ਸਾਧ-ਸੰਗਤ ਇੰਗਲੈਂਡ (ਯੂ.ਕੇ.) ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਬਣ ਰਹੇ ਨੇ ਪ੍ਰੇਰਣਾ ਸਰੋਤ
(ਸੱਚ ਕਹੂੰ ਨਿਊਜ਼) ਲੰਦਨ। ਡੇਰਾ ਸੱਚਾ ਸੌਦਾ ਸਰਸਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਦੇਸ਼-ਵਿਦੇਸ਼ ’ਚ 142 ਮਾਨਵਤਾ ਭਲਾਈ ਦੇ ਕਾਰਜ ਬੜੇ ਹੀ ਉਤਸ਼ਾਹ ਨਾਲ ਕੀਤੇ ਜਾ ਰਹੇ ਹਨ।
ਸਾਧ-ਸੰਗਤ ਇੰਗਲੈਂਡ (ਯੂ.ਕੇ) ਵੱਲੋਂ ਇਨ੍ਹਾਂ ਮਾਨਵਤਾ ਭਲਾਈ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲਿਆ ਜਾ ਰਿਹਾ ਹੈ। ਜ਼ਿੰਮੇਵਾਰ ਸੇਵਾਦਾਰਾਂ ਵੱਲੋਂ ਜਿਵੇਂ ਹੀ ਸਾਧ-ਸੰਗਤ ਨੂੰ ਕਿਸੇ ਮਾਨਵਤਾ ਭਲਾਈ ਦੇ ਕਾਰਜ ਲਈ ਸੱਦਾ ਦਿੱਤਾ ਜਾਂਦਾ ਹੈ ਤਾਂ ਮਾਨਵਤਾ ਦੇ ਪੁਜਾਰੀ ਇਹ ਸੇਵਾਦਾਰ ਮੀਲਾਂ ਦੀ ਦੂਰੀ ਤੈਅ ਕਰਕੇ ਬੜੀ ਸ਼ਿੱਦਤ ਨਾਲ ਆਪਣਾ ਸਹਿਯੋਗ ਦੇਣ ਲਈ ਪੁੱਜ ਜਾਂਦੇ ਹਨ। ਪੂਜਨੀਕ ਗੁਰੂ ਜੀ ਦੇ ਲਾਈਵ ਪ੍ਰੋਗਰਾਮ ਦੌਰਾਨ ਸਾਧ-ਸੰਗਤ ਇੰਗਲੈਂਡ ਦੇ ਜ਼ਿੰਮੇਵਾਰ ਸੇਵਾਦਾਰਾਂ ਨੇ ਪੂਜਨੀਕ ਗੁਰੂ ਜੀ ਨੂੰ ਪਿਛਲੇ 5 ਸਾਲਾਂ ਦੌਰਾਨ ਕੀਤੇ ਗਏ ਮਾਨਵਤਾ ਭਲਾਈ ਦੇ ਕਾਰਜਾਂ ਅਤੇ ਮਿਲੇ ਪ੍ਰਸ਼ੰਸਾ ਪੱਤਰਾਂ ਬਾਰੇ ਦੱਸਿਆ।
ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਹੋਰ ਹਿੰਮਤ ਨਾਲ ਅੱਗੇ ਤੋਂ ਵਧ-ਚੜ੍ਹ ਕੇ ਇਨ੍ਹਾਂ ਮਾਨਵਤਾ ਭਲਾਈ ਕਾਰਜਾਂ ਨੂੰ ਅੰਜਾਮ ਦੇਣ ਲਈ ਪ੍ਰੇਰਿਤ ਕੀਤਾ। ਇਸ ਸਬੰਧੀ ਜਦੋਂ ਜ਼ਿੰਮੇਵਾਰ ਸੇਵਾਦਾਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ 5 ਸਾਲਾਂ ’ਚ ਸਾਧ-ਸੰਗਤ ਵੱਲੋਂ ਬਹੁਤ ਸਾਰੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਗਏ ਹਨ। ਪੂਜਨੀਕ ਗੁਰੂ ਜੀ ਵੱਲੋਂ ਜੋ ਵੀ ਕਾਰਜ ਨਵੇਂ ਸ਼ੁਰੂ ਕੀਤੇ ਜਾ ਰਹੇ ਹਨ ਉਨ੍ਹਾਂ ਨੂੰ ਵੀ ਐਡਮ ਬਲਾਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੀਤਾ ਜਾਵੇਗਾ।
ਸਫਾਈ ਅਭਿਆਨ :
ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਲਈ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਹੋ ਪਿ੍ਰਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਤਹਿਤ ਸੇਵਾਦਾਰਾਂ ਵੱਲੋਂ ਪਿਛਲੇ 5 ਸਾਲਾਂ ’ਚ ਹੁਣ ਤੱਕ 194 ਸਫਾਈ ਅਭਿਆਨ ਚਲਾਏ ਗਏ ਹਨ, ਜਿਸ ’ਚ ਸਾਧ-ਸੰਗਤ ਵੱਲੋਂ 6119 ਬੈਗ ਕਚਰੇ ਦੇ ਭਰ ਕੇ 69 ਟਨ ਕੂੜਾ ਕੱਢਿਆ ਗਿਆ ਹੈ ਸਾਧ ਸੰਗਤ ਵੱਲੋਂ ਇਹ ਸਫ਼ਾਈ ਅਭਿਆਨ ਲੰਦਨ, ਬਰਮਿੰਘਮ ਅਤੇ ਹੋਰ ਥਾਂਵਾਂ ਤੇ ਚਲਾਏ ਗਏ ਸਨ ਜ਼ਿਕਰਯੋਗ ਹੈ ਕਿ ਸਾਧ-ਸੰਗਤ ਵੱਲੋਂ ਇੱਕ ਦਿਨ ਵਿਚ 3 ਜਾਂ 4 ਥਾਂਵਾਂ ਤੇ ਵੀ ਸਫਾਈ ਅਭਿਆਨ ਚਲਾਏ ਗਏ ਸਨ।
ਨੇਚਰ ਕੈਂਪੇਨ:
ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਵਿਚ ਸਭ ਤੋਂ ਵੱਡਾ ਯੋਗਦਾਨ ਪੌਦਾ ਰੋਪਣ (ਨੇਚਰ ਕੈਂਪੇਨ) ਤਹਿਤ ਸਾਧ-ਸੰਗਤ ਵੱਲੋਂ 2017 ’ਚ 3250, 2018 ’ਚ 162, 2019 ’ਚ 7513, 2020 ’ਚ 2642, 2021 ’ਚ 818 ਅਤੇ 2022 ’ਚ ਹੁਣ ਤੱਕ 3340 ਪੌਦਿਆਂ ਸਮੇਤ ਕੁੱਲ 17,725 ਪੌਦੇ ਲਾਏ ਜਾ ਚੁੱਕੇ ਹਨ।
ਟ੍ਰਿਊ ਬਲੱਡ ਪੰਪ :
ਖ਼ੂਨ ਬਿਨ ਜਾਨੇ ਨਾ ਦੇਂਗੇ ਜਿੰਦਗੀ ਤਹਿਤ ਟਿ੍ਰਊ ਬਲੱਡ ਪੰਪ ਸਿਰਫ ਭਾਰਤ ਹੀ ਨਹੀਂ ਦੇਸ਼-ਵਿਦੇਸ਼ ’ਚ ਆਪਣੀ ਵਿਸ਼ੇਸ਼ ਪਛਾਣ ਬਣਾਏ ਹੋਏ ਹਨ ਸਾਧ-ਸੰਗਤ ਵੱਲੋਂ 2017 ’ਚ 21, 2018 ’ਚ 14, 2019 ’ਚ 28, 2020 ’ਚ 11, 2021 ’ਚ 10 ਤੇ 2022 ’ਚ ਹੁਣ ਤੱਕ 12 ਯੂਨਿਟ ਖ਼ੂਨਦਾਨ ਸਮੇਤ ਕੁੱਲ 96 ਯੂਨਿਟ ਖ਼ੂਨਦਾਨ ਕੀਤਾ ਜਾ ਚੁੱਕਿਆ ਹੈ।
ਆਸ਼ਿਆਨਾ ਮੁਹਿੰਮ: ਆਪਣੇ ਦੇਸ਼ ਭਾਰਤ ਵਿਚ ਰਹਿੰਦੇ ਜ਼ਰੂਰਤਮੰਦ ਲੋਕਾਂ ਦੀ ਅਵਾਜ਼ ਜਦੋਂ ਹੀ ਵਿਦੇਸ਼ ’ਚ ਬੈਠੇ ਸੇਵਾਦਾਰਾਂ ਕੋਲ ਪਹੁੰਚਦੀ ਹੈ ਤਾਂ ਉਹ ਜ਼ਰੂਰਤਮੰਦਾਂ ਦੀ ਮੱਦਦ ਕਰਨ ’ਚ ਕਦੇ ਵੀ ਪਿੱਛੇ ਨਹੀਂ ਹਟਦੇ ਆਸ਼ਿਆਨਾ ਮੁਹਿੰਮ ਤਹਿਤ ਸਾਧ ਸੰਗਤ ਵੱਲੋਂ 2 ਜ਼ਰੂਰਤਮੰਦ ਪਰਿਵਾਰਾਂ ਨੂੰ ਪੂਰੇ ਘਰ ਬਣਾ ਕੇ ਦਿੱਤੇ ਗਏ ਹਨ।
ਫੂਡ ਬੈਂਕ : ਅੱਜ ਦੇ ਭੌਤਿਕਾਦਾਵੀ ਯੁੱਗ ’ਚ ਜਦੋਂ ਮਹਿੰਗਾਈ ਨੇ ਸਰਦੇ-ਪੁੱਜਦੇ ਘਰਾਂ ਦਾ ਕਚੂੰਮਰ ਕੱਢ ਰੱਖਿਆ ਹੈ ਤਾਂ ਆਮ ਲੋਕਾਂ ਲਈ ਆਪਣਾ ਗੁਜ਼ਾਰਾ ਕਰਨਾ ਬੜਾ ਮੁਸ਼ਕਿਲ ਹੋਇਆ ਪਿਆ ਹੈ ਜਰੂਰਤਮੰਦ ਲੋਕਾਂ ਦੀ ਭਾਲ ਕਰਕੇ ਸਾਧ-ਸੰਗਤ ਵੱਲੋਂ 2020 ’ਚ 2, 2021 ’ਚ 5 ਅਤੇ 2022 ’ਚ ਹੁਣ ਤੱਕ 13 ਅਤੇ ਕੁੱਲ 20 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਹੈ
ਇਸ ਤੋਂ ਇਲਾਵਾ ਸਾਧ-ਸੰਗਤ ਵੱਲੋਂ ਕੋਵਿਡ-19 ਦੌਰਾਨ ਜ਼ਰੂਰਤਮੰਦਾਂ ਨੂੰ ਮਾਸਕ ਅਤੇ ਲੋੜਵੰਦ ਅਪੰਗਾਂ ਨੂੰ 7 ਵੀਲ੍ਹਚੇਅਰਾਂ ਵੀ ਦਿੱਤੀਆਂ ਗਈਆਂ ਹਨ
ਸਫਾਈ ਅਭਿਆਨ ਅਤੇ ਪੌਦੇ ਲਾਉਣ ਲਈ ਸਾਧ-ਸੰਗਤ ਨੂੰ ਮਿਲੇ ਪ੍ਰਸ਼ੰਸਾ ਪੱਤਰ
ਲੰਦਨ ਬੋਰੋ ਆਫ ਰੈੱਡਬਿ੍ਰਜ, ਨਿਊਹੈਮ ਲੰਦਨ ਦੇ ਕਾਊਂਸਲਰ ਸਲੀਮ ਪਾਟੇਲ, ਨਿਊਹੈਮ ਲੰਦਨ ਮੈਨਰ ਪਾਰਕ ਕਮਿਊਨਿਟੀ ਨੇਬਰਹੁੱਡ, ਸੀਨੀਅਰ ਰੇਂਜਰ ਵੈਨੇਸਾ ਹੈਂਪਟਨ ਈਲਿੰਗ ਕਾਉਂਸਿਲ, ਕੈਥੀ ਸਵਿਫਟ ਗਰੁੱਪ ਲੀਡਰ ਲੇਜਰ ਕੈਨ ਈਲਿੰਗ ਰੈਜੀਡੈਂਟਸ ਵੱਲੋਂ ਸਾਧ-ਸੰਗਤ ਨੂੰ ਸਫ਼ਾਈ ਅਭਿਆਨ ਕਰਨ ਲਈ ਸਨਮਾਨਿਤ ਕਰਦਿਆਂ ਡੇਰਾ ਸੱਚਾ ਸੌਦਾ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਨਾਮ ਪ੍ਰਸੰਸ਼ਾ ਪੱਤਰ ਦਿੱਤੇ ਗਏ ਹਨ ਇਸ ਤੋਂ ਇਲਾਵਾ ਪੌਦੇ ਲਾਉਣ ਲਈ ਦ ਬਰਮਿੰਘਮ ਸਿਵਿਕ ਸੁਸਾਇਟੀ, ਸਿਟੀ ਆਫ਼ ਬਰਮਿੰਘਮ (ਬਰਮਿੰਘਮ ਟਰੀਜ਼ ਫਾਰ ਲਾਈਫ) ਅਤੇ ਸਾਊਥਾਲ ਟਰਾਂਜਿਸ਼ਨ ਦੇ ਅਧਿਕਾਰੀ ਮਨੀ ਢਾਂਡਾ ਵੱਲੋਂ ਪ੍ਰਸ਼ੰਸਾ ਪੱਤਰ ਜਾਰੀ ਕੀਤੇ ਗਏ ਸੇਵਾਦਾਰਾਂ ਵੱਲੋਂ ਕੀਤੇ ਗਏ ਮਾਨਵਤਾ ਭਲਾਈ ਦੇ ਕਾਰਜਾਂ ਦੀ ਇੱਥੋਂ ਦੇ ਮੂਲ ਨਾਗਰਿਕਾਂ ਵੱਲੋਂ ਭਰਪੂਰ ਪ੍ਰਸੰਸ਼ਾ ਕੀਤੀ ਗਈ ਅਤੇ ਉਨ੍ਹਾਂ ਪੂਜਨੀਕ ਗੁਰੂ ਜੀ ਦਾ ਥੈਂਕਸ ਵੀ ਕੀਤਾ।
ਕੈਂਸਰ ਪੀੜਿਤਾਂ ਲਈ ਕੀਤੇ ਵਾਲ ਦਾਨ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਸੇਵਾਦਾਰ ਭੈਣ ਕਿਰਨ ਇੰਸਾਂ ਪੁੱਤਰੀ ਮੁਲਖ ਰਾਜ ਇੰਸਾਂ ਵਾਸੀ ਲੰਦਨ ਵੱਲੋਂ ਕੈਂਸਰ ਪੀੜਿਤਾਂ ਦੀ ਮੱਦਦ ਲਈ ਲਿਟਲ ਪਿ੍ਰੰਸੇਜ ਟਰੱਸਟ ਦੇ ਜਰੀਏ ਆਪਣੇ ਵਾਲ ਦਾਨ ਕੀਤੇ ਗਏ ਇਸ ਮੌਕੇ ਸੋਸਾਇਟੀ ਵੱਲੋਂ ਸੇਵਾਦਾਰ ਭੈਣ ਦੀ ਹੌਂਸਲਾ ਅਫ਼ਜਾਈ ਕਰਦਿਆਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਯੂਕੇ ਦੇ ਨਾਂਅ ਪ੍ਰਸ਼ੰਸਾ ਪੱਤਰ ਜਾਰੀ ਕੀਤਾ ਗਿਆ ਸੰਸਥਾ ਨੇ ਸੇਵਾਦਾਰ ਭੈਣ ਵੱਲੋਂ ਕੀਤੇ ਗਏ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ