ਬੱਸ ’ਤ 35 ਦੇ ਕਰੀਬ ਸਵਾਰੀਆਂ (Road Accident)
(ਜਸਵੰਤ ਸਿੰਘ ਲਾਲੀ) ਮਹਿਲ ਕਲਾਂ। ਲੁਧਿਆਣਾ- ਬਰਨਾਲਾ ਮੁੱਖ ਮਾਰਗ ’ਤੇ ਪਿੰਡ ਨਿਹਾਲੂਵਾਲ- ਦੱਧਾਹੂਰ ਵਿਚਕਾਰ ਡਰੇਨ ਦੇ ਪੁਲ ਲਾਗੇ ਤੜਕਸਾਰ ਇੱਕ ਬੱਸ ਅਤੇ ਟਰੱਕ ਦਰਮਿਆਨ ਭਿਆਨਕ ਟੱਕਰ ਹੋ ਗਈ। ਇਸ ਟੱਕਰ ’ਚ ਬੱਸ ਚਾਲਕ ਦੀ ਮੌਤ ਤੇ 5 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। (Road Accident)
ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਜੈਪੁਰ ਤੋਂ ਲੁਧਿਆਣਾ ਜਾ ਰਹੀ ਸੀ, ਜਿਸ ’ਚ 35 ਦੇ ਕਰੀਬ ਸਵਾਰੀਆਂ ਮੌਜੂਦ ਸਨ। ਜਦੋਂ ਇਹ ਬੱਸ ਸਵੇਰੇ 6 ਵਜੇ ਦੇ ਕਰੀਬ ਜ਼ਿਲਾ ਬਰਨਾਲਾ ਦੇ ਪਿੰਡ ਨਿਹਾਲੂਵਾਲ ਤੋਂ ਅੱਗੇ ਡਰੇਨ ਦੇ ਪੁਲ ਨਜ਼ਦੀਕ ਪਹੁੰਚੀ ਤਾਂ ਇਸ ਬੱਸ ਦੀ ਰਾਏਕੋਟ ਵਾਲੇ ਪਾਸਿਓਂ ਆ ਰਹੇ ਟੱਕਰ ਹੋ ਗਈ। ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਮਹਿਲ ਕਲਾਂ ਦੇ ਸਬ ਇੰਸਪੈਕਟਰ ਸੱਤਪਾਲ ਸਿੰਘ, ਏਐਸਆਈ ਕਰਮਜੀਤ ਸਿੰਘ ਪੁਲਿਸ ਪਾਰਟੀ ਸਮੇਤ ਪੁੱਜ ਗਏ ਅਤੇ ਰਾਹਤ ਕਾਰਜ ਸ਼ੁਰੂ ਕਰਵਾ ਦਿੱਤੇ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਅਤੇ ਟਰੱਕ ਦੇ ਅਗਲੇ ਹਿੱਸੇ ਬੁਰੀ ਤਰਾਂ ਨੁਕਸਾਨੇ ਗਏ ਤੇ ਸਵਾਰੀਆਂ ’ਚ ਹਾਹਾਕਾਰ ਮੱਚ ਗਿਆ।
ਪ੍ਰਤੱਖਦਰਸੀਆਂ ਮੁਤਾਬਕ ਟੱਕਰ ਕਾਰਨ ਬੱਸ ਅਤੇ ਟਰੱਕ ਦਰਮਿਆਨ ਬੱਸ ਦਾ ਡਰਾਈਵਰ ਬੁਰੀ ਤਰਾਂ ਫਸ ਚੁੱਕਿਆ ਸੀ। ਜਿਸ ਨੂੰ ਰਾਹਗੀਰਾਂ ਵੱਲੋਂ ਜੇਸੀਬੀ ਮਸ਼ੀਨ ਦੀ ਮੱਦਦ ਨਾਲ ਡੇਢ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਪਰ ਤਦ ਤੱਕ ਡਰਾਇਵਰ ਦੀ ਮੌਤ ਹੋ ਚੁੱਕੀ ਸੀ ਤੇ ਪੰਜ ਹੋਰ ਜਖ਼ਮੀ ਹੋ ਗਏ ਸਨ। ਜਖ਼ਮੀਆਂ ਨੂੰ ਇਲਾਜ਼ ਲਈ 108 ਐਂਬੂਲੈਂਸ ਰਾਹੀਂ ਮੁਢਲੇ ਸਿਹਤ ਕੇਂਦਰ ਮਹਿਲ ਕਲਾਂ ਤੋਂ ਮੁਢਲੀ ਸਹਾਇਤਾ ਦੇਣ ਉਪਰੰਤ ਸਿਵਲ ਹਸਪਤਾਲ ਬਰਨਾਲਾ ਤੇ ਹੋਰ ਹਸਪਤਾਲਾਂ ਨੂੰ ਰੈਫ਼ਰ ਕਰ ਦਿੱਤਾ ਗਿਆ।
ਸੜਕ ਹਾਦਸੇ ਕਾਰਨ ਰੋਡ ’ਤੇ ਲੰਮਾ ਜਾਮ ਲੱਗ ਗਿਆ
ਵਾਪਰੇ ਸੜਕ ਹਾਦਸੇ ’ਚ ਨੁਕਸਾਨੇ ਗਏ ਵਾਹਨਾਂ ਕਾਰਨ ਮੁੱਖ ਮਾਰਗ ’ਤੇ ਦੋਵੇਂ ਪਾਸੇ ਦੂਰ ਦੂਰ ਤੱਕ ਜਾਮ ਲੱਗ ਗਿਆ। ਜਿਸ ਨੂੰ ਇਲਾਕੇ ਦੇ ਲੋਕਾਂ ਨੇ ਜੇਸੀਬੀ ਦੀ ਸਹਾਇਤਾ ਨਾਲ ਇੱਕ ਪਾਸੇ ਕੀਤਾ ਅਤੇ ਆਵਾਜਾਈ ਬਹਾਲ ਕਰਵਾਈ। ਸੰਪਰਕ ਕੀਤੇ ਜਾਣ ’ਤੇ ਥਾਣਾ ਮਹਿਲ ਕਲਾਂ ਦੇ ਏ ਐੱਸ ਆਈ ਕਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿ੍ਰਤਕ ਡਰਾਈਵਰ ਅਤੇ ਜਖਮੀ ਵਿਅਕਤੀਆਂ ਦੇ ਵਾਰਸਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾ ਰਿਹਾ ਹੈ। ਜਖ਼ਮੀਆਂ ਦੇ ਬਿਆਨਾਂ ਦੇ ਅਧਾਰ ’ਤੇ ਹੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮੌਕੇ ’ਤੇ ਮੌਜੂਦ ਲੋਕਾਂ ਨੇ ਕਿਹਾ ਕਿ ਇਸ ਹਾਦਸੇ ਕਾਰਨ ਜਾਣ ਵਾਲੀਆਂ ਜਾਨਾਂ ਨੂੰ ਸ਼ਾਇਦ ਬਚਾਇਆ ਜਾ ਸਕਦਾ ਸੀ। ਜੇਕਰ ਟੋਲ ਟੈਕਸ ’ਤੇ ਹਾਈਡਰਾ ਜਾਂ ਜੇਸੀਬੀ ਮਸ਼ੀਨ ਮੌਜੂਦ ਹੁੰਦੀ। ਉਨਾਂ ਕਿਹਾ ਕਿ ਹਾਦਸਾਗ੍ਰਸ਼ਤ ਵਾਹਨਾਂ ਨੂੰ ਪਾਸੇ ਕਰਨ ਦੀ ਜਿੰਮੇਵਾਰ ਟੂਲ ਟੈਕਸ ਵਾਲਿਆਂ ਦੀ ਬਣਦੀ ਹੈ ਪਰ ਇੰਨਾਂ ਕੋਲ ਕੋਈ ਵੀ ਪ੍ਰਬੰਧ ਨਹੀਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ