ਅਮਰੀਕੀ ਸੁਪਰੀਮ ਕੋਰਟ ਦਾ ਫੈਸਲਾ

ਅਮਰੀਕੀ ਸੁਪਰੀਮ ਕੋਰਟ ਦਾ ਫੈਸਲਾ

ਅਮਰੀਕਾ ਦੀ ਸੁਪਰੀਮ ਕੋਰਟ ਵੱਲੋਂ ਗਰਭਪਾਤ ’ਤੇ ਰੋਕ ਸਬੰਧੀ ਲਿਆ ਗਿਆ ਫੈਸਲਾ ਭਾਰਤ ਦੀ ਵਿਚਾਰਧਾਰਾ ਨੂੰ ਪੁਸ਼ਟ ਕਰਦਾ ਹੈ ਉੱਥੋਂ ਦੀ ਸੁਪਰੀਮ ਕੋਰਟ ਨੇ 50 ਸਾਲ ਪੁਰਾਣਾ ਕਾਨੂੰਨ ਬਦਲ ਕੇ ਗਰਭਪਾਤ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ ਹਾਲਾਂਕਿ ਰਾਸ਼ਟਰਪਤੀ ਜੋ ਬਾਇਡੇਨ ਤੋਂ ਲੈ ਕੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਤੱਕ ਆਗੂਆਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ ਫ਼ਿਰ ਵੀ ਵੱਡੀ ਗਿਣਤੀ ’ਚ ਲੋਕ ਸੁਪਰੀਮ ਕੋਰਟ ਦੇ ਫੈਸਲੇ ਦੇ ਹੱਕ ’ਚ ਸਨ

ਅਸਲ ’ਚ ਭਾਰਤ ’ਚ ਗਰਭਪਾਤ (ਆਮ ਹਾਲਤਾਂ ’ਚ) ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ ਤੇ ਇਹ ਸਜ਼ਾਯੋਗ ਅਪਰਾਧ ਹੈ ਸਾਡੇ ਦੇਸ਼ ਅੰਦਰ ਇਸ ਕਾਨੂੰਨ ਦੀ ਅਸਲ ਜ਼ਰੂਰਤ ਪਿੱਛੇ ਮਾਦਾ ਭਰੂਣ ਹੱਤਿਆ ਹੋਣਾ ਤੇ ਔਰਤ-ਮਰਦ ਅਨੁਪਾਤ ’ਚ ਵਧ ਰਿਹਾ ਅੰਤਰ ਸੀ ਇਸ ਮੁਹਿੰਮ ਨੂੰ ਧਾਰਮਿਕ ਤੇ ਸਮਾਜਿਕ ਖੇਤਰ ’ਚ ਭਰਪੂਰ ਹਮਾਇਤ ਮਿਲੀ ਤੇ ਗਰਭਪਾਤ ਦੇ ਕੇਸਾਂ ’ਚ ਗਿਰਾਵਟ ਆਉਣੀ ਸ਼ੁਰੂ ਹੋਈ ਭਾਵੇਂ ਇਹ ਸਿਲਸਿਲਾ ਅੱਜ ਵੀ ਜਾਰੀ ਹੈ ਪਰ ਗੈਰ-ਕਾਨੂੰਨੀ ਤੌਰ ’ਤੇ ਮਾਦਾ ਭਰੂਣ ਦੀ ਜਾਂਚ ਕਰਨ ਵਾਲੇ ਲੋਕਾਂ ਦੀਆਂ ਗਿ੍ਰਫ਼ਤਾਰੀਆਂ ਵੀ ਧੜਾਧੜ ਹੋ ਰਹੀਆਂ ਹਨ

ਜਿੱਥੋਂ ਤੱਕ ਅਮਰੀਕਾ ਦਾ ਸਬੰਧ ਹੈ ਉੱਥੇ ਔਰਤ-ਮਰਦ ਅਨੁਪਾਤ ’ਚ ਵਿਗਾੜ ਦੀ ਕੋਈ ਸਮੱਸਿਆ ਨਹੀਂ ਤੇ ਨਾ ਹੀ ਸਮਾਜਿਕ ਤੌਰ ’ਤੇ ਔਰਤਾਂ ਪਿੱਛੇ ਹਨ ਪਰ ਭਰੂਣ ਹੱਤਿਆ ਆਪਣੇ-ਆਪ ’ਚ ਬਹੁਤ ਵੱਡਾ ਗੁਨਾਹ ਤੇ ਮਨੁੱਖਤਾ ਦੇ ਨਾਂਅ ’ਤੇ ਕਲੰਕ ਹੈ ਆਧੁਨਿਕਤਾ ਦੇ ਨਾਂਅ ’ਤੇ ਮਾਨਵਤਾ ਦਾ ਕਤਲ ਸਹੀ ਨਹੀਂ ਦਰਅਸਲ ਪੱਛਮ ਦੀ ਭੋਗਵਾਦੀ ਸੰਸ�ਿਤੀ ਦਾ ਨਤੀਜਾ ਹੈ ਕਿ ਅਮਰੀਕੀਆਂ ਦਾ ਇੱਕ ਹਿੱਸਾ ਭਰੂਣ ਹੱਤਿਆ ਨੂੰ ਪਾਪ ਨਹੀਂ ਮੰਨਦਾ ਪਰ ਦੂਜਾ ਵਰਗ ਭਰੂਣ ਨੂੰ ਜ਼ਿੰਦਗੀ ਦਾ ਅਧਿਕਾਰ ਦਿੰਦਾ ਹੈ

ਕੁਦਰਤੀ ਤੌਰ ’ਤੇ ਮਨੁੱਖ ਹੱਤਿਆਰਾ ਨਹੀਂ ਮਨੁੱਖ ਨੂੰ ਕੁਦਰਤ ਨੇ ਜ਼ਿੰਦਗੀ ਦਿੱਤੀ ਹੈ ਤੇ ਉਸ ਨੂੰ ਕਿਸੇ ਹੋਰ ਦੀ ਜ਼ਿੰਦਗੀ ਖੋਹਣ ਦਾ ਅਧਿਕਾਰ ਨਹੀਂ ਜਿੱਥੋਂ ਤੱਕ ਆਬਾਦੀ ਦੇ ਵਾਧੇ ਨੂੰ ਰੋਕਣ ਜਾਂ ਪਰਿਵਾਰ ਨਿਯੋਜਨ ਦਾ ਸਬੰਧ ਹੈ ਵਿਗਿਆਨ ਦੀਆਂ ਆਪਣੀਆਂ ਕਾਢਾਂ ਵੀ ਹਨ ਚੰਗੀ ਗੱਲ ਹੈ ਕਿ ਭਾਰਤ ਵਰਗੇ ਮੁਲਕ ਨੇ ਜੋ ਦਹਾਕਿਆਂ ਪਹਿਲਾਂ ਫੈਸਲਾ ਲਿਆ ਸੀ ਅੱਜ ਅਮਰੀਕਾ ਵਰਗੇ ਮੁਲਕਾਂ ’ਚ ਉਸ ਨੂੰ ਅਪਣਾਇਆ ਜਾ ਰਿਹਾ ਹੈ ਰਾਸ਼ਟਰਪਤੀ ਜੋ ਬਾਇਡੇਨ ਅਤੇ ਹੋਰ ਆਗੂਆਂ ਨੂੰ ਕਰੂਰ ਅਣਮਨੁੱਖੀ ਪ੍ਰਵਿਰਤੀਆਂ ਦੇ ਹੱਕ ’ਚ ਬੋਲਣ ਦੀ ਬਜਾਇ ਮਨੁੱਖੀ ਸਮਾਜ ਦੀਆਂ ਉਚੇਰੀਆਂ ਕਦਰਾਂ-ਕੀਮਤਾਂ ’ਤੇ ਪਹਿਰਾ ਦੇਣਾ ਚਾਹੀਦਾ ਹੈ ਮਨੁੱਖੀ ਰਿਸ਼ਤਿਆਂ ਨੂੰ ਸੰਸਾਰ ਉਤਪਤੀ ਦੇ ਸੰਦਰਭ ’ਚ ਸਮਝਣ ਦੀ ਜ਼ਰੂਰਤ ਹੈ

ਭਾਵਨਾਵਾਂ ਤੇ ਰਿਸ਼ਤਿਆਂ ’ਚ ਬੱਝਾ ਮਨੁੱਖ ਹੀ ਸਮਾਜਿਕ ਪਛਾਣ ਨੂੰ ਪ੍ਰਾਪਤ ਕਰਦਾ ਹੈ ਭੋਗ ਵਿਲਾਸਾਂ ’ਚ ਗੁਆਚੇ ਲੋਕ ਸਮਾਜ ਨੂੰ ਗਿਰਾਵਟ ਵੱਲ ਲਿਜਾਂਦੇ ਹਨ ਇਸ ਗੱਲ ਨੂੰ ਪੱਛਮ, ਅਤੇ ਅਮਰੀਕੀਆਂ ਨੇ ਸਮਝਣਾ ਸ਼ੁਰੂ ਕਰ ਦਿੱਤਾ ਹੈ ਇਹ ਅਮਰੀਕਾ ਲਈ ਮਾਣ ਵਾਲੀ ਗੱਲ ਹੈ ਇਸ ਨੂੰ ਪੁਰਾਤਨਪੰਥੀ ਕਹਿ ਕੇ ਭੰਡਣ ਦੀ ਬਜਾਇ ਇਸ ਦੇ ਵਿਗਿਆਨਕ, ਸਮਾਜਿਕ ਤੇ ਸੱਭਿਆਚਾਰਕ ਪੱਖਾਂ ਨੂੰ ਕਬੂਲਦਿਆਂ ਇਨਸਾਨੀਅਤ ਦੀ ਸ਼ਾਨ ਬਹਾਲ ਕਰਨੀ ਚਾਹੀਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ