ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਖੁਲਾਸਾ, ਚੋਣਾਂ ’ਚ 8 ਵਾਰ ਕਤਲ ਦੀ ਕੋਸ਼ਿਸ਼ ਕੀਤੀ ਗਈ

sidu mooswala

 50-60 ਲੋਕ ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ’ਚ ਜੁਟੇ ਸਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ (Sidhu Moosewala Father) ਨੇ ਅੱਜ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ 50-60 ਲੋਕ ਮੂਸੇਵਾਲਾ ਦੇ ਕਤਲ ਦੀ ਪਲਾਨਿੰਗ ’ਚ ਜੁਟੇ ਸਨ। ਚੋਣਾਂ ਵੇਲੇ 8 ਵਾਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਬਹਾਨੇ ਨਾਲ ਹੱਥ ਮਿਲਾ ਕੇ ਸਿੱਧੂ ਦੇ ਕਤਲ ਦੀ ਕੋਸ਼ਿਸ਼ ਸੀ। ਹਾਲਾਂਕਿ ਸਿਕਿਊਰਿਟੀ ਨੂੰ ਵੇਖ ਉਨ੍ਹਾਂ ਦੀ ਫਾਈਰਿੰਗ ਕਰਨ ਦੀ ਹਿੰਮਤ ਨਹੀਂ ਹੋਈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸਿਕਿਊਰਿਟੀ ਘਟਾ ਦਿੱਤੀ ਤੇ ਉਸ ਤੋਂ ਬਾਅਦ ਇਹ ਸੂਚੀ ਜਨਤਕ ਕਰ ਦਿੱਤੀ ਗਈ। ਜਿਨ੍ਹਾਂ ’ਤੇ ਮੂਸੇਵਾਲਾ ਭਰੋਸਾ ਕਰਦਾ ਸੀ, ਉਹੀ ਗੰਨਮੈਨ ਵਾਪਸ ਸੱਦ ਲਿਆ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਮਾਨਸਾ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜੀ ਸੀ ਤੇ ਹਾਲਾਂਕਿ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਉਨ੍ਹਾਂ ਕਿਹਾ ਕਿ ਜਦੋਂ ਮੂਸੇਵਾਲਾ ਨੇ ਚੋਣ ਹਾਰੀ ਸੀ ਤਾਂ ਕਾਫੀ ਮਾਯੂਸ ਹੋ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਧੂਰੇ ਸੁਫਨੇ ਪੂਰੇ ਕਰਨ ਦੇ ਕੋੋਸ਼ਿਸ਼ ਕਰਾਂਗੇ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਚੋਣ ਹਾਰਨ ਤੋਂ ਬਾਅਦ ਮੂਸੇਵਾਲਾ ਨੇ ਕਿਹਾ ਸੀ ਕਿ ਉਹ ਹੁਣ ਚੋਣ ਨਹੀਂ ਲੜਨਗੇ। ਉਨ੍ਹਾਂ ਦੇ ਪਿਤਾ ਨੇ ਕਿਹਾ ਸੀ ਕਿ ਨੀਂਦ ਆ ਜਾਂਦੀ ਹੈ ਤਾਂ ਉਹ ਸੁਫਨੇ ’ਚ ਆ ਜਾਂਦਾ ਹੈ। ਜਿੰਦਗੀ ਬਹੁਤ ਔਖੀ ਹੋ ਗਈ ਹੈ ਪਰ ਫਿਰ ਉਹ ਲੋਕਾਂ ’ਚ ਵਿਚਰ ਰਹੇ ਹਨ। ਲੋਕਾਂ ਲਈ ਚੰਗੇ ਕੰਮ ਕਰਨ ਦੀ ਕੋਸ਼ਿਸ ਕਰ ਰਿਹਾ ਹਾਂ।

ਗੈਂਗਸਰਟ ਆਪਣੀ ਬਰਾਬਰ ਸਰਕਾਰ ਚਲਾ ਰਹੇ ਹਨ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਗੈਂਗਸਟਰ ਸਰਕਾਰ ਨਾਲ ਆਪਣੀ ਬਰਾਬਰ ਸਰਕਾਰ ਚਲਾ ਰਹੇ ਹਨ। ਇਸ ਗੈਂਗਵਾਰ ’ਚ ਨਾ ਕੋਈ ਲੀਡਰ ਮਰ ਰਿਹਾ ਹੈ ਤੇ ਨਾ ਹੀ ਗੈਂਗਸਟਰ ਮਰ ਰਿਹਾ ਹੈ ਤੇ ਮਰ ਰਹੇ ਹਨ ਆਮ ਘਰਾਂ ਦੇ ਮੁੰਡੇ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਨੇ ਤਾਂ ਮੇਰੀ ਜੜ ਹੀ ਪੁੱਟ ਦਿੱਤੀ ਹੈ ਮੇਰੇ ਕੋਲ ਹੁਣ ਬਚਿਆ ਹੀ ਕੀ ਹੈ।

sidhu musewala

ਸ਼ਾਰਪ ਸ਼ੂਟਰ ਫੌਜੀ ਤੇ ਕਸ਼ਿਸ਼ ਨੂੰ ਲਿਆਂਦਾ ਜਾਵੇਗਾ ਪੰਜਾਬ

ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਸ਼ਾਰਪ ਸ਼ੂਟਰਾਂ ਦੇ ਸਰਗਨਾ ਪਿ੍ਰਅਵਰਤ ਫੌਜੀ ਅਤੇ ਕਸ਼ਿਸ਼ ਉਰਫ਼ ਕੁਲਦੀਪ ਨੂੰ ਪੁਲਿਸ ਪੰਜਾਬ ਲਿਆਵੇਗੀ। ਕੇਸ਼ਵ ਨੂੰ ਵੀ ਨਾਲ ਲਿਆਂਦਾ ਜਾਵੇਗਾ। ਇਸ ਦੇ ਲਈ ਪੰਜਾਬ ਪੁਲਿਸ ਦਿੱਲੀ ਪਹੁੰਚ ਗਈ ਹੈ। ਤਿੰਨੋਂ ਇਸ ਸਮੇਂ ਤਿਹਾੜ ਜੇਲ੍ਹ ਵਿੱਚ ਬੰਦ ਹਨ। ਪੁਲਿਸ ਉਸ ਦੇ ਪ੍ਰੋਡਕਸ਼ਨ ਵਾਰੰਟ ਦੀ ਮੰਗ ਕਰ ਰਹੀ ਹੈ। ਜਿਸ ਤੋਂ ਬਾਅਦ ਟਰਾਂਜ਼ਿਟ ਰਿਮਾਂਡ ਲੈ ਕੇ ਮਾਨਸਾ ਲਿਆਂਦਾ ਜਾਵੇਗਾ। ਇਸ ਦੇ ਨਾਲ ਹੀ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਮੂਸੇਵਾਲਾ ਕਤਲ ਕਾਂਡ ਵਿੱਚ ਚਾਰ ਸ਼ਾਰਪ ਸ਼ੂਟਰਾਂ ਮਨਪ੍ਰੀਤ ਮਨੂ ਕੁੱਸਾ, ਜਗਰੂਪ ਰੂਪਾ, ਅੰਕਿਤ ਸੇਰਸਾ ਅਤੇ ਦੀਪਕ ਮੁੰਡੀ ਦੇ ਇਨਪੁਟ ਮਿਲੇ ਹਨ। ਦਿੱਲੀ ਅਤੇ ਪੰਜਾਬ ਪੁਲਿਸ ਉਕਤ ਰਾਜਾਂ ਦੀ ਪੁਲਿਸ ਨਾਲ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਕਤਲ ਤੋਂ ਬਾਅਦ ਸ਼ੂਟਰ 9 ਦਿਨ ਤੱਕ ਮਾਨਸਾ ਵਿੱਚ ਰਿਹਾ

ਦਿੱਲੀ ਪੁਲਿਸ ਦੇ ਗਿ੍ਰਫ਼ਤਾਰ ਕੀਤੇ ਗਏ ਪਿ੍ਰਆਵਰਤ ਫ਼ੌਜੀ ਤੋਂ ਪੁੱਛਗਿੱਛ ’ਚ ਵੱਡਾ ਖ਼ੁਲਾਸਾ ਹੋਇਆ ਹੈ। ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ਾਰਪ ਸ਼ੂਟਰ 9 ਦਿਨਾਂ ਤੋਂ ਮਾਨਸਾ ਦੀ ਕਿਸੇ ਅਣਪਛਾਤੀ ਥਾਂ ’ਤੇ ਲੁਕੇ ਹੋਏ ਸਨ। ਇਸ ਤੋਂ ਬਾਅਦ ਉਹ ਲਗਾਤਾਰ ਸਥਾਨ ਬਦਲਦਾ ਰਿਹਾ। ਆਖਰ ਗੁਜਰਾਤ ਪਹੁੰਚ ਗਿਆ। ਜਿੱਥੋਂ ਫੌਜੀ ਅਤੇ ਕਸ਼ਿਸ਼ ਫੜੇ ਗਏ। ਹਾਲਾਂਕਿ ਅੰਕਿਤ ਸੇਰਸਾ ਅਤੇ ਦੀਪਕ ਮੁੰਡੀ ਫਰਾਰ ਹੋ ਗਏ। ਸੂਤਰਾਂ ਦੀ ਮੰਨੀਏ ਤਾਂ ਜਗਰੂਪ ਰੂਪਾ ਅਤੇ ਮਨੂ ਕੁੱਸਾ ਉਨ੍ਹਾਂ ਤੋਂ ਵੱਖ ਹੋ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here