ਭਗਤੀ ਦਾ ਭਰੋਸਾ
ਮੱਕੇ ਦੀ ਯਾਤਰਾ ਲਈ ਬਹੁਤ ਯਾਤਰੀ ਨਿੱਕਲ ਚੁੱਕੇ ਸਨ ਉਨ੍ਹਾਂ ਯਾਤਰੀਆਂ ’ਚੋਂ ਇੱਕ ਸ਼ੇਖ਼ ਸਾਅਦੀ ਵੀ ਸਨ ਇਹ ਇਰਾਨੀ ਸਨ ਅਤੇ ਪੈਦਲ ਚੱਲ ਰਹੇ ਸਨ ਧੁੱਪ ਬਹੁਤ ਤੇਜ਼ ਸੀ ਅਤੇ ਰੇਤ ਬੁਰੀ ਤਰ੍ਹਾਂ ਤਪ ਰਹੀ ਸੀ ਰੇਤ ’ਤੇ ਪੈਦਲ ਚੱਲਣਾ ਸੱਚਮੁੱਚ ਬਹੁਤ ਹੀ ਔਖਾ ਸੀ ਘੋੜਿਆਂ, ਖੱਚਰਾਂ, ਊਠਾਂ ’ਤੇ ਬੈਠ ਕੇ ਜਾਣ ਵਾਲੇ ਯਾਤਰੀਆਂ ਨੂੰ ਵੇਖ ਕੇ ਸ਼ੇਖ਼ ਸਾਅਦੀ ਨੇ ਕਿਹਾ, ‘ਪ੍ਰਭੂ! ਤੇਰੇ ਘਰ ’ਚ ਵੀ ਬੜਾ ਭੇਦਭਾਵ ਚਲਦਾ ਹੈ ਜੇਕਰ ਬਰਾਬਰ ਨਜ਼ਰੀਆ ਹੁੰਦਾ ਤਾਂ ਮੈਂ ਵੀ ਅੱਜ ਕਿਸੇ ਵਾਹਨ ’ਤੇ ਜਾ ਰਿਹਾ ਹੁੰਦਾ’ ਉਹ ਕੁਝ ਹੀ ਦੂਰ ਗਏ ਸਨ ਕਿ ਉਨ੍ਹਾਂ ਨੂੰ ਇੱਕ ਅਜਿਹਾ ਫ਼ਕੀਰ ਮੱਕੇ ਜਾਂਦਾ ਦਿਸਿਆ, ਜਿਸ ਦੇ ਦੋਵੇਂ ਪੈਰ ਕੱਟੇ ਹੋਏ ਸਨ
ਉਹ ਆਪਣੇ ਹੱਥਾਂ ਨਾਲ ਤੇ ਪੱਟਾਂ ਨਾਲ ਤੁਰਿਆ ਜਾ ਰਿਹਾ ਸੀ ਉਸ ਨੂੰ ਵੇਖ ਕੇ ਸ਼ੇਖ਼ ਸਾਅਦੀ ਨੇ ਮਨ-ਹੀ-ਮਨ ਬਹੁਤ ਪਛਤਾਵਾ ਕੀਤਾ ਪਰਮਾਤਮਾ ਨੂੰ ਕਹਿਣ ਲੱਗਾ, ‘ਇਹ ਠੀਕ ਹੈ ਕਿ ਮੈਂ ਲੱਖਾਂ ਲੋਕਾਂ ਤੋਂ ਪਛੜ ਚੁੱਕਾ ਹਾਂ, ਫਿਰ ਵੀ ਮੈਂ ਅੰਗਹੀਣ ਤਾਂ ਨਹੀਂ ਮੇਰੇ ਸਰੀਰ ਦੇ ਸਾਰੇ ਅੰਗ ਪੂਰੇ ਹਨ ਅਤੇ ਸਿਹਤਮੰਦ ਵੀ ਮੈਂ ਆਪਣੀ ਸ਼ਿਕਾਇਤ ਵਾਪਸ ਲੈਂਦਾ ਹਾਂ’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ