ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News ਮਲੋਟ ਦੀ ਮਾਤਾ ...

    ਮਲੋਟ ਦੀ ਮਾਤਾ ਸੁਮਿੱਤਰਾ ਦੇਵੀ ਦਾ ਨਾਂਅ ਮਹਾਨ ਸਰੀਰਦਾਨੀਆਂ ‘ਚ ਸ਼ਾਮਲ

    body donit

    ਪਰਿਵਾਰ ਨੇ ਆਪਸੀ ਸਹਿਮਤੀ ਨਾਲ ਮਾਤਾ ਸੁਮਿੱਤਰਾ ਦੇਵੀ ਦੇ ਦੇਹਾਂਤ ਉਪਰੰਤ ਮੈਡੀਕਲ ਖੋਜਾਂ ਲਈ ਕੀਤਾ ਸਰੀਰਦਾਨ

    • ਸਾਲ 2022 ਦੇ 6 ਮਹੀਨਿਆਂ ਵਿੱਚ ਹੋਏ 3 ਸਰੀਰਦਾਨ, ਜਦੋਂਕਿ ਹੁਣ ਤੱਕ ਬਲਾਕ ਮਲੋਟ ‘ਚ ਹੋਏ 28 ਸਰੀਰਦਾਨ

    (ਮਨੋਜ) ਮਲੋਟ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਅਮਲ ਕਰਦਿਆਂ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ 139 ਮਾਨਵਤਾ ਭਲਾਈ ਦੇ ਕਾਰਜ ਵੱਧ-ਚੜ੍ਹ ਕੇ ਕੀਤੇ ਜਾ ਰਹੇ ਹਨ। ਉਥੇ ਪੂਜਨੀਕ ਗੁਰੂ ਜੀ ਵੱਲੋਂ ਦੇਹਾਂਤ ਉਪਰੰਤ ਸਰੀਰਦਾਨ ਕਰਨ ਦੀ ਚਲਾਈ ਮੁਹਿੰਮ ਵਿੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਨਾਲ ਮੈਡੀਕਲ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਨਵੀਆਂ ਮੈਡੀਕਲ ਖੋਜਾਂ ਵਿੱਚ ਸਹਾਇਤਾ ਮਿਲ ਰਹੀ ਹੈ।

    ਮਾਨਵਤਾ ਭਲਾਈ ਕਾਰਜਾਂ ਦੀ ਇਸੇ ਕੜ੍ਹੀ ਤਹਿਤ ਸਥਾਨਕ ਗਲੀ ਨੰਬਰ 5, ਗੁਰਦੁਆਰਾ ਰੋਡ ਮਲੋਟ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਨੇ ਆਪਣੀ ਸਹਿਮਤੀ ਨਾਲ ਮਾਤਾ ਸੁਮਿੱਤਰਾ ਦੇਵੀ (87 ਸਾਲ) ਪਤਨੀ ਸਵ: ਸ਼੍ਰੀ ਦਰਬਾਰੀ ਲਾਲ ਸੇਠੀ ਦੇ ਚੋਲਾ ਛੱਡਣ ਤੋਂ ਬਾਅਦ ਉਨ੍ਹਾਂ ਦਾ ਪੂਰਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਸ ਮੌਕੇ ਮਾਤਾ ਜੀ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਨਿਵਾਸ ਸਥਾਨ ਤੋਂ ਅੰਤਿਮ ਯਾਤਰਾ ਕੱਢੀ ਗਈ ਜੋ ਕਿ ਗੁਰਦੁਆਰਾ ਰੋਡ ਹੁੰਦੇ ਹੋਏ ਲੋਹਾ ਬਜ਼ਾਰ ਰਾਹੀਂ ਐਡਵਰਡਗੰਜ ਗੈਸਟ ਹਾਊਸ ਵਿਖੇ ਸੰਪੰਨ ਹੋਈ ਜਿੱਥੇ ਮਾਤਾ ਜੀ ਦਾ ਪੂਰਾ ਸਰੀਰ ਨਵੀਆਂ ਡਾਕਟਰੀ ਦੀਆਂ ਖੋਜਾਂ ਲਈ ਰੋਹਿਲ ਖੰਡ ਮੈਡੀਕਲ ਕਾਲਜ, ਬਰੇਲੀ (ਯੂ.ਪੀ.) ਨੂੰ ਸਮੂਹ ਸਾਧ-ਸੰਗਤ, ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰ ਅਤੇ ਪਤਵੰਤਿਆਂ ਨੇ ਨਮ ਅੱਖਾਂ ਨਾਲ ਰਵਾਨਾ ਕੀਤਾ।

    ਬਲਾਕ ਮਲੋਟ ਦੇ ਸਰੀਰਦਾਨੀਆਂ ਦੀ ਗਿਣਤੀ 28 ਹੋਈ

    ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਦੀਆਂ ਮਾਨਵਤਾ ਭਲਾਈ ਸਿੱਖਿਆਵਾਂ ਤਹਿਤ ਜਿੱਥੇ ਸਾਲ 2022 ਦੇ 6 ਮਹੀਨਿਆਂ ‘ਚ ਬਲਾਕ ਮਲੋਟ ਦੀ ਸਾਧ-ਸੰਗਤ ਵੱਲੋਂ ਤੀਸਰਾ ਸਰੀਰਦਾਨ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਉਥੇ ਬਲਾਕ ਮਲੋਟ ਦੀ ਸਾਧ-ਸੰਗਤ ਦੁਆਰਾ ਅੱਜ ਤੱਕ ਮਰਨ ਉਪਰੰਤ ਕੀਤੇ ਗਏ ਸਰੀਰਦਾਨਾਂ ਦੀ ਗਿਣਤੀ 28 ਹੋ ਗਈ ਹੈ।

    body

    ਇਸ ਮੌਕੇ ਪਰਿਵਾਰਿਕ ਮੈਂਬਰ ਸੁਰਿੰਦਰ ਸੇਠੀ ਇੰਸਾਂ, ਅੰਜੂ ਸੇਠੀ ਇੰਸਾਂ, ਅਰਸ਼ਲ ਸੇਠੀ ਇੰਸਾਂ, ਨੈਨਸੀ ਸੇਠੀ ਇੰਸਾਂ, ਸ਼ੁਸ਼ੀਲ ਸੇਠੀ, ਵਿਨੋਦ ਸੇਠੀ, ਇੰਦੂ ਗੋਲਾਟੀ, ਸੁਨੀਲ ਗੋਲਾਟੀ, ਰਿਤੂ ਬਜਾਜ, ਹਰੀਸ਼ ਬਜਾਜ, ਦਰਸ਼ਨ ਲਾਲ ਸੱਚਦੇਵਾ ਤੋਂ ਇਲਾਵਾ ਬਲਦੇਵ ਰਾਜ ਗਰੋਵਰ, ਸੋਮ ਨਾਥ ਸੇਠੀ ਤੋਂ ਇਲਾਵਾ ਬਲਾਕ ਮਲੋਟ ਦੇ ਜਿੰਮੇਵਾਰ ਰਮੇਸ਼ ਠਕਰਾਲ ਇੰਸਾਂ, ਸੱਤਪਾਲ ਇੰਸਾਂ, ਸ਼ੰਭੂ ਇੰਸਾਂ, ਪ੍ਰਦੀਪ ਇੰਸਾਂ, ਸੰਜੀਵ ਧਮੀਜਾ ਇੰਸਾਂ, ਵਿਜੈ ਤਿੰਨਾ ਇੰਸਾਂ, 45 ਮੈਂਬਰ ਪੰਜਾਬ ਭੈਣ ਕਿਰਨ ਇੰਸਾਂ, ਜੋਨ ਦੇ ਭੰਗੀਦਾਸ ਰੋਬਿਨ ਗਾਬਾ ਇੰਸਾਂ, ਜਸਵਿੰਦਰ ਸਿੰਘ ਜੱਸਾ ਇੰਸਾਂ, ਸੇਵਾਦਾਰ ਰਿੰਕੂ ਬੁਰਜਾਂ ਇੰਸਾਂ, ਸੁਨੀਲ ਜਿੰਦਲ ਇੰਸਾਂ, ਗਗਨ ਸੇਠੀ ਇੰਸਾਂ, ਸੁਰੇਸ਼ ਇੰਸਾਂ, ਸੁਰਿੰਦਰ ਜੱਸਲ ਇੰਸਾਂ, ਮੋਹਿਤ ਭੋਲਾ ਇੰਸਾਂ, ਨਰਿੰਦਰ ਭੋਲਾ ਇੰਸਾਂ, ਵਿੱਕੀ ਪਾਹਵਾ ਇੰਸਾਂ, ਰਿੰਕੂ ਛਾਬੜਾ ਇੰਸਾਂ, ਸ਼ੁਭਾਸ਼ ਧਮੀਜਾ, ਜਿਲ੍ਹਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ, ਸੁਜਾਨ ਭੈਣ ਆਗਿਆ ਕੌਰ ਇੰਸਾਂ, ਨਗਮਾ ਇੰਸਾਂ, ਸੁਮਨ ਇੰਸਾਂ, ਵਿਜੈ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਜਿੰਮੇਵਾਰ ਭੈਣ ਰੀਟਾ ਗਾਬਾ ਇੰਸਾਂ, ਪ੍ਰਵੀਨ ਇੰਸਾਂ ਤੋਂ ਇਲਾਵਾ ਸੇਵਾਦਾਰ ਭੈਣਾਂ ਅਨੁਰਾਧਾ ਇੰਸਾਂ, ਪਰਮਜੀਤ ਇੰਸਾਂ (ਪੰਮੀ), ਨਿਰਮਲਾ ਇੰਸਾਂ, ਸ਼ੀਲਾ ਇੰਸਾਂ, ਨਿਰਮਲਾ ਇੰਸਾਂ, ਅਲਕਾ ਇੰਸਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ, ਰਿਸ਼ਤੇਦਾਰ ਅਤੇ ਪਤਵੰਤੇ ਮੌਜੂਦ ਸਨ।

    ਸਰੀਰਦਾਨ ਨਾਲ ਨਵੀਆਂ ਖੋਜਾਂ ਕਰਨ ਲਈ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ ਜਿਸ ਕਰਕੇ ਮੈਡੀਕਲ ਸਾਇੰਸ ਹੋਰ ਤਰੱਕੀ ਕਰ ਰਹੀ ਹੈ : ਕੌਂਸਲਰ ਲਾਲੀ ਜੈਨ ਕੌਂਸਲਰ ਲਾਲੀ ਗਗਨੇਜਾ ਜੈਨ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਸਿੱਖਿਆਵਾਂ ‘ਤੇ ਅਮਲ ਕਰਦੇ ਹੋਏ ਮਲੋਟ ਦੀ ਸਾਧ-ਸੰਗਤ ਵੱਲੋਂ ਮਰਨ ਉਪਰੰਤ ਸਰੀਰਦਾਨ ਕਰਕੇ ਡਾਕਟਰੀ ਦੀ ਪੜ੍ਹਾਈ ਕਰਦੇ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲ ਰਿਹਾ ਹੈ ਅਤੇ ਉਨ੍ਹਾਂ ਨੂੰ ਨਵੀਆਂ ਖੋਜਾਂ ਕਰਨ ਲਈ ਵਿਸ਼ੇਸ਼ ਸਹਿਯੋਗ ਮਿਲ ਰਿਹਾ ਹੈ ਜਿਸ ਕਰਕੇ ਮੈਡੀਕਲ ਸਾਇੰਸ ਹੋਰ ਤਰੱਕੀ ਕਰ ਰਹੀ ਹੈ ਅਤੇ ਉਸਦਾ ਲਾਭ ਸਾਨੂੰ ਵੀ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰੀਰਦਾਨ ਦੀ ਮੁਹਿੰਮ ਵਿੱਚ ਹਿੱਸਾ ਪਾਉਣਾ ਸ਼ਲਾਘਾਯੋਗ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here