ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਐਨਕਾਊਂਟਰ, ਮਾਰੇ ਗਏ ਜਗਰੂਪ ਰੂਪਾ ਤੇ ਮਨੂੰ ਕੁੱਸਾ

anconter

ਗੈਂਗਸਟਰਾਂ ਕੋਲ ਏਕੇ-47 ਸੀ : ਏਡੀਜੀਪੀ ਪ੍ਰਮੋਦ ਬਾਨ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਸ਼ਾਮਲ ਦੋ ਗੈਂਗਸ਼ਟਰਾਂ ਨੂੰ ਪੰਜਾਬ ਪੁਲਿਸ ਨੇ ਐਨਕਾਊਂਟਰ ਦੌਰਾਨ ਅੰਮ੍ਰਿਤਸਰ ’ਚ ਮਾਰ ਦਿੱਤਾ। ਪੁਲਿਸ ਤੇ ਗੈਂਗਸਟਰਾਂ ਦਰਮਿਆਨ ਲੱਗਭਗ 5 ਘੰਟੇ ਮੁਕਾਬਲਾ ਹੋਇਆ ਤੇ ਆਖਰ ਪੰਜਾਬ ਪੁਲਿਸ ਦੇ ਬਹਾਦਰ ਜਵਾਨਾਂ ਨੇ ਇਨ੍ਹਾਂ ਗੈਂਗਸ਼ਟਰਾਂ ਨੂੰ ਮਾਰ ਕੇ ਹੀ ਦਮ ਲਿਆ।

ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਗੈਂਗਸ਼ਟਰਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਸੀਕ੍ਰੇਟ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਅਸੀਂ ਗੈਂਗਸਟਰ ਜਗਰੂਪ ਰੂਪਾ ਤੇ ਮਨਪ੍ਰੀਤ ਮਨੂੰ ਕੁੱਸਾ ਨੂੰ ਫੜਨ ਲਈ ਸਰਚ ਆਪਰੇਸ਼ਨ ਚਲਾਇਆ । ਇਸ ਦੌਰਾਨ ਪੁਲਿਸ ਤੇ ਗੈਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਤੇ ਆਖਰ ਦੋਵੇਂ ਗੈਂਗਸਟਰਾਂ ਨੂੰ ਮਾਰ ਮੁਕਾਇਆ। ਮੌਕੇ ਤੋਂ ਗੈਂਗਸਟਰਾਂ ਕੋਲੋਂ ਏੇਕੇ-47 ਪਿਸਟਲ ਬਰਾਮਦ ਹੋਏ ਹਨ। ਇਸ ਆਪਰੇਸ਼ਨ ’ਚ ਤਿੰਨ ਪੁਲਿਸ ਮੁਲਾਜ਼ਮ ਵੀ ਜਖਮੀ ਹੇਏ ਹਨ।

sidhu mooswala, MooseWala Murder Case

ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 10 ਕਿਲੋਮੀਟਰ ਦੂਰੀ ’ਤੇ ਹੋਇਆ ਮੁਕਾਬਲਾ

ਇਸ ਤੋਂ ਪਹਿਲਾਂ ਅੰਮ੍ਰਿਤਸਰ ’ਚ ਅਟਾਰੀ ਸਰਹੱਦ ਨੇੜੇ ਪਿੰਡ ਭਕਨਾ ’ਚ ਹੋਏ ਮੁਕਾਬਲੇ ’ਚ ਦੋਵੇਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋਈ. ਸੂਬੇ ਭਰ ਤੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਦੋਵਾਂ ਸ਼ਾਰਪ ਸ਼ੂਟਰਾਂ ਨੂੰ ਘੇਰਾ ਪਾਇਆ ਗਿਆ। ਇਹ ਇਲਾਕਾ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 10 ਕਿਲੋਮੀਟਰ ਦੂਰ ਹੈ। ਸ਼ਾਰਪ ਸ਼ੂਟਰ ਇੱਕ ਕਮਰੇ ਵਿੱਚ ਲੁਕੇ ਹੋਏ ਸਨ ਅਤੇ ਪੁਲਿਸ ’ਤੇ ਫਾਇਰਿੰਗ ਕਰ ਰਹੇ ਸਨ।

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ), ਸਪੈਸ਼ਲ ਆਪ੍ਰੇਸ਼ਨ ਸੈੱਲ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਸੀਸੀਯੂ) ਅਤੇ ਅੰਮ੍ਰਿਤਸਰ ਪੁਲਿਸ ਦੀਆਂ ਟੀਮਾਂ ਨੇ ਇਨ੍ਹਾਂ ਨੂੰ ਘੇਰਾ ਪਾਇਆ। ਪਹਿਲਾਂ ਸ਼ਾਰਪ ਸ਼ੂਟਰਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਸੂਤਰਾਂ ਅਨੁਸਾਰ ਮੂਸੇਵਾਲਾ ਦੇ ਕਤਲ ਵਿੱਚ ਵਰਤਿਆ ਗਿਆ ਹਥਿਆਰ ਦੋਵਾਂ ਕੋਲ ਹੈ। ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ