ਬਰਸਾਤੀ ਪਾਣੀ ਹਲਕਾ ਵਿਧਾਇਕ ਅਤੇ ਨਾਭਾ ਕੌਂਸਲ ਪ੍ਰਸ਼ਾਸਨ ਲਈ ਬਣਿਆ ਚੁਣੌਤੀ
(ਤਰੁਣ ਕੁਮਾਰ ਸ਼ਰਮਾ) ਨਾਭਾ। ਬਰਸਾਤੀ (Rain) ਪਾਣੀ ਦੀ ਨਿਕਾਸੀ ਰਿਆਸਤੀ ਸ਼ਹਿਰ ਨਾਭਾ ਲਈ ਮੁੱਢਲੀ ਸਮੱਸਿਆਵਾਂ ਵਿੱਚ ਗਿਣੀ ਜਾਂਦੀ ਅਜਿਹੀ ਪ੍ਰਮੁੱਖ ਸਮੱਸਿਆ ਹੈ ਜਿਸ ਲਈ ਸੱਤਾਧਾਰੀ ਧਿਰ ਨੂੰ ਹਮੇਸਾ ਨਿਸ਼ਾਨੇ ‘ਤੇ ਰੱਖ ਲਿਆ ਜਾਂਦਾ ਹੈ। ਦੱਸਣਯੋਗ ਹੈ ਕਿ ਆਪ ਆਗੂਆਂ ਦੀ ਇੱਕ ਵੱਡੀ ਟੀਮ ਪਿਛਲੇ ਲਗਭਗ ਦੋ ਮਹੀਨਿਆਂ ਤੋਂ ਬੜੀ ਤੇਜ਼ੀ ਅਤੇ ਗੰਭੀਰਤਾ ਨਾਲ ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਵਿੱਚ ਗਲੀਆਂ ਨਾਲੀਆਂ ਅਤੇ ਵੱਡੇ ਨਾਲੇ ਦੀ ਸਫਾਈ ਕਾਰਜ ਵਿੱਚ ਰੁਝੀ ਹੋਈ ਹੈ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਫਾਈ ਕਾਰਜ ਕਥਿਤ ਰੂਪ ’ਚ ਸੁਚੱਜੇ ਢੰਗ ਨਾਲ ਕਰਵਾਏ ਜਾ ਰਹੇ ਹਨ। ਨਾ ਹੱਲ ਹੋਣ ਵਾਲੀ (Rain) ਬਰਸਾਤੀ ਪਾਣੀ ਦੀ ਸਮੱਸਿਆ ਨਾਲ ਰਿਆਸਤੀ ਸ਼ਹਿਰ ਨਾਭਾ ਵਾਸੀ ਮੌਸਮ ਦੇ ਮੁੱਢਲੇ ਪੜਾਅ ਵਿੱਚ ਵੀ ਦੋ ਚਾਰ ਹੋਣਾ ਸ਼ੁਰੂ ਹੋ ਗਏ ਹਨ।
ਸ਼ਹਿਰ ’ਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਕਰਨਾ ਪਿਆ ਪ੍ਰੇਸ਼ਾਨੀ ਦਾ ਸਾਹਮਣਾ
ਬੀਤੇ ਸ਼ਾਮ ਮਿੰਟਾਂ ਵਿੱਚ ਵਰ੍ਹੀ ਮਾਮੂਲੀ ਬਾਰਿਸ਼ (Rain) ਨੇ ਨਾਭਾ ਕੌਂਸਲ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਕੁਝ ਕੁ ਘੇਰੇ ਵਿਚ ਬਰਸਣ ਵਾਲੇ ਬੱਦਲਾਂ ਰਾਹੀਂ ਹੋਈ ਭਾਰੀ ਬਰਸਾਤ ਨੇ ਨਾਭਾ ਕੌਂਸਲ ਦੇ ਕੀਤੇ ਜਾ ਰਹੇ ਅਗਾਊਂ ਪ੍ਰਬੰਧਾਂ ਦੇ ਦਾਅਵਿਆਂ ਨੂੰ ਫਿੱਕਾ ਪਾ ਦਿੱਤਾ ਹੈ। ਕੁਝ ਕੁ ਮਿੰਟਾਂ ਵਿੱਚ ਬਰਸੇ ਮੀਂਹ ਨੇ ਬੈਂਕ ਸਟਰੀਟ, ਨਿਆਸਾ ਵਾਲੀ ਨਜ਼ਦੀਕ, ਰੈਸਟ ਹਾਊਸ ਨਜ਼ਦੀਕ, ਹੀਰਾ ਮਹਿਲ ਕੁਝ ਭਾਗ ‘ਚ, ਪਟਿਆਲਾ ਗੇਟ ਨਜ਼ਦੀਕ, ਰਿਪੁਦਮਨ ਕਾਲਜ ਨਜ਼ਦੀਕ, ਅੱਧੀ ਵਪਾਰਕ ਤੇ ਰਿਹਾਇਸ਼ੀ ਇਲਾਕਿਆਂ ਵਿੱਚ ਬਰਸਾਤੀ ਪਾਣੀ ਲਬਾਲਬ ਭਰ ਦਿੱਤਾ ਜਦਕਿ ਹਲਕੇ ਦਾ ਇਕਲੌਤਾ ਖੇਡ ਮੈਦਾਨ ਰਿਪੁਦਮਨ ਸਟੇਡੀਅਮ ਬਰਸਾਤੀ ਪਾਣੀ ਦਾ ਤਲਾਬ ਹੀ ਬਣ ਗਿਆ। ਗਲੀਆਂ ਵਿੱਚ ਘੁੰਮਦੇ ਬਰਸਾਤੀ ਪਾਣੀ ਤੋਂ ਅੱਕੇ ਸ਼ਹਿਰ ਵਾਸੀ ਸ਼ੋਸਲ ਮੀਡੀਆ ਉਤੇ ਲਾਈਵ ਹੋ ਕੇ ਆਪਣੀਆਂ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਸਾਂਝੀ ਕਰਦੇ ਰਹੇ।
ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਕਹਿੰਦੇ ਆ ਰਹੇ ਹਨ ਕਿ ਫਿਲਹਾਲ ਸੱਤਾ ਤਬਦੀਲੀ ਨੂੰ ਕੁਝ ਜਿਆਦਾ ਸਮਾਂ ਨਹੀਂ ਹੋਇਆ ਪ੍ਰੰਤੂ ਫਿਰ ਵੀ ਆਪ ਵਰਕਰਾਂ ਦੀ ਟੀਮ ਸ਼ਹਿਰ ਦੀ ਸਾਫ ਸਫਾਈ ਅਤੇ ਬਰਸਾਤੀ ਪਾਣੀ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈ ਕੇ ਕੰਮ ਕਰ ਰਹੀ ਹੈ। ਉਹ ਦਾਅਵਾ ਕਰਦੇ ਹਨ ਕਿ ਅਗਲੇ ਸਾਲ ਬਰਸਾਤੀ ਪਾਣੀ ਦੀ ਸਮੱਸਿਆ ਨੂੰ ਮੁੱਢ ਤੋਂ ਹੀ ਸਮਾਪਤ ਕਰਨ ਦੀ ਹਰ ਵਿਉਂਤਬੰਦੀ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ਜਦਕਿ ਇਸ ਵਾਰ ਜਮੀਨੀ ਪੱਧਰ ਉੱਤੇ ਕੀਤੇ ਜਾ ਰਹੇ ਸਾਫ਼ ਸਫ਼ਾਈ ਦੇ ਕਾਰਜਾਂ ਲਈ ਅਨੁਸਾਰ ਨਾਭਾ ਵਾਸੀਆਂ ਨੂੰ 50% ਰਾਹਤ ਜ਼ਰੂਰ ਮਹਿਸੂਸ ਹੋਵੇਗੀ।
ਕੀ ਕਹਿੰਦੇ ਹਨ ਮਹਿਲਾ ਕੌਂਸਲ ਪ੍ਰਧਾਨ ਦੇ ਪਤੀ ਪੰਕਜ ਪੱਪੂ
ਨਾਭਾ ਕੌਂਸਲ ਦੀ ਮਹਿਲਾ ਪ੍ਰਧਾਨ ਦੇ ਪਤੀ ਪੰਕਜ ਪੱਪੂ ਨੇ ਦੱਸਿਆ ਕਿ ਬਰਸਾਤੀ ਪਾਣੀ ਪਿਛਲੇ ਸਮੇਂ ਗਲਤ ਜਾਰੀ ਕੀਤੇ ਗਏ ਸੀਵਰੇਜ ਕੁਨੈਕਸਨਾਂ ਅਤੇ ਤਕਨੀਕੀ ਖਾਮੀਆਂ ਕਾਰਨ ਖੜ੍ਹਾ ਹੋ ਜਾਂਦਾ ਹੈ ਪ੍ਰੰਤੂ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋ ਗੰਭੀਰਤਾ ਨਾਲ ਕੀਤੇ ਕੰਮਾਂ ਕਾਰਨ ਜਿਹੜਾ ਬਰਸਾਤੀ ਪਾਣੀ ਦੋ-ਤਿੰਨ ਦਿਨਾਂ ‘ਚ ਨਿਕਲਦਾ ਸੀ, ਉਸ ਦੀ ਨਿਕਾਸੀ ਜਲਦ ਹੋ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ