ਸੜਕਾਂ ਇੱਕ ਵਾਰ ਫ਼ਿਰ ‘ਰਾਨਿਲ ਗੋ ਹੋਮ’ ਦੇ ਨਾਅਰਿਆਂ ਨਾਲ ਗੂੰਜਣ ਲੱਗੀਆਂ ਹਨ ਹਾਲਾਂਕਿ, ਰਾਨਿਲ ਵਿਕਰਮਸਿੰਘੇ ਕੋਲ ਵੀ ਸਮਾਂ ਘੱਟ ਹੈ ਲੋਕ ਸਿਰਫ਼ ਰਾਜਪਕਸ਼ੇ ਤੋਂ ਹੀ ਨਹੀਂ, ਸਗੋਂ ਵਿਕਰਮਸਿੰਘੇ ਤੋਂ ਵੀ ਅਸਤੀਫ਼ਾ ਮੰਗ ਰਹੇ ਸਨl
ਵਿਕਰਮਸਿੰਘ ਦੇ ਘਰ ਨੂੰ ਵੀ ਅੱਗ ਦੇ ਹਵਾਲੇ ਕੀਤਾ ਗਿਆ ਸੀ, ਪਰ ਫਿਰ ਵੀ ਉਹ ਸੰਸਦ ਦੀ ਪਹਿਲੀ ਪਸੰਦ ਸਾਬਤ ਹੋਏ ਹਨ ਦੱਸਿਆ ਜਾ ਰਿਹਾ ਹੈ ਕਿ ਇਸ ਚੋਣ ’ਚ ਡਲਾਸ ਅਲਹਾਪੇਰੁਮਾ ਨੂੰ ਲੋਕਾਂ ਦੀ ਪਸੰਦ ਦੱਸਿਆ ਜਾ ਰਿਹਾ ਸੀ ਇੱਕ ਸੰਭਾਵਨਾ ਇਹ ਵੀ ਹੈ ਕਿ ਵਿਕਰਮਸਿੰਘੇ ਨੂੰ ਰਾਸ਼ਟਰਪਤੀ ਦੇ ਰੂਪ ’ਚ ਲੋਕ ਸਵੀਕਾਰ ਨਹੀਂ ਕਰਨਗੇ ਨਵੇਂ ਸਿਰੇ ਤੋਂ ਦੇਸ਼ ’ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਸਕਦੇ ਹਨ, ਪਰ ਜੇਕਰ ਅਜਿਹਾ ਹੋਇਆ, ਤਾਂ ਇਸ ਨਾਲ ਸ੍ਰੀਲੰਕਾ ਦਾ ਸਮਾਂ ਹੀ ਖਰਾਬ ਹੋਵੇਗਾ ਜਾਹਿਰ ਹੈ, ਅਜਿਹੇ ’ਚ ਨਵੇਂ ਰਾਸ਼ਟਰਪਤੀ ਲਈ ਕੰਮ ਕਰਨਾ ਮੁਸ਼ਕਲ ਹੋਵੇਗਾ ਉਨ੍ਹਾਂ ਦੇ ਸਾਹਮਣੇ ਨਾ ਸਿਰਫ਼ ਦੇਸ਼ ਅੰਦਰ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤ ਕਰਨ ਦੀ ਚੁਣੌਤੀ ਹੈl
ਸਗੋਂ ਅੰਤਰਰਾਸ਼ਟਰੀ ਏਜੰਸੀਆਂ ਨੂੰ ਬੇਲ ਆਊਟ ਪੈਕੇਜ ਲਈ ਮਨਾਉਣ ਦਾ ਬੇਹੱਦ ਮੁਸ਼ਕਲ ਕੰਮ ਵੀ ਹੈ ਦੇਖਣਾ ਹੋਵੇਗਾ ਕਿ ਪ੍ਰਦਰਸ਼ਨ ਦੇ ਜਾਰੀ ਰਹਿੰਦੇ ਹੋਏ ਅੰਤਰਰਾਸ਼ਟਰੀ ਏਜੰਸੀਆਂ ਸ੍ਰੀਲੰਕਾ ਦੀ ਮੌਜੂਦਾ ਸਰਕਾਰ ਨਾਲ ਗੱਲਬਾਤ ਨੂੰ ਕਿੰਨਾ ਫਾਇਦੇਮੰਦ ਮੰਨਦੀਆਂ ਹਨ ਜਾਹਿਰ ਹੈ, ਸ੍ਰੀਲੰਕਾ ਨੂੰ ਆਪਣੀ ਅਰਥਵਿਵਸਥਾ ਫ਼ਿਰ ਤੋਂ ਸਥਿਰ ਕਰਨੀ ਹੋਵੇਗੀ ਕੋਈ ਵੀ ਅਰਥਵਿਵਸਥਾ ਰਾਸ਼ਟਰ ਦੇ ਸਮਾਜਿਕ ਸੰਤੁਲਨ ’ਤੇ ਟਿਕੀ ਹੁੰਦੀ ਹੈ, ਇਸ ਲਈ ਆਉਣ ਵਾਲੇ ਸਮੇਂ ’ਚ ਸ੍ਰੀਲੰਕਾ ਦੇ ਆਗੂਆਂ ਨੂੰ ਵਿਸ਼ੇਸ਼ ਨੀਤੀਆਂ ਬਣਾਉਣੀਆਂ ਹੋਣਗੀਆਂ, ਤਾਂ ਕਿ ਸਿੰਹਲੀ ਜਾਤੀ ਦੇ ਨਾਲ-ਨਾਲ ਤਮਿਲ ਅਤੇ ਹੋਰ ਜਾਤੀਆਂ ਵੀ ਨਾਲ-ਨਾਲ ਅੱਗੇ ਵਧ ਸਕਣl
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ