(ਸੱਚ ਕਹੂੰ ਨਿਊਜ਼) ਮੁੰਬਈ। ਲਾਲਾ ਲਾਜਪਤ ਰਾਏ ਕਾਲਜ ਆਫ ਕਾਮਰਸ ਐਂਡ ਇਕੋਨਾਮਿਕਸ ਤੇ ਮੁੰਬਈ ਯੂਨੀਵਰਸਿਟੀ ਦੇ ਲਾਈਫ ਲਾਂਗ ਲਰਨਿੰਗ ਐਂਡ ਐਕਸਟੇਂਸ਼ਨ (ਡੀਐਲਐਲਈ) ਵਿਭਾਗ ਨੇ ਕੌਮਾਂਤਰੀ ਯੋਗ ਦਿਵਸ ਮੌਕੇ ’ਤੇ ਵਿਲੇ ਪਾਰਲੋ ਮਿਊਂਸੀਪਲ ਸਕੂਲ, ਮੁੰਬਈ ਦੇ ਵਿਦਿਆਰਥੀਆਂ ਲਈ ਈਚ ਵਨ ਟੀਚਰ ਵਨ ਤੇ ਬਿਟਸ ਐਂਡ ਬਾਈਟਸ ਨਾਲ ਮਿਲ ਕੇ ‘ਚਕਰ’ ਯੋਗ ਸੈਸ਼ਨ ਕਰਵਾਇਆ ਗਿਆ। ਇਸ ਯੋਗ ਸੈਸ਼ਨ ਦਾ ਉਦੇਸ਼ ਸਮਾਜਿਕ ਸਹੂਲਤਾਂ ਤੋਂ ਵਾਂਝੇ ਬੱਚਿਆਂ ਦੀ ਸਿਹਤ ਦਾ ਮਾਗਰਦਰਸ਼ਨ ਰਿਹਾ ਤਾਂ ਕਿ ਉਹ ਸਿਹਤ ਸੋਚ ਨਾਲ ਭਵਿੱਖ ਨੂੰ ਲੈ ਕੇ ਵਧੀਆ ਫੈਸਲਾ ਲੈ ਸਕਣ, ਇਹ ਗੱਲ ਈਵੈਂਟ ਪ੍ਰਧਾਨ ਨਿਖਿਲ ਨੇ ਸੱਚ ਕਹੂੰ ਪੱਤਰਕਾਰ ਨਾਲ ਗੱਲਬਾਤ ’ਚ ਆਖੀ ਦੱਸ ਦੇਈਏ ਕਿ ਕੌਮੀ ਅਖਬਾਰ ਸੱਚ ਕਹੂੰ ਇਸ ਈਵੈਂਟ ’ਚ ਮੀਡੀਆ ਪਾਰਟਨਰ ਹੈ।
ਨਿਖਿਲ ਨੇ ਸੱਚ ਕਹੂੰ ਨੂੰ ਅੱਗੇ ਦੱਸਿਆ ਕਿ ਇਸ ਇੱਕ ਘੰਟੇ ਦੇ ਇਸ ਯੋਗ ਸੈਸ਼ਨ ਦੌਰਾਨ ਯੋਗਾ ਸਿਖਲਾਈ ਰਿਤੂ ਪੈਠੰਕਰ ਵੱਲੋਂ ਵਿਦਿਆਰਥੀਆਂ ਨੂੰ ਸਿਹਤ ਨੂੰ ਬਿਹਤਰ ਬਣਾਉਣ ਲਈ ਬੁਨਿਆਦੀ ਯੋਗ ਅਭਿਆਸ ਦੀ ਸਿਖਲਾਈ ਦਿੱਤੀ। ਇਸ ਯੋਗਾ ਕੈਂਪ ਸਿਖਲਾਈ ਤੋਂ 120 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਲਾਭ ਲਿਆ ਤੇ ਸੈਸ਼ਨ ਦੇ ਅੰਤ ’ਚ ਹੋਰ ਈਵੈਂਟ ਪਾਰਟਨਰ ਇੰਡਸਇੰਡ ਬੈਂਕ ਦੀ ਟੀਮ ਨੇ ਸਾਰੇ ਹਾਜ਼ਰ ਲੋਕਾਂ ਨੂੰ ਨਾਰੀਅਲ ਪਾਣੀ ਵੰਡਿਆ। ਰਿਫ੍ਰੇਸ਼ਮੈਂਟ ਪਾਰਟਨਰ, ਇੰਡਸਇੰਡ ਬੈਂਕ ਦੀ ਟੀਮ ਵੱਲੋਂ ਵੰਡੀ ਗਈ ਰਿਫ੍ਰੈਸ਼ਮੈਂਟ ’ਤੇ ਬੱਚਿਆਂ ਦੇ ਚਿਹਰਿਆਂ ’ਤੇ ਆਈ ਮੁਸਕਾਨ ਦਿਲ ਨੂੰ ਸਕੂਨ ਦੇਣ ਵਾਲੀ ਸੀ। ਯੋਗ ਸੈਸ਼ਨ ਦੇ ਸਮਾਪਤੀ ’ਤੇ ਨਗਰਪਾਲਿਕਾ ਸਕੂਲ ਦੇ ਪ੍ਰਬੰਧਕ ਤੇ ਅਧਿਆਪਕਾਂ ਨੇ ਵਿਦਿਆਰਥੀਆਂ ਵਲੰਟੀਅਰਾਂ ਤੇ ਯੋਗਾ ਸਿਖਲਾਈ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਪੱਤਰ ਨਾਲ ਯੋਗ ਸੈਸ਼ਨ ਦੀ ਸਮਾਪਤੀ ਹੋਈ ਤੇ ਪ੍ਰੋਗਰਾਮ ਪੂਰਾ ਸਫ਼ਲ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ