Saint Dr. MSG ਯੂਟਿਊਬ ’ਤੇ ਲਾਈਵ
ਬਰਨਾਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਲਾਈਵ ਦਰਸ਼ਨ ਦੇ ਕੇ ਸਾਧ-ਸੰਗਤ ਨੂੰ ਨਿਹਾਲ ਕਰ ਰਹੇ ਹਨ। ਵੱਡੀ ਗਿਣਤੀ ’ਚ ਸਾਧ-ਸੰਗਤ ਯੂਟਿਊਬ ਦੇ ਰਾਹੀਂ ਜੁੜ ਕੇ ਲਾਈਵ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰ ਰਹੀ ਹੈ। ਸਾਧ-ਸੰਗਤ ਨੱਚ ਗਾ ਕੇ ਖੁਸ਼ੀ ਮਨਾ ਰਹੀ ਹੈ। ਹਰ ਕੋਈ ਆਪਣੇ ਮੁਰਸ਼ਿਦ ਦੇ ਦਰਸ਼ਨ ਕਰਕੇ ਫੂਲੇ ਨਹੀਂ ਸਮਾ ਰਿਹਾ ਹੈ। ਹਰ ਰੋਜ਼ ਪੂਜਨੀਕ ਗੁਰੂ ਜੀ ਸੋਸ਼ਲ ਮੀਡੀਆ ‘ਤੇ ਸਾਧ-ਸੰਗਤ ਨੂੰ ਨਵਾਂ ਤੋਹਫਾ ਦਿੰਦੇ ਹਨ। ਆਓ, ਯੂਟਿਊਬ ‘ਤੇ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰੀਏ ਤੇ ਅਨਮੋਲ ਬਚਨਾਂ ਦਾ ਲਾਹਾ ਖੱਟੀਏ…
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ੁਰੂ ਕਰਵਾਏ ਦੋ ਨਵੇਂ ਮਾਨਵਤਾ ਭਲਾਈ ਕਾਰਜ
ਹਰ ਘਰ ’ਚ ਤਿਰੰਗਾ, ਦੇਸ਼ ਦੀ ਆਨ, ਬਾਨ ਤੇ ਸ਼ਾਨ ਨੂੰ ਉੱਚਾ ਰੱਖਣ ਦਾ ਪ੍ਰਣ
ਵੱਡੇ ਰਸਤਿਆਂ ਤੇ ਸ਼ਹਿਰਾਂ ’ਚ ਲਾਵਾਂਗੇ ਮੋਬਾਈਲ ਟਾਏਲੇਟ
ਬਰਨਾਵਾ। ਗੁਰੂ ਪੁੰਨਿਆ ਦਾ ਤਿਉਹਾਰ ਡੇਰਾ ਸੱਚਾ ਸੌਦਾ ਦੀ ਕਰੋੜਾਂ ਦੀ ਸਾਧ-ਸੰਗਤ ਨੇ ਆਨਲਾਈਨ ਪੂਰੇ ਉਤਸ਼ਾਹ, ਅਨੋਖੀ ਗੁਰੂ ਭਗਤੀ ਤੇ ਦੇਸ਼ ਭਗਤੀ ਨਾਲ ਮਨਾਇਆ। ਇਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੋ ਨਵੇਂ ਮਾਨਵਤਾ ਭਲਾਈ ਕਾਰਜ ਸ਼ੁਰੂ ਕਰਵਾਏ। ਜਿਨ੍ਹਾਂ ’ਚ ਸਾਧ-ਸੰਗਤ ਨੇ ਆਪਣੇ ਘਰਾਂ ’ਤੇ ਕੌਮੀ ਝੰਡਾ ‘ਤਿਰੰਗਾ’ ਸਥਾਪਿਤ ਕਰਨ ਦਾ ਪ੍ਰਣ ਲਿਆ। ਦੇਸ਼ ’ਚ ਸਵੱਛ ਭਾਰਤ ਮੁਹਿੰਮ ਨੂੰ ਗਤੀ ਦੇਣ ਲਈ ਹਾਈਵੇ ਤੇ ਵੱਡੇ ਸ਼ਹਿਰਾਂ ’ਚ ਮੋਬਾਇਲ ਟਾਇਲੇਟ ਦਾ ਪ੍ਰਬੰਧ ਕਰਨ ਦਾ ਪ੍ਰਣ ਲਿਆ। ਇਸ ਦੇ ਨਾਲ ਹੀ ਮਾਨਵਤਾ ਭਲਾਈ ਕਾਰਜਾਂ ਦੀ ਗਿਣਤੀ 142 ਪਹੁੰਚ ਗਈ ਹੈ।
ਬੁੱਧਵਾਰ ਸ਼ਾਮ ਗੁਰੂ ਪੁੰਨਿਆ ਮੌਕੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਹਜ਼ੂਰੀ ’ਚ ਦੇਸ਼-ਵਿਦੇਸ਼ ’ਚ ਸੈਂਕੜੇ ਥਾਵਾਂ ’ਤੇ ਡੇਰਾ ਸੱਚਾ ਸੌਦਾ ਦੀ ਕਰੋੜਾਂ ਸਾਧ-ਸੰਗਤ ਨੇ ਆਨਲਾਈਨ ਗੁਰੂ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਗੁਰੂ ਮਹਿਮਾ ਨੂੰ ਦਰਸ਼ਾਉਂਦੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ ਤੇ ਸਤਿਗੁਰੂ ’ਤੇ ਦ੍ਰਿੜ ਵਿਸ਼ਵਾਸ ਨੂੰ ਦਰਸਾਉਂਦੀ ਇੱਕ ਡਾਕਿਊਮੈਂਟਰੀ ਵੀ ਦਿਖਾਈ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ