ਦਿੱਲੀ ਵਾਸੀਆਂ ਨੂੰ ਛੇਤੀ ਮਿਲੇਗਾ ਵੱਡਾ ਤੋਹਫਾ, ਛੇਤੀ ਹੋਵੇਗੀ ਮੈਟਰੋ ਨਵੀਂ ਐਕਸਪ੍ਰੈਸ ਲਾਈਨ ਦੀ ਸ਼ੁਰੂਆਤ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਮੈਟਰੋ ’ਚ ਸਫਰ ਕਰਨ ਵਾਲਿਆਂ ਲਈ ਵੱਡੀ ਖਬਰ ਹੈ। ਦਿੱਲੀ ਮੈਟਰੋ ਨੇ ਏਅਰਪੋਰਟ ਐਕਸਪ੍ਰੈਸ ਲਾਈਨ ਦੇ ਕਰੀਬ 2 ਕਿਲੋਮੀਟਰ ਲੰਮੇ ਨਵੇਂ ਸੈਕਸ਼ਨ ’ਤੇ ਟਰਾਇਲ ਰਨ ਸ਼ੁਰੂ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਦਿੱਲੀ ਮੈਟਰੋ ਰੇਲ ਨਿਗਮ ਨੇ ਦੱਸਿਆ ਕਿ ਏਪਰਪੋਰਟ ਐਕਸਪ੍ਰੈਸ ਲਾਈਨ ’ਤੇ ਦੁਵਾਰਕਾ ਸੈਕਟਰ 21 ਅਤੇ ਆਈਆਈਸੀਸੀ ਦਰਮਿਆਨ ਮੈਟਰੋ ਦਾ ਟਰਾਇਲ ਰਨ ਸ਼ੁਰੂ ਹੋ ਗਿਆ ਹੈ। (New Metro Express line )
ਡੀਐਮਆਰਸੀ ਦੇ ਮੁਖੀ ਵਿਕਾਸ ਕੁਮਾਰ ਨੇ ਤਿੰਨ ਮਈ ਨੂੰ ਦੱਸਿਆ ਸੀ ਕਿ ਦੁਵਾਰਕਾ ਸੈਕਟਰ 21 ਅਤੇ ਇੰਡੀਆ ਇੰਟਨੈਸ਼ਨਲ ਕਨਵੇਂਸ਼ਨ ਸੈਂਟਰ ਸੈਕਸ਼ਨ ਦਰਮਿਆਨ ਮੈਟਰੋ ਦਾ ਪਰਿਚਾਲਨ ਜੁਲਾਈ ਦੇ ਮਹੀਨੇ ਤੋਂ ਸ਼ੁਰੂ ਹੋਣ ਦੀ ਉਮਦੀ ਹੈ। ਉਨ੍ਹਾਂ ਦੱਸਿਆ ਸੀ ਕਿ ਇਹ ਦੁਵਾਰਕਾ ਸੈਕਟਰ 25 ’ਚ ਮੌਜ਼ੂਦ ਆਈਆਈਸੀਸੀ ਇੱਕ ਅੰਡਰਗਰਾਊਂਡ ਮੈਟਰੇ ਸ਼ਟੇਸ਼ਨ ਹੈ। ਇੰਦਰਾ ਗਾਂਧੀ ਏਅਪੋਰਟ ਦੇ ਟਰਮਿਨਲ 3 ਦੇ ਰਾਹੀਂ ਨਵੀਂ ਦਿੱਲੀ ਰੇਲਵੇ ਸਟੇਸ਼ਨ ਨੂੰ ਦਵਾਰਕਾ ਸੈਕਟਰ 21 ਨਾਲ ਜੋੜਨ ਵਾਲੀ ਵਰਤਮਾਨ ਏਅਰਪੋਰਟ ਐਕਸਪ੍ਰੈਸ ਲਾਈਨ ਦਾ ਵਿਸਥਾਰ ਹੈ।
ਸੈਕਟਰ 25 ਇੱਕ ਅੰਡਰਗਰਾਊਂਡ ਮੈਟਰੋ ਸਟੇਸ਼ਨ ਹੈ। ਜਿੱਥੇ ਦੁਵਾਰਕਾ ਸੈਕਟਰ-21 ਤੱਕ 1.8 ਕਿਮੀ ਲੰਬੀ ਨਵੀਂ ਅੰਡਰਗਰਾਊਂਡ ਮੈਟਰੋ ਟਰੈਕ ਵਿਛਾਈ ਗਈ ਹੈ। ਇਸ ਦੇ ਖੁੱਲਣ ਤੋਂ ਬਾਅਦ ਨਵੀਂ ਦਿੱਲੀ ਰੇਲਵੇ ਸਟੇਸ਼ਨ ਰਾਹੀਂ ਦੁਵਾਰਕਾ ਸੈਕਟਰ 25 ਤੱਕ ਏਅਪੋਰਟ ਐਕਸਪ੍ਰੈਸ਼ ਲਾਇਨ ਕੋਰੀਡੋਰ ਦੀ ਲੰਮਾਈ ਵਧਾ ਕੇ 24.7- ਕਿਲੋਮੀਟਰ ਹੋ ਜਾਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ