ਡੀ ਐਸ ਪੀ ਮਨੋਜ ਗੋਰਸੀ ਨੇ ਅਹੁਦਾ ਸੰਭਾਲਿਆ

moonak-1

ਡੀ ਐਸ ਪੀ ਮਨੋਜ ਗੋਰਸੀ ਨੇ ਅਹੁਦਾ ਸੰਭਾਲਿਆ

(ਮੋਹਨ ਸਿੰਘ) ਮੂਣਕ। ਲਹਿਰਾਗਾਗਾ ਤੋਂ ਬਦਲ ਕੇ ਆਏ ਡੀ ਐਸ ਪੀ ਮਨੋਜ ਗੋਰਸੀ ਨੇ ਬਤੌਰ ਡੀ ਐਸ ਪੀ ਮੂਣਕ ਚਾਰਜ ਸੰਭਾਲਿਆ ਡੀਐਸਪੀ ਮਨੋਜ ਗੋਰਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੂਣਕ ਏਰੀਏ ਵਿੱਚ ਨਸ਼ਾ ਵੇਚਣ ਵਾਲਿਆਂ, ਸੱਟਾ ਲਗਾਉਣ ਵਾਲੇ ਅਤੇ ਹੋਰ ਮਾੜੇ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਾ ਵੇਚਣ ਵਾਲਿਆਂ ਨੂੰ ਨੱਥ ਪਾਉਣ ਲਈ ਲੋਕ ਪੁਲਿਸ ਦਾ ਸਹਿਯੋਗ ਦੇਣ ਅਤੇ ਜੇਕਰ ਕੋਈ ਸ਼ਹਿਰ ਜਾਂ ਪਿੰਡ ਵਿੱਚ ਜੇ ਕੋਈ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾ ਪੁਲਿਸ ਨੂੰ ਦੇਣ ਜੋ ਕਿ ਗੁਪਤ ਰੱਖੀ ਜਾਵੇਗੀ। ਪੁਲਿਸ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਹਮੇਸ਼ਾ ਵਚਨਬੱਧ ਹੈ ਸਮਾਜ ਵਿਰੋਧੀ ਅਨਸਰਾ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ