ਸਾਡੇ ਨਾਲ ਸ਼ਾਮਲ

Follow us

15.6 C
Chandigarh
Friday, February 27, 2026
More
    Home Breaking News ਡੇਰਾ ਸ਼ਰਧਾਲੂ ਸ...

    ਡੇਰਾ ਸ਼ਰਧਾਲੂ ਸੁਨੀਲ ਕੁਮਾਰ ਸ਼ੇਂਟੂ ਇੰਸਾਂ ਨੇ ਮੋਬਾਇਲ ਵਾਪਸ ਕਰਕੇ ਵਿਖਾਈ ਇਮਾਨਦਾਰੀ

    mobile
    ਸੁਨੀਲ ਕੁਮਾਰ ਇੰਸਾਂ ਲੱਭਿਆ ਹੋਇਆ ਮੋਬਾਇਲ ਉਸ ਦੇ ਅਸਲ ਮਾਲਕ ਨੂੰ ਸੌਂਪਦੇ ਹੋਏ।

    ਲਹਿਰਾਗਾਗਾ,  (ਰਾਜ ਸਿੰਗਲਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੁਨੀਲ ਕੁਮਾਰ ਮੋਬਾਇਲ ਵਾਪਸ ਕਰਕੇ ਇਮਾਨਦਾਰੀ ਦੀ ਵਿਖਾਈ। ਜਾਣਕਾਰੀ ਅਨੁਸਾਰ ਸੁਨੀਲ ਕੁਮਾਰ ਇੰਸਾਂ ਨੂੰ ਲਹਿਰਾਗਾਗਾ ਦੇ ਬਾਈਪਾਸ ਦੇ ਨੇੜੇ ਇੱਕ ਮੋਬਾਇਲ ਫੋਨ ਲੱਭਿਆ। ਇਹ ਮੋਬਾਇਲ ਵਰੁਣ ਪੁੱਤਰ ਮਹਿੰਦਰਪਾਲ ਵਾਸੀ ਬਟਾਲਾ ਦਾ ਸੀ।  ਜਿਸ ਦਾ ਮੋਬਾਇਲ ਫੋਨ ਬਾਈਪਾਸ ਰੋਡ ਦੇ ਨੇਡ਼ੇ ਡਿੱਗ ਗਿਆ ਸੀ। ਡੇਰਾ ਸ਼ਰਧਾਲੂ ਨੇ ਮੋਬਾਇਲ ਦੇ ਅਸਲ ਮਾਲਕ ਦਾ ਪਤਾ ਕਰਕੇ ਵਰੁਣ ਕੁਮਾਰ ਨੂੰ ਉਸ ਦਾ ਗੁਆਚਿਆ ਫ਼ੋਨ ਵਾਪਸ ਕਰ ਦਿੱਤਾ।

    ਇਸ ਮੌਕੇ ਸੁਨੀਲ ਕੁਮਾਰ ਸ਼ੇਂਟੂ ਨੇ ਆਖਿਆ ਕਿ ਉਹ ਡੇਰਾ ਸੱਚਾ ਸੌਦਾ ਸਰਸਾ ਦੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਉਨ੍ਹਾਂ ਦਾ ਸਾਰਾ ਪਰਿਵਾਰ ਡੇਰੇ ਨਾਲ ਸਬੰਧ ਰੱਖਦਾ ਹੈ। ਸੁਨੀਲ ਕੁਮਾਰ ਸੈਂਟੂ ਨੇ ਆਖਿਆ ਕਿ ਸਾਨੂੰ ਇਹ ਪਾਵਨ ਸਿੱਖਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਦਿੱਤੀ ਗਈ ਹੈ। ਮੋਬਾਇਲ ਫੋਨ ਮਾਲਕ ਵਰੁਣ ਨੇ ਫੋਨ ਵਾਪਸ ਮਿਲਣ ’ਤੇ ਸੁਨੀਲ ਕਮਾਰ ਦਾ ਧੰਨਵਾਦ ਕੀਤਾ ਤੇ ਨਾਲ ਕਿਹਾ ਕਿ ਧੰਨ ਹਨ ਇਨ੍ਹਾਂ ਦੇ ਗੁਰੂ ਜੀ ਜੋ ਇਨ੍ਹਾਂ ਨੂੰ ਅਜਿਹੀ ਪਵਿੱਤਰ ਸਿੱਖਿਆ ਦਿੰਦੇ ਹਨ। ਡੇਰਾ ਸ਼ਰਧਾਲੂ ਸੁਨੀਲ ਕੁਮਾਰ ਸ਼ੇਂਟੂ ਇੰਸਾਂ ਦੀ ਇਮਾਨਦਾਰੀ ਦਾ ਇਲਾਕੇ ’ਚ ਚਰਚਾ ਹੈ ਤੇ ਲੋਕ ਉਸ ਦੀ ਸ਼ਲਾਘਾ ਕਰ ਰਹੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here