ਮਹਿੰਗਾਈ ਤੇ ਜੀਵਨ ਸ਼ੈਲੀ
ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਮਹਿੰਗਾਈ ਦਾ ਸਾਹਮਣਾ ਕਰ ਰਹੇ ਹਨ ਮਹਿੰਗਾਈ ਦਾ ਇੱਕ ਵੱਡਾ ਕਾਰਨ ਰੂਸ-ਯੂਕਰੇਨ ਜੰਗ ਹੈ ਕੁਝ ਦੇਸ਼ਾਂ ’ਚ ਹੜਤਾਲ ਚੱਲ ਰਹੀ ਹੈ ਤੇ ਮੁਲਾਜ਼ਮਾਂ ਵੱਲੋਂ ਤਨਖਾਹਾਂ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ ਡਾਲਰ ਦੇ ਮੁਕਾਬਲੇ ਰੁਪਇਆ ਕਮਜ਼ੋਰ ਹੋਇਆ ਹੈ ਜਿਸ ਨਾਲ ਆਯਾਤ ਮਹਿੰਗਾ ਹੋਇਆ ਹੈ ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ 78.20 ਰਹਿ ਗਈ ਹੈ ਹਾਲਾਂਕਿ ਰੁਪਏ ਦੀ ਸਥਿਤੀ ’ਚ 12 ਪੈਸੇ ਸੁਧਾਰ ਵੀ ਆਇਆ ਹੈ
ਸਰਲ ਸ਼ਬਦਾਂ ’ਚ ਬਾਹਰੋਂ ਮੰਗਵਾਉਣ ਵਾਲੀਆਂ ਵਸਤੂਆਂ ਲਈ ਦੇਸ਼ ਨੂੰ ਜ਼ਿਆਦਾ ਪੈਸਾ ਦੇਣਾ ਪੈਂਦਾ ਹੈ ਤੇ ਇਹਨਾਂ ਚੀਜਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਦੇਸ਼ ਅੰਦਰ ਸਿੱਕਾ ਪਸਾਰ ਦਰ¿; 7.8 ਫੀਸਦੀ ਨੂੰ ਪਹੁੰਚ ਗਈ ਹੈ ਜੋ 2014 ਤੋਂ ਬਾਦ ਸਭ ਤੋਂ ਵੱਧ ਹੈ ਖੁਰਾਕੀ ਤੇਲਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਭਾਵੇਂ ਖੁਰਾਕੀ ਤੇਲ ਦੀਆਂ ਕੀਮਤਾਂ ਤੇ ਦਾਲਾਂ ’ਚ ਕੁਝ ਕਮੀ ਆਈ ਹੈ ਫਿਰ ਵੀ ਮੌਜ਼ੂਦਾ ਕੀਮਤਾਂ ਦੇ ਬਾਵਜੂਦ ਆਮ ਲੋਕਾਂ ਲਈ ਮਹਿੰਗਾਈ ਸਮੱਸਿਆ ਹੈ
ਵਨਸਪਤੀ ਤੇਲ ਦੀ ਕੀਮਤ ਪਿਛਲੇ ਸਾਲ ਨਾਲੋਂ 26 ਫੀਸਦੀ ਤੋਂ ਵੱਧ ਹੋ ਗਈ ਹੈ ਭਾਰਤੀ ਰਿਜ਼ਰਵ ਬੈਂਕ ਨੇ ਮਹਿੰਗਾਈ ’ਤੇ ਕਾਬੂ ਪਾਉਣ ਲਈ ਸਖਤ ਚੁੱਕੇ ਹਨ ਕੇਂਦਰੀ ਬੈਂਕ ਨੇ ਰੈਪੋ ਦਰ ’ਚ ਵਾਧਾ ਕੀਤਾ ਹੈ ਕੇਂਦਰ ਸਰਕਾਰ ਤੇ ਕੇਂਦਰੀ ਬੈਂਕ ਆਪਣੇ-ਆਪਣੇ ਪੱਧਰ ’ਤੇ ਕਈ ਫੈਸਲੇ ਲੈ ਰਹੇ ਹਨ ਕੌਮਾਂਤਰੀ ਕਾਰਨਾਂ ਨੂੰ ਦੂਰ ਕਰਨਾ ਕਾਫੀ ਔਖਾ ਹੁੰਦਾ ਹੈ ਅੰਦਰੂਨੀ ਕਾਰਨ ਨਿਰਯਾਤ ਨੂੰ ਘਟਾ-ਵਧਾ ਕੇ ਜਾਂ ਰੋਕ ਕੇ ਮਹਿੰਗਾਈ ਨੂੰ ਕੁਝ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ ਫਿਰ ਵੀ ਮਹਿੰਗਾਈ ਦੀ ਸਭ ਤੋਂ ਵੱਧ ਮਾਰ ਮੱਧ ਵਰਗ ਤੇ ਗਰੀਬ ਵਰਗ ਨੂੰ ਪੈਂਦੀ ਹੈ
ਇਸ ਲਈ ਇਹ ਵੀ ਜ਼ਰੂਰੀ ਹੈ ਕਿ ਇਹ ਵਰਗ ਆਪਣੀ ਜੀਵਨਸ਼ੈਲੀ ਨੂੰ ਵੀ ਬਦਲੇ ਖਾਸ ਕਰਕੇ ਮੱਧ ਵਰਗ ਵਿਖਾਵੇ ਦੇ ਕਲਚਰ ਦਾ ਸ਼ਿਕਾਰ ਹੋਣ ਕਾਰਨ ਆਪਣੀ ਅਮਦਨੀ ਨਾਲੋਂ ਖਰਚੇ ਵੱਧ ਕਰਦਾ ਹੈ ਬਹੁਤ ਸਾਰੇ ਲੋਕ ਅਜਿਹੇ ਵੇਖਣ ’ਚ ਆਉਂਦੇ ਹਨ ਜੋ ਖਾ ਤਾਂ ਮਾੜਾ ਲੈਂਦੇ ਹਨ ਪਰ ਪਹਿਨਣ ਜਾਂ ਤੁਰਨ-ਫਿਰਨ ’ਤੇ ਖਰਚ ਜ਼ਿਆਦਾ ਕਰਦੇ ਹਨ ਜਿਸ ਕਾਰਨ ਉਹਨਾਂ ਦੀਆਂ ਮੁੱਖ ਜ਼ਰੂਰਤਾਂ ਦੀ ਦੀ ਪੂਰਤੀ ’ਚ ਮੁਸ਼ਕਲ ਆਉਂਦੀ ਹੈ ਅਜਿਹੇ ਹਾਲਾਤਾਂ ’ਚ ਖਾਸ ਕਰਕੇ ਜਦੋਂ ਕੌਮਾਂਤਰੀ ਪਰਿਸਥਿਤੀਆਂ ਵੀ ਅਨੁਕੂਲ ਨਾ ਹੋਣ ਤਾਂ ਲੋਕਾਂ ਨੂੰ ਵੀ ਵਿਖਾਵੇ ਦੇ ਰੁਝਾਨ ਤੋਂ ਬਚਣਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ