ਸ਼ਬਦਾਂ ’ਚ ਕੀ ਰੱਖਿਆ ਹੈ?
ਸ਼ਬਦ ’ਚ ਕੀ ਰੱਖਿਆ ਹੈ? ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਸਭ ਕੁਝ ਸ਼ਬਦ ’ਚ ਹੀ ਨਿਹਿੱਤ ਹੈ ਅਤੇ ਪਿਛਲੇ ਹਫ਼ਤੇ ਸਾਨੂੰ ਅਜਿਹਾ ਘਟਨਾਕ੍ਰਮ ਦੇਖਣ ਨੂੰ ਮਿਲਿਆ ਸਾਡੇ ਮਾਣਯੋਗ ਨੇਤਾਵਾਂ ਨੇ ਇੱਕ ਨਵੇਂ ਸੰਸਦੀ ਸ਼ਬਦ ਅਸੰਸਦੀ ਦੀ ਮੁੜ ਖੋਜ ਕੀਤੀ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਤੇ ਅਸੰਸਦੀ ਸ਼ਬਦ ਨੂੰ ਲੈ ਕੇ ਇੱਕ ਵਿਵਾਦ ਪੈਦਾ ਹੋਇਆ ਹੈ ਇਹ ਇੱਕ 50 ਪੰਨਿਆਂ ਦਾ ਸੰਕਲਨ ਹੈ ਅਤੇ ਇਨ੍ਹਾਂ ਸ਼ਬਦਾਂ ਨੂੰ ਸੰਸਦ ਵਿਚ ਵਰਤੋਂ ਵਿਚ ਨਹੀਂ ਲਿਆਂਦਾ ਜਾ ਸਕਦਾ ਹੈ ਤੇ ਜੇਕਰ ਸੰਸਦ ਦੇ ਦੋਵਾਂ ਸਦਨਾਂ ’ਚ ਵਾਦ-ਵਿਵਾਦ ਦੌਰਾਨ ਵਰਤੋਂ ’ਚ ਲਿਆਂਦਾ ਗਿਆ ਤਾਂ ਉਨ੍ਹਾਂ ਨੂੰ ਕਾਰਵਾਈ ਬਿਰਤਾਂਤ ’ਚੋਂ ਕੱਢ ਦਿੱਤਾ ਜਾਵੇਗਾ
ਇਨ੍ਹਾਂ ਸ਼ਬਦਾਂ ’ਚ ਜੁਮਲਾ ਜੀਵੀ, ਬਾਲ ਬੁੱਧੀ ਸ਼ਕੁਨੀ, ਤਾਨਾਸ਼ਾਹ, ਤਾਨਾਸ਼ਾਹੀ, ਨਿਕੰਮਾ, ਜੈਚੰਦ, ਵਿਨਾਸ਼ ਪੁਰਸ਼, ਅਰਾਜਕਵਾਦੀ, ਡਿਕਟੇਟੋਰੀਅਲ, ਖਾਲਿਸਤਾਨੀ, ਖੂਨ ਤੋਂ ਖੇਤੀ, ਕਰਪਟ, ਅਸ਼ੇਮਡ, ਅਬਯੂਜਡ, ਡਰਾਮਾ, ਬਿਟੇਜਡ, ਹਾਈਪੋਕ੍ਰੇਸੀ, ਕੋਵਿਡ ਸਪ੍ਰੈਡਰ, ਸਨੂਪਗੇਟ ਤੇ ਇੱਥੋਂ ਤੱਕ ਕਿ ਆਮ ਸ਼ਬਦ ਜਿਵੇਂ ਅਸਮਰੱਥ ਜਾਂ ਇਨਕੰਪਟੈਂਟ ਹੁਣ ਅਸੰਸਦੀ ਸ਼ਬਦ ਹੋਣਗੇ ਉਸ ਤੋਂ ਬਾਅਦ ਰਾਜ ਸਭਾ ਨੇ ਇੱਕ ਬੁਲੇਟਿਨ ਜਾਰੀ ਕੀਤਾ ਕਿ ਸੰਸਦ ਕੰਪਲੈਕਸ ’ਚ ਧਰਨਾ, ਪ੍ਰਦਰਸ਼ਨ, ਹੜਤਾਲ ਜਾਂ ਕਿਸੇ ਵੀ ਤਰ੍ਹਾਂ ਦੇ ਧਾਰਮਿਕ ਸਮਾਰੋਹ ਕਰਵਾਉਣ ਕਰਨ ਦੀ ਮਨਜ਼ੂਰੀ ਨਹੀਂ ਹੋਵੇਗੀ
ਇਨ੍ਹਾਂ ਦੋ ਮਾਮਲਿਆਂ ਨਾਲ ਵਿਵਾਦ ਪੈਦਾ ਹੋਇਆ ਵਿਰੋਧੀ ਧਿਰ ਨੇ ਕੇਂਦਰ ’ਤੇ ਦੋਸ਼ ਲਾਇਆ ਕਿ ਉਹ ਸਰਕਾਰ ਦੀ ਅਸਲੀਅਤ ਨੂੰ ਵਰਣਿਤ ਕਰਨ ਲਈ ਵਰਤੇ ਸ਼ਬਦਾਂ ’ਤੇ ਪਾਬੰਦੀ ਲਾਉਣ ਦਾ ਯਤਨ ਕਰਕੇ ਲੋਕਤੰਤਰ ਦਾ ਗਲਾ ਘੁੱਟਣਾ ਚਾਹੁੰਦੀ ਹੈ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਸਬੰਧ ’ਚ ਸਥਿਤ ਸਪੱਸ਼ਟ ਕਰਕੇ ਵਿਰੋਧੀਆਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਉਨ੍ਹਾਂ ਕਿਹਾ ਕਿ ਧਰਨੇ ਦੇ ਸਬੰਧ ’ਚ ਜੋ ਆਦੇਸ਼ ਜਾਂ ਬੁਲੇਟਿਨ ਹੈ ਉਹ 2009 ਤੋਂ ਹੈ ਅਤੇ ਸੰਸਦ ’ਚ ਕਿਸੇ ਵੀ ਸ਼ਬਦ ’ਤੇ ਪਾਬੰਦੀ ਨਹੀਂ ਲਾਈ ਗਈ ਹੈ ਕੋਈ ਵੀ ਸਰਕਾਰ ਸੰਸਦ ਜਾਂ ਵਿਧਾਨ ਸਭਾਵਾਂ ’ਚ ਕਿਸੇ ਵੀ ਸ਼ਬਦ ’ਤੇ ਪਾਬੰਦੀ ਨਹੀਂ ਲਾ ਸਕਦੀ ਹੈ ਮੈਂਬਰ ਆਪਣੇ ਵਿਚਾਰ ਰੱਖਣ ਲਈ ਅਜ਼ਾਦ ਹਨ ਤੇ ਕੋਈ ਵੀ ਉਨ੍ਹਾਂ ਤੋਂ ਉਨ੍ਹਾਂ ਦਾ ਅਧਿਕਾਰ ਖੋਹ ਨਹੀਂ ਸਕਦਾ ਪਰ ਇਹ ਸੰਸਦ ਦੀ ਮਰਿਆਦਾ ਦੇ ਅਨੁਰੂਪ ਹੋਣਾ ਚਾਹੀਦਾ ਹੈ
ਉਨ੍ਹਾਂ ਇਹ ਕਹਿੰਦੇ ਹੋਏ ਇਸ ਨੂੰ ਸਹੀ ਠਹਿਰਾਇਆ ਕਿ ਅਸੰਸਦੀ ਸ਼ਬਦਾਂ ਦੇ ਸੰਕਲਨ ਤੇ ਪ੍ਰਕਾਸ਼ਨ ਦੀ ਪਰੰਪਰਾ 1954 ਤੋਂ ਹੈ ਤੇ ਹਾਲ ਹੀ ’ਚ ਜਾਰੀ ਕੀਤੀ ਗਈ ਸੂਚੀ ਸਿਰਫ਼ ਉਨ੍ਹਾਂ ਸ਼ਬਦਾਂ ਦਾ ਸੰਕਲਨ ਹੈ ਜੋ ਕਿਸੇ ਵਿਸ਼ੇਸ਼ ਸੰਦਰਭ ’ਚ ਮਰਿਆਦਾਪੂਰਨ ਨਹੀਂ ਪਾਏ ਗਏ ਤਾਂ ਉਨ੍ਹਾਂ ਨੂੰ ਸੰਸਦ, ਵੱਖ-ਵੱਖ ਵਿਧਾਨ ਸਭਾਵਾਂ ਤੇ ਕੁਝ ਰਾਸ਼ਟਰਮੰਡਲ ਦੇਸ਼ਾਂ ਦੀ ਸੰਸਦਾਂ ਦੀ ਕਾਰਵਾਈ ’ਚੋਂ ਕੱਢ ਦਿੱਤਾ ਗਿਆ ਸੀ ਉਂਜ ਇਸ ਵਿਚ ਕਈ ਸ਼ਬਦਾਂ ਨੂੰ ਕਾਂਗਰਸ ਦੀ ਯੂਪੀਏ ਸਰਕਾਰ ਦੌਰਾਨ ਅਸੰਸਦੀ ਮੰਨਿਆ ਗਿਆ ਸੀ ਤੇ ਸਿਰਫ਼ 62 ਸ਼ਬਦ ਨਵੇਂ ਜੋੜੇ ਗਏ
ਉਂਜ ’ਚ ਅਸੰਸਦੀ ਸ਼ਬਦ ਪੁਸਤਕ ਪਹਿਲੀ ਵਾਰ 1999 ’ਚ ਪ੍ਰਕਾਸ਼ਿਤ ਕੀਤੀ ਗਈ ਤੇ ਫਿਰ ਇਸ ਨੂੰ 2009 ’ਚ ਮੁੜ ਪ੍ਰਕਾਸ਼ਿਤ ਕੀਤਾ ਗਿਆ ਤੇ ਇਸ ਨਾਲ ਕਈ ਸੂਬਿਆਂ ਦੇ ਵਿਧਾਨ ਮੰਡਲ ਵੀ ਨਿਰਦੇਸ਼ਿਤ ਹੁੰਦੇ ਹਨ ਸਾਲ 1999 ਦੇ ਸੰਕਲਨ ’ਚ ਉਹ ਸ਼ਬਦ ਤੇ ਵਾਕ ਵੀ ਸ਼ਾਮਲ ਕੀਤੇ ਹਨ ਜੋ ਸੁਤੰਤਰਤਾ ਤੋਂ?ਪਹਿਲਾਂ ਕੇਂਦਰੀ ਵਿਧਾਨ ਸਭਾ, ਸੰਵਿਧਾਨ ਸਭਾ ਤੇ ਅੰਤਰਿਮ ਸੰਸਦ ਪਹਿਲਾਂ ਤੋਂ 10ਵੀਂ ਲੋਕ ਸਭਾ, ਰਾਜ ਸਭਾ, ਰਾਜ ਵਿਧਾਨ ਮੰਡਲ ਤੇ ਬ੍ਰਿਟੇਨ ਵਰਗੇ ਕੁਝ ਰਾਸ਼ਟਰਮੰਡਲ ਦੇਸ਼ਾਂ ’ਚ ਪ੍ਰਯੋਗ ਹੋਏ ਹਨ
ਜ਼ਿਕਰਯੋਗ ਹੈ ਕਿ ਸੰਵਿਧਾਨ ਦੀ ਧਾਰਾ 105 ’ਚ ਤਜਵੀਜ਼ ਹੈ ਕਿ ਸੰਸਦ ਜਾਂ ਉਸ ਦੀ ਕਿਸੇ ਵੀ ਕਮੇਟੀ ’ਚ ਕਿਸੇ ਮੈਂਬਰ ਦੁਆਰਾ ਕਾਰਵਾਈ ਦੌਰਾਨ ਆਖੀ ਗਈ ਕੋਈ ਗੱਲ ਜਾਂ?ਸੰਸਦ ਤੇ ਉਸ ਦੀਆਂ ਕਮੇਟੀਆਂ ’ਚ ਕੀਤੀ ਗਈ ਕਿਸੇ ਵੀ ਵੋਟ ਲਈ ਉਸ ’ਤੇ ਅਦਾਲਤੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਹੈ ਪਰ ਸੰਸਦ ਮੈਂਬਰ ਨੂੰ ਸਦਨ ’ਚ ਜੋ ਮਰਜ਼ੀ ਚਾਹੇ ਕਹਿਣ ਦੀ ਅਜ਼ਾਦੀ ਨਹੀਂ ਹੈ ਸੰਸਦ ਮੈਂਬਰ ਜੋ ਕੁਝ ਕਹਿੰਦਾ ਹੈ ਉਹ ਸੰਸਦ ਦੇ ਨਿਯਮਾਂ, ਮੈਂਬਰਾਂ ਦੇ ਵਿਵੇਕ ਤੇ ਕਾਰਵਾਈ ’ਤੇ ਸਪੀਕਰ ਦੇ ਕੰਟਰੋਲ ਵਿਚ ਹੁੰਦਾ ਹੈ ਇਹ ਤਜ਼ਵੀਜ ਯਕੀਨੀ ਕਰਦੀ ਹੈ ਕਿ ਸੰਸਦ ਮੈਂਬਰ ਸਦਨ ’ਚ ਅਪਮਾਨਜਨਕ, ਮਰਿਆਦਾ ਤੋਂ?ਬਾਹਰ, ਬੇਲੋੜੇ ਜਾਂ ਅਸੰਸਦੀ ਸ਼ਬਦਾਂ ਦੀ ਵਰਤੋਂ ਨਾ ਕਰਨ
ਲੋਕ ਸਭਾ ’ਚ ਪ੍ਰਕਿਰਿਆ ਅਤੇ ਕਾਰਜ ਸੰਚਾਲਨ ਦੇ ਨਿਯਮਾਂ ਦੇ ਨਿਯਮ 380 ’ਚ ਕਿਹਾ ਗਿਆ ਹੈ ਕਿ ਜੇਕਰ ਸਪੀਕਰ ਦਾ ਦਾ ਵਿਚਾਰ ਹੈ ਕਿ ਵਾਦ-ਵਿਵਾਦ ’ਚ ਅਜਿਹੇ ਸ਼ਬਦਾਂ ਦੀ ਵਰਤੋਂ ਹੋਈ ਹੈ ਜੋ ਅਪਮਾਨਜਨਕ, ਮਰਿਆਦਾ ਤੋਂ?ਬਾਹਰ, ਅਸੰਸਦੀ ਹਨ ਤਾਂ ਉਹ ਆਪਣੇ ਵਿਵੇਕ ਦੀ ਵਰਤੋਂ ਕਰਦੇ ਹੋਏ ਅਜਿਹੇ ਸ਼ਬਦਾਂ ਨੂੰ ਸਦਨ ਦੀ ਕਾਰਵਾਈ ’ਚੋਂ ਕੱਢ ਸਕਦੇ ਹਨ ਨਿਯਮ 381 ’ਚ ਤਜਵੀਜ਼ ਹੈ ਕਿ ਇਸ ਤਰ੍ਹਾਂ ਸਦਨ ਦੀ ਕਾਰਵਾਈ ’ਚੋਂ ਕੱਢੇ ਗਏ ਸ਼ਬਦਾਂ ਦੀ ਥਾਂ ’ਤੇ ਸਟਾਰ ਦਾ ਨਿਸ਼ਾਨ ਬਣਾਇਆ ਜਾਵੇਗਾ ਤੇ ਕਾਰਵਾਈ ’ਚ ਫੁੱਟਨੋਟ ਸ਼ਾਮਲ ਕੀਤਾ ਜਾਵੇਗਾ ਕਿ ਸਪੀਕਰ ਬੈਂਚ ਦੇ ਆਦੇਸ਼ ਅਨੁਸਾਰ ਇਨ੍ਹਾਂ ਨੂੰ ਕਾਰਵਾਈ ਬਿਰਤਾਂਤ ’ਚੋਂ ਕੱਢ ਦਿੱਤਾ ਜਾਵੇਗਾ
ਸਵਾਲ ਉੱਠਦਾ ਹੈ ਕਿ ਜੇਕਰ ਕੋਈ ਸੰਸਦ ਮੈਂਬਰ ਇਨ੍ਹਾਂ ਸ਼ਬਦਾਂ ਦੀ ਵਰਤੋਂ ਕਰਦਾ ਹੈ ਤਾਂ ਕੀ ਹੋਵੇਗਾ? ਕੁਝ ਵੀ ਨਹੀਂ ਜੋ ਸਾਂਸਦ ਇਨ੍ਹਾਂ?ਸ਼ਬਦਾਂ ਦੀ ਵਰਤੋਂ ਕਰਦਾ ਹੈ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ ਹੈ ਇਸ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਹੈ ਸਪੀਕਰ ਨੂੰ ਕਿਸੇ ਵੀ ਮਰਿਆਦਾ ਤੋਂ?ਬਾਹਰ, ਅਪਮਾਨਜਨਕ ਪ੍ਰਗਟਾਵੇ ਨੂੰ ਕਾਰਵਾਈ ਬਿਰਤਾਂਤ ’ਚੋਂ ਕੱਢਣ ਦੀ ਸ਼ਕਤੀ ਹੈ ਇਹ ਪਾਬੰਦੀਸ਼ੁਦਾ ਨਹੀਂ ਹੈ ਸਗੋਂ ਇਹ ਵਿਵੇਕ ਤੇ ਸੰਯਮ ਦੀ ਵਰਤੋਂ ਕਰਨ ਲਈ ਹੈ ਕਿਉਂਕਿ ਪ੍ਰਗਟਾਵਾ ਤੇ ਸੰਦਰਭ ਇੱਕ ਇਕੱਲੇ ਸ਼ਬਦ ਤੋਂ ਜ਼ਿਆਦਾ ਮਹੱਤਵਪੂਰਨ ਹੈ ਕੀ ਇਸ ਦਾ ਮਤਲਬ ਇਹ ਹੈ ਕਿ ਜੈਚੰਦ ਜੋ ਰਾਸ਼ਟਰ ਦੀ ਆਤਮਾ ਦਾ ਲਬਾਦਾ ਪਹਿਨ ਕੇ ਘੁੰਮ ਰਹੇ ਹਨ, ਉਨ੍ਹਾਂ ਨੂੰ ਸਨਮਾਨਯੋਗ ਕਹਿ ਕੇ ਸੰਬੋਧਨ ਕੀਤਾ ਜਾਣਾ ਚਾਹੀਦਾ ਹੈ
ਕੀ ਅਸੀਂ ਸਾਡੇ ਨੇਤਾਵਾਂ ਤੋਂ ਇਹ ਉਮੀਦ ਕਰ ਸਕਦੇ ਹਾਂ ਕਿ ਉਹ ਇੱਕ ਸੁਲਝੇ ਸਾਂਸਦ ਦੇ ਰੂਪ ’ਚ ਵਿਹਾਰ ਕਰਨ? ਕੀ ਉਹ ਅਸੰਸਦੀ ਸ਼ਬਦਾਂ ਦੇ ਸੰਕਲਨ ’ਚ ਵਾਧਾ ਕਰਦੇ ਰਹਿਣਗੇ ਜਿਵੇਂ ਕਿ 1999 ਤੇ 2009 ਦੇ ਸੰਕਲਨਾਂ ’ਚ ਦੇਖਣ ਨੂੰ ਮਿਲਦਾ ਹੈ ਅੱਜ ਦੇ ਡਿਜ਼ੀਟਲ ਯੁੱਗ ’ਚ ਜੇਕਰ ਸਰਕਾਰ ਦਾ ਸਰੋਕਾਰ ਫੀÇਲੰਗ ਗੁੱਡ ਤੋਂ ਹੈ ਤਾਂ ਰਾਜਨੀਤੀ ਦਾ ਸਰੋਕਾਰ ਸਾਊਂਡਿੰਗ ਗੁੱਡ ਤੋਂ ਹੈ ਇੱਕ ਦੇਸ਼ ’ਚ ਜਿੱਥੇ ਸਿਧਾਂਤ ਅਤੇ ਰਾਜਨੀਤੀ ਵੱਖ-ਵੱਖ ਕਿਨਾਰੇ ਹਨ, ਉੱਥੇ ਕਿਵੇਂ ਕਿਹਾ ਜਾ ਸਕਦਾ ਹੈ ਕਿ ਅਸੰਸਦੀ ਸ਼ਬਦ ਸਾਡੀ ਰਾਜਨੀਤੀ ’ਚ ਵਧਦੇ ਨੈਤਿਕ ਵਿਕਾਰ ਨੂੰ ਰੋਕ ਸਕਣਗੇ
ਇਹ ਸੱਚ ਹੈ ਕਿ ਇਹ ਵਿਵਾਦ ਤੁੱਛ ਜਿਹਾ ਲੱਗਦਾ ਹੈ ਕਿਉਂਕਿ ਇਹ ਪਰੰਪਰਾ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ ਇਸ ’ਤੇ ਕੋਈ ਵਿਵਾਦ ਅੱਜ ਤੱਕ ਨਹੀਂ ਹੋਇਆ ਹੈ ਪਰ ਇਹ ਵਿਵਾਦ ਇਹ ਵੀ ਦੱਸਦਾ ਹੈ ਕਿ ਸਰਕਾਰ ਤੇ ਵਿਰੋਧੀਆਂ ਵਿਚਕਾਰ ਲੋਕਤੰਤਰਿਕ ਸਬੰਧ ਟੁੱਟ ਗਏ ਹਨ ਤੇ ਵਿਸ਼ਵਾਸ ਦੀ ਘਾਟ ਹੈ ਸੰਸਦ ਦੇ ਸਦਨਾਂ ’ਚ ਕਾਨੂੰਨਾਂ ਨੂੰ ਬਿਨਾ ਚਰਚਾ ਤੇ ਵਾਦ-ਵਿਵਾਦ ਦੇ ਪਾਸ ਕੀਤਾ ਜਾਂਦਾ ਹੈ ਤੇ ਚੁਣਾਵੀ ਮੁਕਾਬਲੇ ਨੂੰ ਸਦਨ ਦੇ ਪਟਲਾਂ ’ਤੇ ਧਿਆਨ ਵਿਚ ਰੱਖਿਆ ਜਾਂਦਾ ਹੈ
ਬਿਨਾ ਸ਼ੱਕ ਸਖ਼ਤ ਸ਼ਬਦ ਰਾਜਨੀਤੀ ਦੇ ਅਨਿੱਖੜਵੇਂ ਅੰਗ ਹਨ ਪਰ ਸੰਸਦੀ ਚਰਚਾ ਤੇ ਬਹਿਸ ਦੀ ਜਨਨੀ ਵੈਸਟਮਿੰਸਟਰ ਵੀ ਇਸ ਤੋਂ ਮੁਕਤ ਨਹੀਂ?ਹੈ ਇਸ ਦਾ ਇੱਕ ਉਦਾਹਰਨ ਪ੍ਰਸਿੱਧ ਲੇਬਰ ਰਾਈਟ ਨਾਈ ਬੇਵੇਨ ਦਾ ਹੈ ਜੋ ਅਕਸਰ ਵਿੰਸਟਨ ਚਰਚਿਲ ਦੇ ਨਾਲ ਭਿੜ ਜਾਂਦੇ ਸਨ ਤੇ ਕੰਜਰਵੇਟਿਵ ਮੈਂਬਰਾਂ ਨੂੰ ਗਟਰ ਦੇ ਕੀੜੇ ਕਹਿੰਦੇ ਸਨ ਅਸਟਰੇਲੀਆ ਦੀ ਸੀਨੇਟ ’ਚ ਮੂਰਖ, ਝੂਠਾ ਆਦਿ ਸ਼ਬਦ ਅਸੰਸਦੀ ਹਨ ਅੱਜ ਸਭ ਪਾਸੇ ਪਤਨ ਦਿਖਾਈ ਦੇ ਰਿਹਾ ਹੈ ਤੇ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈ, ਅਜਿਹੇ ’ਚ ਸੱਚਾਈ ਦੇ ਪਲ ਸਾਹਮਣੇ ਆਉਂਦੇ ਹਨ ਕਿ ਕੀ ਅਸੀਂ ਨੇਤਾਵਾਂ ਦੇ ਪਾਖੰਡ ਨੂੰ ਮਹੱਤਵ ਦੇ ਰਹੇ ਹਾਂ ਜਿਨ੍ਹਾਂ ਨੂੰ ਆਪਣੇ ਸੰਸਦੀ ਵਿਸ਼ੇਸ਼ ਅਧਿਕਾਰਾਂ ਕਾਰਨ ਪ੍ਰਗਟਾਵੇ ਦੀ ਅਜ਼ਾਦੀ ਦੇ ਸਬੰਧ ’ਚ ਪੂਰਨ ਸੁਰੱਖਿਆ ਪ੍ਰਾਪਤ ਹੈ ਕੀ ਇਹ ਡਰਾਮਾ ਕਰਨ ਦਾ ਇੱਕ ਬਹਾਨਾ ਨਹੀਂ ਹੈ?
ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਸਾਡੇ ਰਾਜਨੇਤਾ ਨਿਮਨ ਨੈਤਿਕਤਾ ਤੇ ਵੱਡੇ ਲਾਲਚ ਦੀ ਕਲਾ ’ਚ ਮੁਹਾਰਤ ਹਾਸਲ ਕਰਕੇ ਸੰਸਦ ਦੀ ਭਰੋਸੇਯੋਗਤਾ ਤੇ ਮਰਿਆਦਾ ਨੂੰ ਗੁਆਉਣ ’ਚ ਮਸ਼ਰੂਫ਼ ਹਨ ਤੇ ਅਜਿਹਾ ਉਹ ਆਪਣੀ ਮਨਮਰਜੀ, ਸਮੇਂ ਦੀ ਜ਼ਰੂਰਤ ਅਨੁਸਾਰ ਕਰਦੇ ਹਨ ਖੰਡਿਤ ਰਾਜਨੀਤਿਕ ਦੇ ਚੱਲਦੇ ਇਹ ਹੋਰ ਵੀ ਵਧ ਗਈ ਹੈ ਤੇ ਇਸੇ ਕ੍ਰਮ ’ਚ ਗਾਲੀ-ਗਲੋਚ, ਸਨਸਨੀਖੇਜ ਦੂਸ਼ਣਬਾਜ਼ੀ ਨਵੇਂ ਰਾਜਨੀਤਿਕ ਸੰਵਾਦ ਬਣ ਗਏ ਹਨ ਤੇ ਉਨ੍ਹਾਂ ਨੂੰ ਸਾਰੀਆਂ ਪਾਰਟੀਆਂ ਦੁਆਰਾ ਇੱਕ-ਦੂਜੇ ਵਿਰੁੱਧ ਬੋਲਿਆ ਜਾਂਦਾ ਹੈ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਣੀ ਜ਼ਰੂਰਤ ਤੇ ਸੁਆਰਥੀ ਰਾਜਨੀਤਿਕ ਹਿੱਤਾਂ ਲਈ ਆਪਣੀ ਪਰਿਭਾਸ਼ਾ ਦਿੰਦੀਆਂ ਹਨ
ਕੋਈ ਵੀ ਮਰਿਆਦਾ ਦੀ ਪ੍ਰਵਾਹ ਨਹੀਂ ਕਰਦਾ ਹੈ ਤੇ ਉਹ ਸਿਰਫ਼ ਇੱਕ-ਦੂਜੇ ਵਿਰੁੱਧ ਵਾਧਾ ਪ੍ਰਾਪਤ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਟੀਚਾ ਮਹੱਤਵਪੂਰਨ ਹੈ, ਸਾਧਨ ਨਹੀਂ ਕਿਉਂਕਿ ਜਿੱਤ ਹੀ ਇਸ ਖੇਡ ਦਾ ਨਾਂਅ ਹੈ ਸੰਸਦ ਦੇ ਪ੍ਰਤੀ ਕੋਈ ਵੀ ਅਪਸ਼ਬਦ ਜਾਂ ਅਸਨਮਾਨ ਰਾਜ ਦੀ ਭਰੋਸੇਯੋਗਤਾ ਤੇ ਸ਼ਕਤੀ ’ਤੇ ਵਾਰ ਹੋਵੇਗਾ ਲੋਕਤੰਤਰ ਸੰਵਿਧਾਨਕ, ਨਿੰਦਣਯੋਗ ਤੇ ਅਨੀਤੀਪੂਰਨ ਕੰਮਾਂ ’ਚ ਮੁਕਾਬਲਾ ਨਹੀਂ ਹੈ
ਸੰਸਦ ਦੇ ਮਾਲਿਆਂ ਦੇ ਇੱਕ ਸੀਨੀਅਰ ਜਾਣਕਾਰ ਅਨੁਸਾਰ ਸੰਸਦ ਸਰਵਉੱਚ ਕਾਨੂੰਨਘਾੜੀ ਸੰਸਥਾ ਹੈ ਪਰ ਅਜਿਹੀ ਸੀਮਤ ਪਰਿਭਾਸ਼ਾ ਜੋ ਵਿਚਾਰ-ਚਰਚਾ ਦੇ ਲੋਕਤੰਤਰ ਦਾ ਕੇਂਦਰ ਹੈ, ਉਹ ਇਸ ਦੇ ਉੱਚ ਆਦਰਸ਼ਾਂ ਤੇ ਟੀਚੇ ਨਾਲ ਵਿਸ਼ਵਾਸਘਾਤ ਹੋਵੇਗਾ ਹਾਲਾਂਕਿ ਦੋਵਾਂ ਸਦਨਾਂ ’ਚ ਚਮਚਾ, ਚੋਰ, ਡਰਾਮੇਬਾਜੀ ’ਚ ਇੱਛੁਕ ਅਪਸ਼ਬਦਾਂ ਦੀ ਵਰਤੋਂ ਕਰਨ ਵਾਲੇ ਲੋਕ ਭਰੇ ਪਏ ਹਨ ਤੇ ਉਹ ਭ੍ਰਿਸ਼ਟਾਚਾਰ ਆਦਿ ’ਤੇ ਧਿਆਨ ਨਹੀਂ ਦਿੰਦੇ ਹਨ ਜਿੱਥੇ ਵਿਰੋਧੀ ਧਿਰ ਸੱਤਾਧਿਰ ’ਤੇ ਜੁਮਲਾਜੀਵੀ ਹੋਣ ਦਾ ਦੋਸ਼ ਲਾਉਂਦਾ ਹੈ ਤਾਂ ਸੱਤਾਧਾਰੀ ਵਿਰੋਧੀ ਧਿਰ ਨੂੰ?ਅਰਾਜਕਤਾਵਾਦੀ ਕਹਿੰਦਾ ਹੈ ਇਸ ਸਥਿਤੀ ’ਚ ਸਾਂਸਦਾਂ ਕੋਲ ਸੰਕੇਤ ਭਾਸ਼ਾ ਦੀ ਵਰਤੋਂ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚੇਗਾ
ਪੂਨਮ ਆਈ ਕੌਸ਼ਿਸ਼
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ