5 ਫੁੱਟ ਦੂਰ ਡਿੱਗੀ ਨਵਜੰਮੀ ਬੱਚੀ, ਜਿੰਦਾ ਬਚੀ
ਲਖਨਊ (ਏਜੰਸੀ)। ਯੂਪੀ ਦੇ ਫ਼ਿਰੋਜ਼ਾਬਾਦ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਪਰ ਇਸ ਹਾਦਸੇ ਵਿੱਚ ਕੁਝ ਅਜਿਹਾ ਹੋਇਆ, ਜਿਸ ਨੇ ਸਭ ਦੇ ਹੋਸ਼ ਉਡਾ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ ਟਰੱਕ ਨਾਲ ਟਕਰਾਉਣ ਨਾਲ ਗਰਭਵਤੀ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਪਰ ਹਾਦਸੇ ‘ਚ ਉਸ ਦਾ ਪੇਟ ਫਟ ਗਿਆ ਅਤੇ ਉਸ ਦਾ ਬੱਚਾ ਬਾਹਰ ਆ ਗਿਆ। ਆਸ-ਪਾਸ ਦੇ ਲੋਕ ਹੈਰਾਨ ਹੋ ਗਏ ਜਦੋਂ ਉਸ ਬੱਚੀ ਪੂਰੀ ਤਰ੍ਹਾਂ ਸੁਰੱਖਿਅਤ ਪਾਈ ਗਈ। ਇਸ ਤੋਂ ਬਾਅਦ ਉਸ ਨੂੰ ਤੁਰੰਤ ਫ਼ਿਰੋਜ਼ਾਬਾਦ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਲੋਕ ਨਵਜੰਮੇ ਬੱਚੇ ਨੂੰ ਚਮਤਕਾਰੀ ਬੱਚੀ ਕਹਿ ਕੇ ਬੁਲਾ ਰਹੇ ਹਨ।
ਘਟਨਾ ਕਿਵੇਂ ਵਾਪਰੀ
ਇਹ ਘਟਨਾ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਨਰਖੀ ਥਾਣਾ ਖੇਤਰ ਦੇ ਪਿੰਡ ਬਰਤਾਰਾ ਦੀ ਹੈ, ਜਿੱਥੇ ਇੱਕ ਜੋੜਾ ਬਾਈਕ ‘ਤੇ ਜਾ ਰਿਹਾ ਸੀ, ਜਦੋਂ ਬਾਈਕ ਦਾ ਸੰਤੁਲਨ ਵਿਗੜ ਗਿਆ ਅਤੇ ਗਰਭਵਤੀ ਔਰਤ ਬਾਈਕ ਤੋਂ ਹੇਠਾਂ ਡਿੱਗ ਗਈ ਅਤੇ ਟਰੱਕ ਦੀ ਲਪੇਟ ‘ਚ ਆ ਗਈ। ਇਸ ਹਾਦਸੇ ‘ਚ ਔਰਤ ਦਾ ਪੇਟ ਫਟ ਗਿਆ ਅਤੇ ਉਸ ਦੀ ਬੱਚੀ ਬਾਹਰ ਆ ਗਈ। ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਬੱਚੀ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਪੁਲਿਸ ਨੇ ਕੀ ਕਿਹਾ?
ਘਟਨਾ ਸਬੰਧੀ ਐਸਐਚਓ ਫਤਿਹ ਬਹਾਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਪਿੰਡ ਬਰਤਾਰਾ ਨੇੜੇ ਵਾਪਰਿਆ ਹੈ। ਇਹ ਇਲਾਕਾ ਨਰਕੀ ਥਾਣਾ ਖੇਤਰ ਦੇ ਆਲੇ-ਦੁਆਲੇ ਆਉਂਦਾ ਹੈ। ਘਟਨਾ ‘ਚ ਮ੍ਰਿਤਕ ਔਰਤ ਦੀ ਪਛਾਣ ਕਾਮਿਨੀ ਵਜੋਂ ਹੋਈ ਹੈ। ਉਸ ਦੀ ਉਮਰ 26 ਸਾਲ ਹੈ। ਔਰਤ ਆਪਣੇ ਪਤੀ ਨਾਲ ਬਾਈਕ ‘ਤੇ ਕੋਟਲਾ ਫਰੀਹਾ ਇਲਾਕੇ ‘ਚ ਆਪਣੇ ਪੇਕੇ ਘਰ ਜਾ ਰਹੀ ਸੀ। ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ।
ਸਥਾਨਕ ਲੋਕਾਂ ਨੇ ਦਾਅਵਾ ਕੀਤਾ ਕਿ ਉਸ ਦੇ ਪਤੀ ਰਾਮੂ ਨੂੰ ਉਲਟ ਦਿਸ਼ਾ ਤੋਂ ਆ ਰਹੀ ਇੱਕ ਕਾਰ ਨਾਲ ਟਕਰਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਆਪਣੀ ਬਾਈਕ ਤੋਂ ਕੰਟਰੋਲ ਗੁਆ ਦਿੱਤਾ। ਕਾਮਿਨੀ ਹੇਠਾਂ ਡਿੱਗ ਗਈ ਅਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਸ ਨੂੰ ਕੁਚਲ ਦਿੱਤਾ। ਐਸਐਚਓ ਬਧੋਰੀਆ ਨੇ ਦੱਸਿਆ ਕਿ ਟਰੱਕ ਦਾ ਡਰਾਈਵਰ ਫ਼ਰਾਰ ਹੋ ਗਿਆ ਹੈ। ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ। ਪਤੀ ਦੀ ਸ਼ਿਕਾਇਤ ਦੇ ਆਧਾਰ ‘ਤੇ ਐਫਆਈਆਰ ਦਰਜ ਕੀਤੀ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ