ਸਿੱਧੂ ਮੂਸੇਵਾਲਾ ਕਤਲ ਕੇਸ ’ਚ ਮਨਕੀਰਤ ਔਲਖ (Mankirt Aulakh) ਨੂੰ ਮਿਲੀ ਕਲੀਨ ਚਿੱਟ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਪੰਜਾਬੀ ਗਾਇਕ ਮਨਕੀਰਤ ਔਲਖ (Mankirt Aulakh) ਨੂੰ ਕਲੀਨ ਚਿੱਟ ਮਿਲ ਗਈ ਹੈ। ਪੰਜਾਬ ਪੁਲਿਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਮਨਕੀਰਤ ਔਲਖ ਦਾ ਕੋਈ ਹੱਥ ਨਹੀਂ ਹੈ। ਸਿੱਧੂ ਮੂਸੇਵਾਲਾ ਕਤਲ ’ਚ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਨੇ ਇਸ ਨੂੰ ਮਨਕਿਰਤ ਔਲਖ ਦੀ ਸਾਜਿਸ਼ ਦੱਸਿਆ ਸੀ।
ਬੰਬੀਹਾ ਗੈਂਗ ਨੇ ਕਿਹਾ ਕਿ ਮਨਕਿਰਤ ਔਲਖ ਸਾਰੇ ਪੰਜਾਬ ਗਾਇਕਾਂ ਦੀ ਜਾਣਕਾਰੀ ਲਾਰੈਂਸ ਗੈਂਗ ਨੂੰ ਦਿੰਦਾ ਸੀ। ਉਹ ਗਾਇਕਾਂ ਤੋਂ ਪੈਸੇ ਇਕੱਠੇ ਕਰਕੇ ਲਾਰੈਂਸ ਗੈਂਗ ਨੂੰ ਦਿੰਦਾ ਸੀ। ਐਂਟੀ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਨ ਨੇ ਕਿਹਾ ਕਿ ਸਾਡੀ ਜਾਂਚ ’ਚ ਔਲਖ ਦਾ ਨਾਂਅ ਨਹੀਂ ਆਇਆ। ਉਨ੍ਹਾਂ ਨੇ ਮਨਕਿਰਤ ਤੋਂ ਕਿਸੇ ਤਰ੍ਹਾਂ ਦੀ ਪੁੱਛਗਿਛ ਕਰਨ ਤੋਂ ਇਨਕਾਰ ਕੀਤਾ। ਜਿਕਰਯੋਗ ਹੀ ਕਿ ਮਨਕੀਰਤ ਔਲਖ ਦਾ ਨਾਂਅ ਵਾਰ-ਵਾਰ ਇਸ ਲਈ ਆ ਰਿਹਾ ਸੀ ਕਿ ਮੁਹਾਲੀ ’ਚ ਕਤਲ ਹੋਏ ਵਿੱਕੀ ਮਿੱਠੂਖੇੜਾ ਦਾ ਕਰੀਬੀ ਮੰਨਿਆ ਜਾਂਦਾ ਹੈ। ਜਿਸ ’ਚ ਉਨ੍ਹਾਂ ਨੇ ਗੈਂਗਸਟਰ ਲਾਰੈਂਸ ਨੂੰ ਭਰਾ ਕਿਰਾ ਸੀ। ਫੋਟੋ ਰੋਪੜ ਜੇਲ੍ਹ ’ਚ ਹੋਏ ਇੱਕ ਸ਼ੋਅ ਦੀ ਸੀ। ਜਿਸ ਨੂੰ ਵਿੱਕੀ ਮਿੱਠੂਖੇੜਾ ਨੇ ਸਪਾਂਸਰ ਕੀਤਾ ਸੀ।
ਗਾਇਕ ਮਨਕੀਰਤ ਔਲਖ ਨੇ ਇੱਕ ਪੋਸਟ ਕੀਤੀ ਸ਼ੇਅਰ, ਕਿਹਾ ਮੈਂ ਮਾਂ ਤੋਂ ਪੁੱਤ ਖੋਹਣ ਬਾਰੇ ਸੋਚ ਵੀ ਨਹੀਂ ਸਕਦਾ
ਚੰਡੀਗੜ੍ਹ। ਪੰਜਾਬੀ ਗਾਇਕ ਮਨਕੀਰਤ ਔਲਖ ਨੇ ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਇੱਕ ਵਾਰ ਫਿਰ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰੱਬ ਜਾਣਦਾ ਹੈ, ਮੈਂ ਮਾਂ ਤੋਂ ਪੁੱਤਰ ਖੋਹਣਾ ਤਾਂ ਦੂਰ, ਇਸ ਸਭ ਦੀ ਕਲਪਨਾ ਵੀ ਨਹੀਂ ਕਰ ਸਕਦਾ। ਔਲਖ ਨੇ ਕਿਹਾ ਕਿ ਮੈਨੂੰ ਵੀ ਇੱਕ ਸਾਲ ਤੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਔਲਖ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਸ ਦਾ ਕੋਈ ਵੀ ਮੈਨੇਜਰ ਕਤਲ ਵਿੱਚ ਸ਼ਾਮਲ ਨਹੀਂ ਸੀ। ਇਸ ਤੋਂ ਬਾਅਦ ਮਨਕੀਰਤ ਔਲਖ ਦੀ ਇੱਕ ਸੋਸ਼ਲ ਮੀਡੀਆ ਪੋਸਟ ਵਾਇਰਲ ਹੋ ਗਈ। ਜਿਸ ਵਿੱਚ ਉਹ ਰੋਪੜ ਜੇਲ੍ਹ ਵਿੱਚ ਸ਼ੋਅ ਕਰ ਰਿਹਾ ਹੈ।
ਮਨਕੀਰਤ ਨੇ ਗੈਂਗਸਟਰ ਲਾਰੈਂਸ ਨੂੰ ਆਪਣਾ ਦੋਸਤ ਅਤੇ ਭਰਾ ਦੱਸਿਆ ਸੀ। ਮਨਕੀਰਤ ਔਲਖ ਨੇ ਲਿਖਿਆ- ਕੋਈ ਮੈਨੂੰ ਕਿੰਨਾ ਵੀ ਮਾੜਾ ਬਣਾ ਲਵੇ। ਕਿੰਨੀਆਂ ਝੂਠੀਆਂ ਖਬਰਾਂ ਫੈਲਾਈਆਂ ਜਾਣ। ਮੈਂ ਸੋਚ ਵੀ ਨਹੀਂ ਸਕਦਾ ਕਿ ਇੱਕ ਮਾਂ ਆਪਣੇ ਪੁੱਤਰ ਤੋਂ ਦੂਰ ਹੋਵੇ। ਮੈਨੂੰ ਇੱਕ ਸਾਲ ਤੋਂ ਧਮਕੀਆਂ ਮਿਲ ਰਹੀਆਂ ਹਨ। ਇਹ ਕੋਈ ਸਾਧਾਰਨ ਗੱਲ ਨਹੀਂ ਹੈ।।ਕੀ ਗਲਤ ਹੈ ਜੇਕਰ ਮੈਂ ਆਪਣੇ ਆਪ ਨੂੰ ਬਚਾਉਣ ਲਈ ਅਜਿਹੇ ਸੰਵੇਦਨਸ਼ੀਲ ਮਾਹੌਲ ਵਿੱਚ ਆਪਣੇ ਆਪ ਨੂੰ ਅਲੱਗ ਕਰ ਲਵਾਂ? ਇਸਦੀ ਤਹਿ ਤੱਕ ਪਹੁੰਚੇ ਬਿਨਾਂ ਕਿਸੇ ਨੂੰ ਦੋਸ਼ੀ ਨਾ ਬਣਾਓ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ