ਵੱਡਾ ਹਾਦਸਾ ਟਲਿਆ : ਦਿੱਲੀ ਤੋਂ ਜਬਲਪੁਰ ਜਾ ਰਹੇ ਵਿਮਾਨ ਦੀ ਐਮਰਜੈਂਸੀ ਲੈਂਡਿੰਗ

Plane Missing Sachkahoon

ਦਿੱਲੀ ਤੋਂ ਜਬਲਪੁਰ ਜਾ ਰਹੇ ਵਿਮਾਨ ਦੀ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ (ਏਜੰਸੀ)। ਜਬਲਪੁਰ ਜਾ ਰਹੇ ਸਪਾਈਸ ਜੈੱਟ ਦੇ ਜਹਾਜ਼ ਦੀ ਸ਼ਨੀਵਾਰ ਸਵੇਰੇ ਦਿੱਲੀ ’ਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਤੋਂ ਜਬਲਪੁਰ ਜਾ ਰਹੀ ਸਪਾਈਸ ਜੈੱਟ ਦੀ ਫਲਾਈਟ ’ਚ ਪਾਇਲਟ ਦੇ ਕੈਬਿਨ ’ਚ ਅਚਾਨਕ ਧੂੰਆਂ ਦੇਖਿਆ ਗਿਆ, ਜਿਸ ਤੋਂ ਬਾਅਦ ਜਹਾਜ਼ ਨੂੰ ਵਾਪਸ ਦਿੱਲੀ ਏਅਰਪੋਰਟ ’ਤੇ ਉਤਾਰਿਆ ਗਿਆ। ਸਾਰੇ ਯਾਤਰੀ ਸੁਰੱਖਿਅਤ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਜਹਾਜ਼ ਵਿੱਚ 50 ਤੋਂ ਵੱਧ ਯਾਤਰੀ ਸਵਾਰ ਸਨ। ਜਦੋਂ ਜਹਾਜ਼ 5000 ਫੁੱਟ ਦੀ ਉਚਾਈ ’ਤੇ ਗਿਆ ਤਾਂ ਅਚਾਨਕ ਕਾਲਾ ਧੂੰਆਂ ਦਿਖਾਈ ਦਿੱਤਾ। ਜਦੋਂ ਪਾਇਲਟ ਨੇ ਸਮਝਦਾਰੀ ਦਿਖਾਈ ਅਤੇ ਜਹਾਜ਼ ਨੂੰ ਹਵਾਈ ਅੱਡੇ ’ਤੇ ਸੁਰੱਖਿਅਤ ਲੈਂਡਿੰਗ ਕਰਵਾਇਆ ਤਾਂ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਸ ਦੌਰਾਨ ਜਹਾਜ਼ ’ਚ ਮੌਜੂਦ ਲੋਕਾਂ ਨੂੰ ਹੱਥਾਂ ਦੇ ਪੱਖਿਆਂ ਦੀ ਮਦਦ ਨਾਲ ਧੂੰਆਂ ਕੱਢਦੇ ਵੀ ਦੇਖਿਆ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ