ਟੀਵੀ ਚੈਨਲਾਂ ’ਤੇ ਬਹਿਸ ਦੀ ਸਾਰਥਿਕਤਾ ’ਤੇ ਸਵਾਲ

debate

ਟੀਵੀ ਚੈਨਲਾਂ ’ਤੇ ਬਹਿਸ ਦੀ ਸਾਰਥਿਕਤਾ ’ਤੇ ਸਵਾਲ

ਪਿਛਲੀ ਦਿਨੀਂ ਸੁਪਰੀਮ ਕੋਰਟ ਦੇ ਬੈਚ ਨੇ ਬੀਜੇਪੀ ਦੇ ਸਾਬਕਾ ਬੁਲਾਰੇ ਨੁਪੂਰ ਸ਼ਰਮਾ ਬਾਰੇ ਜੋ ਟਿੱਪਣੀਆਂ ਕੀਤੀਆਂ ਉਨ੍ਹਾਂ ਤੋਂ ਬਾਅਦ ਟੀਵੀ ਚੈੱਨਲਾਂ ’ਤੇ ਕਰਵਾਈਆਂ ਜਾਣ ਵਾਲੀਆਂ ਬਹਿਸਾਂ ਦੀ ਸਾਰਥਿਕਤਾ ’ਤੇ ਨਵੇਂ ਸਿਰੇ ਤੋਂ ਵਿਚਾਰ ਸ਼ੁਰੂ ਹੋ ਗਿਆ ਹੈ ਅਸਲ ’ਚ ਜਿਸ ਚੈਨਲ ’ਤੇ ਨੁਪੂਰ ਨੇ ਬਿਆਨ ਦਿੱਤਾ ਉਸ ਦੀ ਵੀ ਜਿੰਮੇਵਾਰੀ ਤੈਅ ਹੋਣੀ ਚਾਹੀਦੀ ਸੀ ਕਿਹਾ ਜਾਂਦਾ ਹੈ ਕਿ ਬਹਿਸ ’ਚ ਮੁਸਲਿਮ ਪਾਲੀਟਿਕਲ ਕਾਊਂਸਿਲ ਆਫ਼ ਇੰਡੀਆ ਦੇ ਪ੍ਰਧਾਨ ਤਸਲੀਮ ਰਹਿਮਾਨੀ ਅਤੇ ਜਾਮੀਆ ਮਿਲਿਆ ਇਸਲਾਮੀਆ ’ਚ ਇਸਲਾਮਿਕ ਸਟਡੀਜ ਡਿਪਾਰਟਮੈਂਟ ਦੇ ਪ੍ਰੋਫੈਸਰ ਜੁਨੈਦ ਹਾਰਿਸ ਵੀ ਭਾਗ ਲੈ ਰਹੇ ਸਨ ਬਹਿਸ ਦੌਰਾਨ ਰਹਿਮਾਨੀ ਅਤੇ ਨੁਪੂਰ ਸ਼ਰਮਾ ਵਿਚਕਾਰ ਬਹਿਸ ਕਾਫ਼ੀ ਤਿੱਖੀ ਹੋ ਗਈ

ਬਹਿਸ ਦੌਰਾਨ ਬੀਜੇਪੀ ਬੁਲਾਰੇ ਨੇ ਇਹ ਵੀ ਕਿਹਾ ਕਿ ਲੋਕ ਲਗਾਤਾਰ ਹਿੰਦੂ ਧਰਮ ਦਾ ਮਜਾਕ ਉਡਾ ਰਹੇ ਹਨ ਅਤੇ ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਉਹ ਵੀ ਦੂਜੇ ਧਰਮਾਂ ਦਾ ਮਜਾਕ ਉਡਾ ਸਕਦੀ ਹੈ ਬਹਿਸ ’ਚ ਬੈਠੇ ਮੌਲਾਨਾ ਦੇ ਉਕਸਾਉਣ ’ਤੇ ਸ਼ਰਮਾ ਆਪਾ ਖੋਹ ਬੈਠੀ ਅਤੇ ਉਨ੍ਹਾਂ ਨੇ ਵੀ ਉਸ ਸ਼ੈਲੀ ’ਚ ਜਵਾਬ ਦਿੱਤਾ

ਨੁਪੂਰ ਦੇ ਬਿਆਨ ਨਾਲ ਭਾਰਤ ਸਮੇਤ ਕਈ ਇਸਲਾਮੀ ਦੇਸ਼ਾਂ ’ਚ ਬਵਾਲ ਮੱਚ ਗਿਆ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਬੀਜੇਪੀ ਨੇ ਆਪਣੀ ਰਾਸ਼ਟਰੀ ਬੁਲਾਰਾ ਨੁਪੂਰ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਉਥੇ ਉਨ੍ਹਾਂ ਦੀ ਹਮਾਇਤ ’ਚ ਆਏ ਦਿੱਲੀ ਭਾਜਪਾ ਦੇ ਬੁਲਾਰੇ ਨਵੀਨ ਜਿੰਦਲ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਮੁਸਲਿਮ ਦੇਸ਼ਾਂ ਦੀ ਨਰਾਜ਼ਗੀ ਦੂਰ ਕਰਨ ਲਈ ਚੁੱਕੇ ਗਏ ਕੂਟਨੀਤਿਕ ਕਦਮਾਂ ਦਾ ਮਾਕੁਲ ਅਸਰ ਹੋਇਆ ਅਤੇ ਕੁਝ ਹੀ ਦਿਨਾਂ ’ਚ ਉਨ੍ਹਾਂ ਦਾ ਗੁੱਸਾ ਠੰਡਾ ਪੈ ਗਿਆ ਸਾਡੇ ਦੇਸ਼ ’ਚ ਸਿਆਸੀ ਕਾਰਨਾਂ ਕਰਕੇ ਵਿਰੋਧ ਦੀ ਚਿੰਗੜਾਈ ਭੜਕਾਈ ਜਾਂਦੀ ਰਹੀ ਹੈ

ਕਾਨਪੁਰ ਦੇ ਨਾਲ ਹੀ ਦੇਸ਼ ਦੇ ਕਈ ਸ਼ਹਿਰਾਂ ’ਚ ਮੁਸਲਿਮ ਭਾਈਚਾਰੇ ਵੱਲੋਂ ਜੁੰਮੇ ਦੀ ਨਮਾਜ਼ ਤੋਂ ਬਾਅਦ ਜਿਸ ਤਰ੍ਹਾਂ ਦਾ ਹੰਗਾਮਾ ਕੀਤਾ ਗਿਆ ਉਸ ਦੀ ਵਜ੍ਹਾ ਨਾਲ ਉਤੇਜਨਾ ਹੋਰ ਵਧੀ ਜਿਸ ਦਾ ਚਰਮ ਸਿਖਰ ਰਾਜਸਥਾਨ ਦੇ ਊਦੇਪੁਰ ’ਚ ਕਨੱ੍ਹਈਆ ਦੀ ਹੱਤਿਆ ਦੇ ਰੂਪ ’ਚ ਸਾਹਮਣੇ ਆਇਆ ਇਸ ਵਾਰਦਾਤ ਨਾਲ ਪੂਰੇ ਦੇਸ਼ ’ਚ ਗੁੱਸਾ ਹੈ ਉਦੈਪੁਰ ਦੀ ਤਰਜ਼ ’ਤੇ ਮਹਾਂਰਾਸ਼ਟਰ ’ਚ ਵੀ ਇੱਕ ਮਾਮਲਾ ਸਾਹਮਣੇ ਆਇਆ ਹੈ ਉਦੇਪੁਰ ਮਾਮਲੇ ਦੀ ਜਾਂਚ ਐਨਆਈਏ ਕਰ ਰਹੀ ਹੈ ਜਾਂਚ ਏਜੰਸੀਆਂ ਨੇ ਜੋ ਸੰਕੇਤ ਦਿੱਤੇ ਉਨ੍ਹਾਂ ਦੇ ਅਨੁਸਾਰ ਕਨੱ੍ਹਈਆ ਦੀ ਹੱਤਿਆ ਕੇਵਲ ਧਾਰਮਿਕ ਉਤੇਜਨਾ ਨਹੀਂ ਸਗੋਂ ਅੱਤਵਾਦੀ ਸਾਜਿਸ਼ ਦਾ ਨਤੀਜਾ ਸੀ, ਜਿਸ ਦੇ ਸਬੰਧ ਸੀਮਾਪਾਰ ਪਾਕਿਸਤਾਨ ਨਾਲ ਜੁੜੇ ਹਨ ਮੀਡੀਆ ਰਿਪੋਰਟਾਂ ਅਨੁਸਾਰ ਇਸ ਘਟਨਾ ਤੋਂ ਬਾਅਦ ਦੇਸ਼ ਦੇ ਕਈ ਦੂਜੇ ਸ਼ਹਿਰਾਂ ’ਚ ਉਸ ਤਰ੍ਹਾਂ ਦੀਆਂ ਧਮਕੀਆਂ ਦਿੱਤੇ ਜਾਣ ਦੀਆਂ ਖ਼ਬਰਾਂ ਆਉਣ ਲੱਗੀਆਂ ਜਿਹੋ ਜਿਹੀਆਂ ਕਨੱ੍ਹਇਆ ਨੂੰ ਦਿੱਤੀਆਂ ਗਈਆਂ ਸਨ

ਸੁਪਰੀਮ ਕੋਰਟ ਨੇ ਕਿਹਾ ਇਸ ਸਾਰੇ ਦਾ ਕਾਰਨ ਨੁਪੂਰ ਦਾ ਉਹ ਬਿਆਨ ਸੀ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਟੀਵੀ ’ਤੇ ਆ ਕੇ ਮਾਫ਼ੀ ਮੰਗਣ ਦੀ ਨਸੀਹਤ ਵੀ ਦਿੱਤੀ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਵੀ ਇਤਰਾਜ ਪ੍ਰਗਟ ਕੀਤਾ ਪਰ ਉਸ ਦੀ ਇਸ ਅਪੱਤੀ ’ਤੇ ਲੋਕਾਂ ਦਾ ਜਿਆਦਾ ਧਿਆਨ ਨਹੀਂ ਗਿਆ ਕਿ ਜਦੋਂ ਗਿਆਨਵਿਆਪੀ ਮਸਜਿਦ ਦਾ ਪ੍ਰਕਰਨ ਅਦਾਲਤ ’ਚ ਪੈਂਡਿੰਗ ਸੀ ਉਦੋਂ ਟੀਵੀ ਚੈਨਲ ਨੇ ਉਸ ’ਤੇ ਬਹਿਸ ਕਿਉਂ ਕਰਵਾਈ? ਨੁਪੂਰ ਦੇ ਵਕੀਲ ਦੇ ਇਹ ਕਹਿਣ ’ਤੇ ਕਿ ਉਨ੍ਹਾਂ ਨੂੰ ਬਹਿਸ ਦੌਰਾ ਉਕਸਾਇਆ ਗਿਆ ਤਾਂ ਜੱਜ ਸਾਹਿਬ ਨੇ ਕਿਹਾ ਕਿ ਉਨ੍ਹਾਂ ਨੂੰ ਟੀਵੀ ਐਂਕਰ ਖਿਲਾਫ਼ ਸ਼ਿਕਾਇਤ ਦਰਜ ਕਰਾਉਣੀ ਚਾਹੀਦੀ ਸੀ ਕੋਰਟ ਦੀ ਟਿੱਪਣੀ ਤੋਂ ਬਾਅਦ ਟੀਵੀ ਚੈਨਲਾਂ ਦੀ ਕਾਰਜਪ੍ਰਣਾਲੀ ’ਤੇ ਵਿਚਾਰ ਕਰਨ ਦੀ ਜ਼ਰੂਰਤ ਹੈ ਬੀਤੇ ਕਾਫ਼ੀ ਸਮੇਂ ਤੋਂ ਇਹ ਦੇਖਿਆ ਜਾ ਰਿਹਾ ਹੈ ਕਿ ਸਮਾਚਾਰ ਚੈੱਨਲਾਂ ’ਤੇ ਦਰਸ਼ਕ ਗਿਣਤੀ ’ਚ ਤੇਜ਼ੀ ਨਾਲ ਕਮੀ ਆਉਂਦੀ ਜਾ ਰਹੀ ਹੈ ਅਤੇ ਇਹ ਵੀ ਕਿ ਉਨ੍ਹਾਂ ਵੱਲੋਂ ਕਰਵਾਈ ਬਹਿਸ ਦੀ ਪ੍ਰਮਾਣਿਕਤਾ ਸਬੰਧੀ ਸ਼ੱਕ ਵਧਦਾ ਜਾ ਰਿਹਾ ਹੈ

ਅੱਜ ਕੱਲ੍ਹ ਸਾਡੇ ਚੈੱਨਲਾਂ ’ਤੇ ਹਰ ਬਹਿਸ ’ਚ ਪਾਰਟੀ ਬੁਲਾਰਿਆਂ ਨੂੰ ਬਿਠਾ ਦਿੱਤਾ ਜਾਂਦਾ ਹੈ ਉਹ ਮੂਲ ਵਿਸ਼ੇ ’ਤੇ ਤਰਕ-ਵਿਤਰਕ ਕਰਨ ਦੀ ਬਜਾਇ ਇੱਕ-ਦੂਜੇ ’ਤੇ ਬੇਲਗਾਮ ਹਮਲੇ ਕਰਦੇ ਹਨ ਉਨ੍ਹਾਂ ਦੇ ਮੂੰਹ ’ਚ ਜੋ ਵੀ ਆ ਜਾਂਦਾ ਹੈ, ਉਸ ਨੂੰ ਉਹ ਬੇਝਿਝਕ ਉਗਲ ਦਿੰਦੇ ਹਨ ਅਪਰੈਲ 2022 ’ਚ ਸੁਪਰੀਮ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਸੀ ਕਿ ਅਪਰਾਧਿਕ ਮੁਕੱਦਮਿਆਂ ਨਾਲ ਸਬੰਧਿਤ ਮਾਮਲਿਆਂ ’ਤੇ ਟੀਵੀ ਚੈਨਲਾਂ ’ਤੇ ਬਹਿਸ ਹੋਣਾ ‘ਅਪਰਾਧਿਕ ਨਿਆਂ ’ਚ ਦਖਲਅੰਦਾਜ਼ੀ ’ ਹੈ

ਜਸਟਿਸ ਲਲਿਤ ਅਤੇ ਪੀਐਸ ਨਰਸਿੰਨ੍ਹਾ ਦੀ ਬੈਂਚ ਨੇ ਕਿਹਾ ਅਪਰਾਧ ਨਾਲ ਸਬੰਧਿਤ ਸਾਰੇ ਮਾਮਲੇ ਹੋਰ ਕੋਈ ਵੀ ਵਿਸੇਸ਼ ਗੱਲ ਜੋ ਸਬੂਤ ਹੋ ਸਕਦੀ ਹੈ, ਇਹ ਕਾਨੂੰਨ ਦੀ ਅਦਾਲਤ ਵੱਲੋਂ ਨਿਪਟਾਇਆ ਜਾਣਾ ਚਾਹੀਦਾ ਹੈ, ਨਾ ਕਿ ਟੀਵੀ ਚੈਨਲ ਦੇ ਜਰੀਏ ਨਾਲ ’ ਦਰਅਸਲ ਸਾਡੇ ਟੀਵੀ ਨਿਊਜ ਨੂੰ ਇੱਕ ਬਿਮਾਰੀ ਹੋ ਗਈ ਹੈ ਅਤੇ ਉਹ ਬਿਮਾਰੀ ਇਹ ਹੈ ਉਸ ਦੇ ਨਿਊਜ ਐਂਕਰ ਖੁਦ ਹੀ ਖੁਦ ਨੂੰ ਖੁਦਾ ਸਮਝਣ ਲੱਗੇ ਹਨ ਕਈ ਵਾਰ ਅਸੀਂ ਦੇਖਦੇ ਹਾਂ ਕਿ ਮਾਮਲੇ ਦੀ ਸੁਣਵਾਈ ਕੋਰਟ ’ਚ ਸ਼ੁਰੂ ਹੀ ਨਹੀਂ ਹੁੰਦੀ ਹੈ ਕਿ ਸਾਡੇ ਨਿਊਜ ਐਂਕਰ ਖੁਦ ਹੀ ਜੱਜ ਬਣ ਕੇ ਫੈਸਲਾ ਤੱਕ ਸੁਣਾ ਦਿੰੰਦੇ ਹਨ ਟੀਵੀ ਨਿਊਜ ਐਂਕਰਾਂ ਦੀ ਇੱਕ ਨਹੀਂ ਸੈਂਕੜੇ ਅਜਿਹੀਆਂ ਮਿਸਾਲਾਂ ਹਨ ਜੋ ਇਹ ਦੱਸਣ ਲਈ ਕਾਫ਼ੀ ਹਨ ਕਿ ਅੱਜ ਅਸੀਂ ਨਿਊਜ ਦੀ ਬਜਾਇ ਨੌਟੰਕੀ ਕਰ ਰਹੇ ਹਾਂ

ਇਹ ਵੀ ਆਮ ਚਰਚਾ ਹੈ ਕਿ ਮੁੱਖ ਤੌਰ ’ਤੇ ਹਿੰਦੂ ਮੁਸਲਿਮ ਨਾਲ ਜੁੜੇ ਕਿਸੇ ਵੀ ਵਿਸ਼ੇ ’ਤੇ ਜਿਨ੍ਹਾਂ ਮਹਿਮਾਨਾਂ ਨੂੰ ਬੁਲਾਇਆ ਜਾਂਦਾ ਹੈ ਉਨ੍ਹਾਂ ਨੂੰ ਉਸ ਲਈ ਪੈਸੇ ਦਿੱਤੇ ਜਾਣ ਦੇ ਨਾਲ ਹੀ ਪੂਰੀ ਬਹਿਸ ਦੀ ਪਟਕਥਾ ਪਹਿਲਾਂ ਤੈਅ ਕਰ ਲਈ ਜਾਂਦੀ ਹੈ ਜੋ ਲੋਕ ਟੀਵੀ ਦੇ ਪਰਦੇ ’ਤੇ ਇੱਕ ਦੂਜੇ ’ਤੇ ਹਮਲਾ ਕਰਨ ਤੱਕ ਦਾ ਦਿਖਾਵਾ ਕਰਦੇ ਹਨ

ਉਹ ਬਹਿਸ ਖਤਮ ਹੋਣ ਤੋਂ ਬਾਅਦ ਇੱਕਠੇ ਬੈਠ ਕੇ ਚਾਹ ਪੀਂਦੇ ਅਤੇ ਅਕਸਰ ਇੱਕ ਹੀ ਵਾਹਨ ’ਚ ਜਾਂਦੇ ਹੋਏ ਦਿਖਾਈ ਦਿੰਦੇ ਹਨ ਨੁਪੂਰ ਸ਼ਰਮਾ ਦੇ ਮਾਮਲੇ ’ਚ ਕੁੱਲ ਮਿਲਾ ਕੇ ਜੋ ਨਤੀਜਾ ਸਾਹਮਣੇ ਆ ਰਿਹਾ ਹੈ ਉਸ ਅਨੁਸਾਰ ਟੀਵੀ ਚੈਨਲਾਂ ਦਾ ਕਾਰੋਬਾਰੀ ਰਵੱਇਆ ਦੇਸ਼ ’ਚ ਕਈ ਵਿਵਾਦਾਂ ਦਾ ਕਾਰਨ ਬਣਦਾ ਜਾ ਰਿਹਾ ਹੈ ਉਸ ਨਿਗ੍ਹਾ ਨਾਲ ਦੇਖੀਏ ਤਾਂ ਦੂਰਦਰਸ਼ਨ ਅਤੇ ਲੋਕਸਭਾ ਟੀਵੀ ’ਤੇ ਹੋਣ ਵਾਲੀਆਂ ਚਰਚਾਵਾਂ ’ਚ ਕਿਤੇ ਜਿਆਦਾ ਗੰਭੀਰ ਅਤੇ ਤੱਥਤਾਮਕ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਪਰ ਨਿੱਜੀ ਚੈਨਲ ਕਾਰੋਬਾਰੀ ਦ੍ਰਿਸ਼ਟੀਕੋਣ ਨਾਲ ਬਹਿਸ ਆਦਿ ਕਰਵਾਉਂਦੇ ਹਲ

ਉਨ੍ਹਾਂ ਦਾ ਮੁੱਖ ਮਕਸਦ ਦਰਸ਼ਕਾਂ ਨੂੰ ਵਿਆਰਥ ਦੀ ਗੱਲਾਂ ’ਚ ਉਲਝਾ ਕੇ ਜਿਆਦਾ ਤੋਂ ਜਿਆਦਾ ਇਸਤਿਹਾਰ ਬਟੋਰਨਾ ਹੈ ਜਿਸ ਲਈ ਸਨਸਨੀ ਫੈਲਾਉਣਾ ਜ਼ਰੂਰੀ ਹੁੰਦਾ ਹੈ ਹਮਲੇ ਦੇ ਪਿੱਛੇ ਵੀ ਇਹੀ ਵਜ੍ਹਾ ਸਮਝ ’ਚ ਆਉਂਦੀ ਹੈ ਨਿਸਚਿਤ ਹੀ ਮੀਡੀਆ ਇਸ ਖੇਡ ਲਈ ਇੱਕ ਸਰਲ ਮੰਚ ਮੁਹੱਇਆ ਕਰਾਉਂਦਾ ਹੈ, ਪਰ ਟੀਵੀ ਸਟੂਡੀਓ ਕੋਈ ਅਜਿਹਾ ਚੂੰਬਕੀ ਖੇਤਰ ਨਹੀਂ ਹੁੰਦਾ ਜਿੱਥੇ ਸਾਡੀ ਬੁੱਧੀ ਵਿਵੇਕ ਦਾ ਹਰਨ ਹੋ ਜਾਵੇ

ਆਖ਼ਰ ਸਾਡੇ ਆਗੂ ਹੀ ਜਨਤਕ ਸਲਾਹਾਂ ਨੂੰ ਜਿਆਦਾ ਖੁਸ਼ਹਾਲ ਬਣਾਉਣ ਦੀ ਆਪਣੀ ਜਿੰਮੇਵਾਰੀ ਕਿਉਂ ਨਹੀਂ ਸਮਝਦੇ? ਸਾਨੂੰ ਬੁੱਧੀ ਵਿਵੇਕ ਨਾਲ ਤਰਕ ਤੇ ਤੱਥਾਂ ਦੇ ਆਧਾਰ ਤੇ ਬਹਿਸ ਕਰਨੀ ਚਾਹੀਦੀ ਹੈ ਨਾ ਕਿ ਫੌਕੀ ਪ੍ਰਸਿੱਧੀ ਲਈ ਸਾਨੂੰ ਖੁੱਲ੍ਹੇ ਵਿਚਾਰਾਂ ਦਾ ਹੋਣਾ ਚਾਹੀਦਾ ਹੈ, ਤੰਗ ਸੋਚ ਵਾਲਾ ਨਹੀਂ ਸੁਪਰੀਮ ਕੋਰਟ ਦੇ ਬੈਚ ਨੇ ਜਿੰਨੀ ਫਟਕਾਰ ਨੁਪੂਰ ਨੂੰ ਲਾਈ ਉਸ ਤੋਂ ਜਿਆਦਾ ਜ਼ਰੂਰੀ ਉਸ ਚੈਨਲ ਪ੍ਰਤੀ ਵੀ ਵੀ ਜਿਸਨੇ ਇਸ ਦੀ ਜ਼ਮੀਨ ਤਿਆਰ ਕੀਤੀ ਚੰਗਾ ਹੋਵੇ ਕਿ ਟੀਵੀ ਚੈਨਲ ਆਪਸੀ ਮੁਕਾਬਲੇ ਦੇ ਬਾਵਜੂਦ ਇਸ ਤਰ੍ਹਾਂ ਦੇ ਵਿਵਾਦਾਂ ਨੂੰ ਰੋਕਣ ਬਾਰੇ ’ਚ ਉਦਾਹਰਨ ਪੇਸ਼ ਕਰਨ

ਕਿਉਂਕਿ ਸਰਕਾਰ ਇਸ ’ਚ ਸਖਤਾਈ ਕਰੇਗੀ ਤਾਂ ਪ੍ਰਗਟਾਵੇ ਦੀ ਅਜ਼ਾਦੀ ਦਾ ਉਲੰਘਣ ਦਾ ਰੋਣਾ ਸ਼ੁਰੂ ਹੋ ਜਾਵੇਗਾ ਉਥੇ ਸਿਆਸੀ ਪਾਰਟੀਆਂ ਅਤੇ ਆਗੂਆਂ, ਵਿਸੇਸ਼ ਤੌਰ ’ਤੇ ਸੱਤਾ ’ਚ ਬੈਠੇ ਲੋਕਾਂ ਦਾ ਇਹ ਫ਼ਰਜ ਬਣਦਾ ਹੈ ਕਿ ਉਹ ਇਲੈਕਟ੍ਰਾਨਿਕ ਮੀਡੀਆ ਨੂੰ ਫਾਲਤੂ ਮਹੱਤਵ ਦੇਣਾ ਬੰਦ ਕਰਨ ਜੋ ਦਿਖਦਾ ਹੈ ਕਿ ਉਹ ਵਿਕਦਾ ਹੈ, ਵਾਲੀ ਧਾਰਨਾ ਨੂੰ ਤਿਆਗ ਕੇ ਜੋ ਦਿਖਾਇਆ ਜਾਵੇ ਉਹ ਪ੍ਰਮਾਣਿਕ ਹੋਵੇ, ਵਾਲੀ ਮਾਨਸਿਕਤਾ ਵਿਕਸਿਤ ਕਰਨੀ ਹੋਵੇਗੀ

ਰਾਜੇਸ਼ ਮਾਹੇਸ਼ਵਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ