26 ਹਜ਼ਾਰ ਨਵੇਂ ਹੋਣਗੇ ਭਰਤੀ ਤਾਂ 36 ਹਜ਼ਾਰ ਹੋਣਗੇ ਠੇਕਾ ਮੁਲਾਜ਼ਮ ਪੱਕੇ

maan jopb

 ਬਜਟ ਵਿੱਚ ਨਵੀਂ ਭਰਤੀ ਲਈ 714 ਤਾਂ ਕਰਮਚਾਰੀ ਪੱਕੇ ਕਰਨ ਲਈ ਰੱਖੇ 540 ਕਰੋੜ ਰੁਪਏ

  • ਇਸੇ ਲੋਕ ਸਭਾ ਸੈਸ਼ਨ ਵਿੱਚ ਪੇਸ਼ ਕੀਤਾ ਜਾਏਗਾ ਬਿੱਲ : ਹਰਪਾਲ ਚੀਮਾ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਇਸ ਸਾਲ 26 ਹਜ਼ਾਰ 454 ਨਵੇਂ ਸਰਕਾਰੀ ਕਰਮਚਾਰੀ ਭਰਤੀ ਕਰਨ ਜਾ ਰਹੀ ਹੈ। ਇਸ ਨਾਲ ਹੀ 36 ਹਜ਼ਾਰ ਦੇ ਕਰੀਬ ਠੇਕਾ ਅਧਾਰਿਤ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਵੀ ਪੰਜਾਬ ਦੀ ਸਰਕਾਰ ਵੱਲੋਂ ਫੈਸਲਾ ਕਰ ਲਿਆ ਗਿਆ ਹੈ। ਇਸ ਲਈ ਸਰਕਾਰ ਵੱਲੋਂ 1250 ਕਰੋੜ ਰੁਪਏ ਇਸ ਸਾਲ ਹੀ ਖ਼ਰਚ ਕੀਤੇ ਜਾਣਗੇ। 26 ਹਜ਼ਾਰ 454 ਨਵੇਂ ਕਰਮਚਾਰੀਆਂ ਦੀ ਭਰਤੀ ਲਈ 714 ਕਰੋੜ ਰੁਪਏ ਤਾਂ 36 ਹਜ਼ਾਰ ਦੇ ਕਰੀਬ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ 540 ਕਰੋੜ ਰੁਪਏ ਇਸ ਬਜਟ ਵਿੱਚ ਰੱਖੇ ਗਏ ਹਨ।

ਖਜਾਨਾ ਮੰਤਰੀ ਹਰਪਾਲ ਚੀਮਾ ਨੇ ਦੱਸਿਆ ਕਿ ਪੰਜਾਬ ਮੰਤਰੀ ਮੰਡਲ ਨੇ ਪਹਿਲਾਂ ਹੀ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ 26 ਹਜ਼ਾਰ 454 ਅਸਾਮੀਆਂ ਦੀ ਭਰਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜਿਸ ਵਿੱਚ ਸਿਰਫ਼ ਪੁਲਿਸ ਵਿਭਾਗ ਦੇ ਹੀ 10 ਹਜ਼ਾਰ ਤੋਂ ਜਿਆਦਾ ਕਰਮਚਾਰੀ ਭਰਤੀ ਹੋਣਗੇ। ਇਸ ਨਾਲ ਹੀ ਬਾਕੀ ਵਿਭਾਗਾਂ ਵਿੱਚ ਸਰਕਾਰੀ ਕਰਮਚਾਰੀਆਂ ਦੀ ਭਰਤੀ ਕੀਤੀ ਜਾਏਗੀ। ਹਰਪਾਲ ਚੀਮਾ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੌਜਵਾਨਾ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਇਥੇ ਹੀ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦਾ ਇੰਤਜ਼ਾਮ ਕਰਕੇ ਦੇਣ ਜਾ ਰਹੀ ਹੈ। ਇਸ ਲਈ ਸਰਕਾਰ ਵਲੋਂ 714 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ਨਾਲ ਹੀ ਪੰਜਾਬ ਦੇ ਸਰਕਾਰੀ ਵਿਭਾਗਾਂ ਵਿੱਚ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਅਣਥੱਕ ਮਿਹਨਤ ਕਰ ਰਹੇ ਹਨ ਪਰ ਪਿਛਲੀ ਸਰਕਾਰਾਂ ਵਲੋਂ ਉਨਾਂ ਨੂੰ ਅਣਡਿੱਠਾ ਕਰ ਦਿੱਤਾ ਗਿਆ।

ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਸਰਕਾਰ ਵਲੋਂ 540 ਕਰੋੜ ਰੁਪਏ ਬਜਟ ਵਿੱਚ ਰੱਖੇ

ਇਸ ਸਰਕਾਰ ਵਿੱਚ ਉਨਾਂ ਦੇ ਅਣਥੱਕ ਯਤਨਾਂ ਦਾ ਮੁੱਲ ਪਾਇਆ ਜਾਏਗਾ, ਇਸ ਲਈ ਭਗਵੰਤ ਮਾਨ ਦੀ ਸਰਕਾਰ ਇਨਾਂ ਠੇਕੇ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਨੌਕਰੀ ਨੂੰ ਸੁਰਖਿਆ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਜਲਦ ਹੀ 36 ਹਜ਼ਾਰ ਦੇ ਕਰੀਬ ਠੇਕੇ ਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਜਾ ਰਹੀ ਹੈ ਅਤੇ ਇਸ ਨਾਲ ਇਨਾਂ ਕਰਮਚਾਰੀਆਂ ਦੀ ਪਿਛਲੀ ਲਮਕਦੀ ਆ ਰਹੀ ਮੰਗ ਵੀ ਮੰਨੀ ਜਾਏਗੀ। ਇਨਾਂ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਸਰਕਾਰ ਵਲੋਂ 540 ਕਰੋੜ ਰੁਪਏ ਬਜਟ ਵਿੱਚ ਰੱਖੇ ਗਏ ਹਨ ਤਾਂ ਕਿ ਇਨਾਂ ਨੂੰ ਪੱਕਾ ਕਰਨ ਮੌਕੇ ਪੈਸੇ ਦੀ ਘਾਟ ਨਾ ਆਵੇ। ਹਰਪਾਲ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਉਨ੍ਹਾਂ ਦੀ ਸਰਕਾਰ ਇਸੇ ਹਫ਼ਤੇ ਬਜਟ ਸੈਸ਼ਨ ਵਿੱਚ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਬਿਲ ਲੈ ਕੇ ਆ ਰਹੀ ਹੈ। ਜਿਸ ਦੇ ਐਕਟ ਬਨਣ ਤੋਂ ਬਾਅਦ ਇਨਾਂ ਨੂੰ ਪੱਕਾ ਕਰਨ ਦੀ ਪ੍ਰਕਿ੍ਰਆ ਨੂੰ ਸ਼ੁਰੂ ਕਰ ਦਿੱਤਾ ਜਾਏਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ