ਸ਼੍ਰੀਗੰਗਾਨਗਰ ‘ਚ ਹੜ੍ਹ ਵਰਗੇ ਹਾਲਾਤ, ਸੜਕਾਂ ’ਹੋਈਆਂ ਜਲ-ਥਲ

Rj-Ok-696x391

ਸ੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। ਸਾਵਣ ਦੀ ਸ਼ੁਰੂਆਤ ਦੇ ਨਾਲ ਹੀ ਬੀਤੀ ਰਾਤ ਤੋਂ ਹੋ ਰਹੀ ਤੇਜ਼ ਮੀਂਹ ਕਾਰਨ ਸ਼ਹਿਰ ਜਲ-ਥਲ ਹੋ ਗਿਆ ਹੈ। ਸ਼ਹਿਰ ਦੀਆਂ ਸੜਕਾਂ ਨੇ ਦਰਿਆਵਾਂ ਦਾ ਰੂਪ ਧਾਰਨ ਕਰ ਲਿਆ ਹੈ ਤਾਂ ਸੀਵਰੇਜ਼ ਓਵਰ ਫਲੋਅ ਹੋਣ ਕਾਰਨ, ਉਨ੍ਹਾਂ ਦਾ ਵੀ ਬੁਰਾ ਹਾਲ ਹੈ। ਉੱਥੋਂ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਿਤੀ ਇਹ ਹੈ ਕਿ ਕਈ ਲੋਕਾਂ ਦੇ ਵਾਹਨ ਇਨ੍ਹਾਂ ਚ ਫਸ ਕੇ ਨੁਕਸਾਨੇ ਗਏ ਹਨ।

ਸ਼ਹਿਰ ਦੇ ਗਊਸ਼ਾਲਾ ਮਾਰਗ ‘ਤੇ ਭਰੇ ਪਾਣੀ ‘ਚ ਇਕ ਆਟੋ ਰਿਕਸ਼ਾ ਚਾਲਕ ਵੱਲੋਂ ਕੀਤੇ ਗਏ ਡਾਂਸ ਦੀ ਵੀਡੀਓ ‘ਚ ਵਿਕਾਸ ਦਾ ਖੁਲਾਸਾ ਹੁੰਦਾ ਨਜ਼ਰ ਆ ਰਿਹਾ ਹੈ। ਲੋਕ ਵਿਕਾਸ ਨੂੰ ਤਰਸ ਰਹੇ ਹਨ ਤਾਂ ਜੋ ਪਾਣੀ ਦੀ ਨਿਕਾਸੀ ਹੋ ਸਕੇ ਅਤੇ ਹਰ ਵਾਰ ਦੀ ਤਰ੍ਹਾਂ ਸ਼ਹਿਰ ਦੇ ਲੋਕ ਨੁਮਾਇੰਦੇ ਕੁੰਭਕਰਨ ਦੀ ਨੀਂਦ ਸੁੱਤੇ ਪਏ ਹਨ। ਮੀਂਹ ਦੇ ਨਾਲ-ਨਾਲ ਹੁੰਮਸ ਨਾਲ ਜੂਝ ਰਹੇ ਲੋਕਾਂ ਨੂੰ ਰਾਹਤ ਮਿਲੀ, ਤਾਂ ਗਲੀਆਂ ‘ਚ ਬਰਸਾਤ ਦਾ ਪਾਣੀ ਭਰ ਜਾਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਵੀ ਸਾਹਮਣਾ ਕਰਨਾ ਪਿਆ |

ਹਾਲਾਤ ਇਹ ਹਨ ਕਿ ਸਫ਼ਰ ਕਰਨਾ ਔਖਾ ਹੋ ਗਿਆ, ਅੰਡਰਬ੍ਰਿਜ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਆਪਣੇ ਰਸਤਿਆਂ ਵੱਲ ਆਉਣ-ਜਾਣ ਵਿੱਚ ਵੀ ਕਾਫੀ ਪ੍ਰੇਸ਼ਾਨੀ ਹੋਈ। ਸ਼ਹਿਰ ਦੇ ਸੁਖਦਿਆਲ ਸਰਕਲ ਮਾਰਗ, ਰਵਿੰਦਰਾ ਮਾਰਗ ਗਗਨ ਮਾਰਗ, ਜੱਸਾ ਸਿੰਘ ਰਾਮਗੜ੍ਹੀਆ ਮਾਰਗ, ਪੁਰਾਣੀ ਅਬਾਦੀ ਏਰੀਆ ਰੋਡ ਦੇ ਐੱਸਐੱਸਬੀ ਰੋਡ ਦੇ ਇਲਾਕੇ ਦੀਆਂ ਸਾਰੀਆਂ ਸੜਕਾਂ ਪਾਣੀ ਨਾਲ ਭਰ ਗਈਆਂ।

rain

ਵਾਹਨ ਪਾਣੀ ’ਚ ਰੂੜੇ

ਹਨੂੰਮਾਨਗੜ੍ਹ ਰੋਡ ਹਰ ਵਾਰ ਦੀ ਤਰ੍ਹਾਂ ਰਾਹਗੀਰਾਂ ਨੂੰ ਖਾਸ ਤੋਹਫਾ ਦੇ ਰਹੀ ਸੀ, ਉਨ੍ਹਾਂ ਦੇ ਵਾਹਨ ਖਰਾਬ ਹੋ ਰਹੇ ਸਨ, ਜਿਸ ਕਾਰਨ ਕਈ ਵਾਹਨ ਚਾਲਕ ਡਿੱਗ ਕੇ ਜ਼ਖਮੀ ਹੋ ਗਏ ਸਨ। ਖਬਰ ਦੇ ਲਿਖੇ ਜਾਣ ਤੱਕ ਮੀਂਹ ਪੈ ਰਿਹਾ ਸੀ ਅਤੇ ਸੜਕਾਂ ਪਾਣੀ ਨਾਲ ਡੁੱਬਿਆ ਹੋਈਆਂ ਸਨ। ਅੱਜ ਲਗਾਤਾਰ ਦੂਜੇ ਦਿਨ ਵੀ ਭਾਰੀ ਮੀਂਹ ਪੈ ਰਿਹਾ ਹੈ। ਦੁਪਹਿਰ 12:30 ਵਜੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸ਼ਹਿਰ ਪਾਣੀ ਵਿਚ ਡੁੱਬ ਗਿਆ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਚਾਰ ਫੁੱਟ ਪਾਣੀ ਭਰ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ