(ਜਸਵੰਤ ਰਾਏ) ਜਗਰਾਓਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂਡੇਰਾ ਸ਼ਰਧਾਲੂਆਂ ਨੇ ਲੋੜਵੰਦ ਮਰੀਜ਼ਾਂ ਲਈ ਹਸਪਤਾਲਾਂ ’ਚ ਜਾ ਕੇ 8 ਯੂਨਿਟ ਖੂਨਦਾਨ (Blood Donating) ਕਰਕੇ ਕਈ ਕੀਮਤੀ ਜਾਨਾਂ ਬਚਾਈਆਂ। ਜਾਣਕਾਰੀ ਦਿੰਦਿਆਂ ਬਲਾਕ ਜਗਰਾਓਂ ਦੇ ਖੂਨਦਾਨ ਸੰਮਤੀ ਦੇ ਜ਼ਿੰਮੇਵਾਰ ਸੁਖਦੇਵ ਸਿੰਘ ਇੰਸਾਂ (ਕਾਕਾ) ਤੇ ਸ਼ਹਿਰੀ ਭੰਗੀਦਾਸ ਸੰਜੀਵ ਇੰਸਾਂ ਨੇ ਦੱਸਿਆ ਕਿ ਹਸਪਤਾਲਾਂ ’ਚ ਵੱਖ-ਵੱਖ ਬਿਮਾਰੀਆਂ ਤੋਂ ਪੀੜਤ ਦਾਖਲ ਮਰੀਜ਼ਾਂ ਲਈ ਡੇਰਾ ਸ਼ਰਧਾਲੂਆਂ ਵੱਲੋਂ ਹਸਪਤਾਲ ਵਿਖੇ ਜਾ ਕੇ ਖੂਨਦਾਨ ਕਰਦੇ ਹੋਏ ਇਨਸਾਨੀਅਤ ਦਾ ਫਰਜ਼ ਨਿਭਾਇਆ ਗਿਆ ਤੇ ਕਈ ਕੀਮਤੀ ਜਾਨਾਂ ਬਚਾਈਆਂ ਗਈਆਂ।
ਜ਼ਿੰਮੇਵਾਰਾਂ ਨੇ ਦੱਸਿਆ ਕਿ ਚਰਨਜੀਤ ਕੌਰ ਪਤਨੀ ਭੀਮ ਸਿੰਘ ਵਾਸੀ ਮਲਸੀਹਾਂ ਭਾਈਕੇ ਜੋ ਕਿ ਡਲੀਵਰੀ ਕੇਸ ਕਾਰਨ ਜਗਰਾਓਂ ਦੇ ਸਿਵਲ ਹਸਪਤਾਲ ਵਿਖੇ ਦਾਖਲ ਹਨ, ਨੂੰ ਗੁਰਮੇਲ ਇੰਸਾਂ ਤੇ ਗੁਰਪ੍ਰੀਤ ਇੰਸਾਂ ਬਾਰਦੇਕੇ, ਦਲਜੀਤ ਇੰਸਾਂ ਗਾਲਿਬ ਕਲਾਂ, ਲਖਵੀਰ ਇੰਸਾਂ ਮਲਸੀਹਾਂ ਭਾਈਕੇ ਅਤੇ 15 ਮੈਂਬਰ ਜਗਦੀਸ਼ ਚੰਦ ਇੰਸਾਂ ਰਾਜੂ ਨੇ ਖੂਨਦਾਨ ਕੀਤਾ। ਇਸੇ ਤਰ੍ਹਾਂ ਜਗਰਾਓਂ ਦੇ ਸਿਵਲ ਹਸਪਤਾਲ ਵਿਖੇ ਦਾਖਲ ਸੀਤਾ ਦੇਵੀ ਪਤਨੀ ਰਾਜ ਕੁਮਾਰ ਨੂੰ ਅਨਮੋਲ ਇੰਸਾਂ ਨੇ ਧਰਮਕੋਟ ਤੋਂ ਆ ਕੇ ਖੂਨਦਾਨ ਕੀਤਾ, ਇਸੇ ਤਰ੍ਹਾਂ ਕਮਲਜੀਤ ਕੌਰ ਨੂੰ ਸੀਮਾ ਦੇਵੀ ਇੰਸਾਂ ਤੇ ਕਮਲਜੀਤ ਸਿੰਘ ਇੰਸਾਂ ਨੇ ਸਿਵਲ ਹਸਪਤਾਲ ਜਾ ਕੇ ਖੂਨਦਾਨ ਕੀਤਾ ਹੈ। ਡੇਰਾ ਸ਼ਰਧਾਲੂਆਂ ਨੇ 8 ਯੂਨਿਟ ਖੂਨਦਾਨ ਕਰਦੇ ਹੋਏ ਕੀਮਤੀ ਜਾਨਾਂ ਬਚਾਈਆਂ। ਜਿਸ ’ਤੇ ਹਸਪਤਾਲ ਦੇ ਡਾਕਟਰਾਂ, ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਡੇਰਾ ਸ਼ਰਧਾਲੂਆਂ ਦਾ ਤਹਿਦਿਲੋਂ ਧੰਨਵਾਦ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ