ਇੱਕ ਬੱਚੇ ਦਾ ਲਓ ਪ੍ਰਣ
(ਸੱਚ ਕਹੂੰ ਨਿਊਜ਼) ਬਰਨਾਵਾ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਬ ਚੈਨਲ ’ਤੇ ਲਾਈਵ ਹੋ ਕੇ ਰੋਜ਼ਾਨਾ ਸਾਧ-ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ। ਪੂਜਨੀਕ ਗੁਰੂ ਜੀ ਆਬਾਦੀ ਦਿਵਸ ਮੌਕੇ ਆਬਾਦੀ ਕੰਟਰੋਲ ਕਰਨ ਦਾ ਸੰਦੇਸ਼ ਦਿੱਤਾ।
ਇਸ ਤੋਂ ਪਹਿਲਾਂ ਟਵਿੱਟਰ ਹੈਂਡਰ ’ਤੇ ਵਿਸ਼ਵ ਜਨ ਸੰਖਿਆ ਦਿਵਸ ਮੌਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਨ ਸੰਖਿਆ ਕੰਟਰੋਲ ਲਈ ਸੰਦੇਸ਼ ਦਿੱਤਾ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਆਪਣੇ ਟਵਿੱਟਰ ਹੈਂਡਰ ’ਤੇ ਇੱਕ ਟਵੀਟ ’ਚ ਲਿਖਿਆ ਕਿ ਕੁਦਰਤ ਚਮਤਕਾਰਿਕ ਰੂਪ ਨਾਲ ਸਾਰੀਆਂ ਪ੍ਰਜਾਤੀਆਂ ਨੂੰ ਸੰਤੁਲਿਤ ਕਰਦੀ ਹੈ। ਪਰ ਜਦੋਂ ਮਨੁੱਖ ਬੇਤਹਾਸ਼ਾ ਜਨ ਸੰਖਿਆ ਨਾਲ ਇਸ ਦਾ ਸ਼ੋਸ਼ਣ ਕਰਦਾ ਹੈ ਤਾਂ ਇਸ ਦਾ ਮਜ਼ਬੂਤ ਵਿਕਾਸ ਵਿੱਚ ਰੁਕਾਵਟ ਆਉੰਦੀ ਹੈ। ਇਸ ਵਿਸ਼ਵ ਜਨਸੰਖਿਆ ਦਿਵਸ ‘ਤੇ, ਆਓ ਕੇਵਲ ਇੱਕ ਬੱਚੇ ਨਾਲ ਸੰਤੁਸ਼ਟ ਰਹਿਣ ਦਾ ਪ੍ਰਣ ਕਰੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਸਾਡੇ ਕੋਲ ਮੌਜ਼ੂਦ ਇਨ੍ਹਾਂ ਸਾਧਨਾਂ ਦਾ ਆਨੰਦ ਲੈ ਸਕਣ।
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸ਼ੁੱਭ ਆਗਮਨ ਪੁਰਬ ਦੀ ਖੁਸ਼ੀ ’ਚ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਖੁਸ਼ੀ ’ਚ ਨਾਲ ਫੁੱਲੇ ਨਹੀਂ ਸਮਾ ਰਹੇ ਹਨ। ਸਾਧ-ਸੰਗਤ ਘਿਓ ਦੇ ਦੀਵੇ ਜਗਾ ਕੇ, ਮਠਿਆਈਆਂ ਵੰਡ ਕੇ, ਪੂਜਨੀਕ ਗੁਰੂ ਜੀ ਵੱਲੋਂ ਚਲਾਏ ਗਏ 139 ਮਾਨਵਤਾ ਭਲਾਈ ਦੇ ਕਾਰਜ ਜਿਵੇਂ ਲੋੜਵੰਦਾਂ ਨੂੰ ਰਾਸ਼ਨ, ਕੁਪੋਸ਼ਣ ਤੋਂ ਬਚਾਉਣ ਲਈ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਭੋਜ਼ਨ ਦੇ ਕੇ ਅਪਣੀ ਖੁਸ਼ੀ ਦਾ ਇਜਹਾਰ ਕਰ ਰਹੇ ਹਨ। ਸਾਧ-ਸੰਗਤ ਨੇ ਕਿਹਾ ਕਿ ਯੂ-ਟਿਊਬ ਅਤੇ ਇੰਸਟਾਗ੍ਰਾਮ ’ਤੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਦਰਸ਼ਨ ਕਰਕੇ ਅਤੇ ਸ਼ਬਦ ਸੁਣ ਕੇ ਜੋ ਖੁਸ਼ੀ ਮਿਲਦੀ ਹੈ, ਉਸ ਨੂੰ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਥੈਂਕਯੂ , ਥੈਂਕਯੂ ਡਾ. ਐਮਐਸਜੀ, ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ