ਕੋਟਕਪੂਰਾ ਅਤੇ 25 ਪਿੰਡਾਂ ਦੀਆਂ 225 ਵਿਧਵਾ ਔਰਤਾਂ ਦੇ ਘਰਾਂ ‘ਚ ਰਾਸ਼ਨ ਪਹੁੰਚਾਇਆ
ਕੋਟਕਪੂਰਾ, (ਅਜੈ ਮਨਚੰਦਾ)। ਪੰਜਾਬ ਦੀ ਸਿਰਮੌਰ ਸਮਾਜ ਸੇਵੀ ਸੰਸਥਾ ਨਿਸ਼ਕਾਮ ਸੇਵਾ ਸੰਮਤੀ (ਰਜਿ .) (Nishkam Sewa Samiti) ਜੋ ਕਿ ਵਿਧਵਾ ਤੇ ਬੇਸਹਾਰਾ ਔਰਤਾਂ ਨੂੰ ਹਰ ਮਹੀਨੇ ਰਸੋਈ ਦੀ ਜ਼ਰੂਰਤ ਦਾ ਸਾਰਾ ਸਮਾਨ ਵੰਡ ਕੇ ਉਨਾਂ ਲਈ ਵਰਦਾਨ ਸਿੱਧ ਹੋਈ ਹੈ। ਇਸਦੇ 229ਵੇਂ ਮਾਸਿਕ ਮੁਫ਼ਤ ਰਾਸ਼ਨ ਵੰਡ ਸਮਾਗਮ ਦਾ ਆਯੋਜਨ ਸੰਮਤੀ ਦੇ ਸਰਪ੍ਰਸਤ ਯਸ਼ ਪਾਲ ਅਗਰਵਾਲ ਅਤੇ ਸੰਸਥਾਪਕ ਪ੍ਰਧਾਨ ਡਾ. ਸੁਰਿੰਦਰ ਕੁਮਾਰ ਦਿਵੇਦੀ ਨੈਸ਼ਨਲ ਐਵਾਰਡੀ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਟਾਊਨ ਹਾਲ ਵਿਖੇ ਕੀਤਾ ਗਿਆ।
ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਸਿਮਰ ਕਟਾਰੀਆ, ਕਟਾਰੀਆ ਹਸਪਤਾਲ( ਕੂਲਰ ਵਾਲੇ) ਜੈਤੋ ਚੂੰਗੀ ਕੋਟਕਪੂਰਾ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਮਤੀ ਸੁਰਿੰਦਰ ਕੌਰ ਬਰਹਾਇਆ ਇੰਗਲੈਂਡ ਸਨ। ਇੰਨਾਂ ਦੋਵਾਂ ਮਹਿਮਾਨਾਂ ਨੇ ਸੰਮਤੀ ਦੀ ਕਾਰਗੁਜਾਰੀ ਅਤੇ ਪਾਰਦਰਿਸ਼ਤਾ ਤੋਂ ਪ੍ਰਭਾਵਿਤ ਹੋ ਕੇ ਕ੍ਰਮਵਾਰ ਗੁਪਤਦਾਨ ਅਤੇ ਦਸ ਹਜ਼ਾਰ ਰੁਪਏ ਬਾਬਤ ਵਿਧਵਾ ਔਰਤਾਂ ਦੇ ਰਾਸ਼ਨ ਲਈ ਦਾਨ ਦਿੱਤਾ। ਉਪਰੰਤ ਡਾ. ਸਿਮਰ ਕਟਾਰੀਆ ਨੇ ਜੁਲਾਈ ਮਹੀਨੇ ਦੇ ਰਾਸ਼ਨ ਦੀਆਂ ਭਰੀਆਂ ਦੋ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਉਪਰੰਤ ਸੰਮਤੀ ਦੇ ਮੈਂਬਰਾਂ ਨੇ 20 ਟੀਮਾਂ ਬਣਾ ਕੇ ਕੋਟਕਪੂਰਾ ਸ਼ਹਿਰ ਅਤੇ ਇਸਦੇ ਨਜਦੀਕੀ 25 ਪਿੰਡਾਂ ਦੀਆਂ 225 ਵਿਧਵਾ ਤੇ ਬੇਸਹਾਰਾ ਔਰਤਾਂ ਦੇ ਘਰਾਂ ‘ਚ ਜਾ ਕੇ ਰਾਸ਼ਨ ਵੰਡਿਆ। ਇਸ ਮੌਕੇ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਸੰਮਤੀ ਦੇ ਮੈਂਬਰ ਸ੍ਰੀਮਤੀ ਪ੍ਰਵੀਨ ਕੌਰ, ਜਸਪ੍ਰੀਤ ਕੌਰ, ਮਹਿਕ ਕੌਰ, ਸੁਨੀਤਾ ਰਾਣੀ, ਕੈਪਟਨ ਜਰਨੈਲ ਸਿੰਘ, ਰਛਪਾਲ ਸਿੰਘ ਭੁੱਲਰ, ਰਜਿੰਦਰ ਸਿੰਘ ਸਰਾਂ, ਗੁਰਦੀਪ ਸਿੰਘ ਮੈਨੇਜਰ, ਡਾ. ਕੇ. ਕੇ. ਕਟਾਰੀਆ, ਡਾ. ਸੁਰਿੰਦਰ ਗਲਹੋਤਰਾ, ਡਾ. ਮਹੰਮਦ ਬਸ਼ੀਰ, ਐਲ. ਡੀ. ਮਹਿਰਾ, ਸੋਮ ਨਾਥ ਗਰਗ, ਅਮਰਜੀਤ ਸਿੰਘ ਮਿੰਟੂ, ਸੰਜੀਵ ਧਿੰਗੜਾ, ਸੁਭਾਸ਼ ਜਰਮਨੀ, ਕੁਲਭੂਸ਼ਣ ਕੌੜਾ, ਨਛੱਤਰ ਸਿੰਘ, ਕੁਲਦੀਪ ਕੁਮਾਰ ਅਤੇ ਸਰਬਜੀਤ ਸਿੰਘ ਸੋਨੂੰ ਹਾਜਰ ਸਨ। ਅੰਤ ਵਿੱਚ ਮੁੱਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸੰਮਤੀ ਦਾ 230ਵਾਂ ਰਾਸ਼ਨ ਵੰਡ ਸਮਾਗਮ 7 ਅਗਸਤ ਨੂੰ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ